ਵਿਆਹ ''ਚ ਪਿਸਟਲ ਨਾਲ ਫਾਇਰ ਕਰਨ ਵਾਲੇ ਭਾਜਪਾ ਨੇਤਾ ਵਿਰੁੱਧ ਕੇਸ ਦਰਜ
Monday, Feb 10, 2020 - 05:08 PM (IST)

ਗੁਰਦਾਸਪੁਰ (ਜ. ਬ., ਹਰਮਨ) : ਗੁਰਦਾਸਪੁਰ ਸਦਰ ਪੁਲਸ ਨੇ ਵਿਆਹ 'ਚ ਲਾਇਸੈਂਸੀ ਪਿਸਟਲ ਨਾਲ ਫਾਇਰਿੰਗ ਦੇ ਦੋਸ਼ 'ਚ ਇਕ ਭਾਜਪਾ ਨੇਤਾ ਖਿਲਾਫ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਹੈ। ਇਸ ਸਬੰਧੀ ਗੁਰਦਾਸਪੁਰ ਸਦਰ ਪੁਲਸ ਸਟੇਸ਼ਨ ਇੰਚਾਰਜ ਮੱਖਣ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਇਕ ਵਿਅਕਤੀ ਹਰਜਿੰਦਰ ਸਿੰਘ ਵਾਸੀ ਸੱਲੋਪੁਰ ਨੇ ਸੂਚਿਤ ਕੀਤਾ ਕਿ ਗੁਰਦਾਸਪੁਰ-ਧਾਰੀਵਾਲ ਸੜਕ 'ਤੇ ਵਿਆਹ ਸਮਾਗਮ 'ਚ ਨੌਜਵਾਨ ਆਪਣੇ ਪਿਸਟਲ ਨਾਲ ਫਾਇਰਿੰਗ ਕਰ ਰਿਹਾ ਹੈ।
ਇਸ ਸਬੰਧੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਤਾਂ ਪਤਾ ਲੱਗਾ ਕਿ ਮੁਲਜ਼ਮ ਉਥੋਂ ਜਾ ਚੁੱਕਾ ਹੈ ਅਤੇ ਜਾਂਚ ਪੜਤਾਲ ਕਰਨ 'ਤੇ ਪਤਾ ਲੱਗਾ ਕਿ ਜਿਸਨੇ ਆਪਣੇ ਪਿਸਟਲ ਨਾਲ ਫਾਇਰਿੰਗ ਕੀਤੀ ਹੈ ਉਹ ਧਾਰੀਵਾਲ ਭਾਜਪਾ ਯੁਵਾ ਮੋਰਚਾ ਦਾ ਮੰਡਲ ਪ੍ਰਧਾਨ ਅਮਿਤ ਸੂਦ ਪੁੱਤਰ ਕੁਲਦੀਪ ਸੂਦ ਵਾਸੀ ਧਾਰੀਵਾਲ ਸੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਉਕਤ ਖਿਲਾਫ ਕੇਸ ਦਰਜ ਕਰ ਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ।