ਵਿਆਹ ਦਾ ਝਾਂਸਾ ਦੇ ਕੇ ਬਣਾਏ ਸਰੀਰਿਕ ਸਬੰਧ, ਬਾਅਦ ''ਚ ਮੁਕਰਨ ''ਤੇ ਪੁਲਸ ਵੱਲੋਂ ਮਾਮਲਾ ਦਰਜ
Thursday, Dec 29, 2022 - 02:32 AM (IST)
ਗੁਰਦਾਸਪੁਰ (ਜੀਤ ਮਠਾਰੂ)- ਥਾਣਾ ਸਿਟੀ ਦੀ ਪੁਲਸ ਨੇ ਇਕ ਵਿਅਕਤੀ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਦਈਆ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਸਾਲ 2019 ਵਿਚ ਕੋਵਿਡ ਦੀ ਵਜਾ ਕਰਕੇ ਆਪਣੀ ਭੈਣ ਕੋਲ ਆਈ ਸੀ। ਉਸ ਦੇ ਘਰ ਦੇ ਸਾਹਮਣੇ ਪ੍ਰਸ਼ਾਂਤ ਨਾਮ ਦਾ ਵਿਅਕਤੀ ਰਹਿੰਦਾ ਸੀ ਜਿਸ ਨਾਲ ਮੁਦਈਆ ਦੇ ਪ੍ਰੇਮ ਸਬੰਧ ਬਣ ਗਏ।
ਇਹ ਖ਼ਬਰ ਵੀ ਪੜ੍ਹੋ - Spider Man ਸਟਾਈਲ ਨਾਲ ਘਰ ’ਚ ਵੜਿਆ ਚੋਰ, ਘਟਨਾ CCTV ’ਚ ਕੈਦ
ਮਾਰਚ 2020 ਵਿੱਚ ਮੁਦਈਆ ਦੀ ਭੈਣ ਅਤੇ ਉਸ ਦਾ ਪਰਿਵਾਰ ਘਰ ਵਿੱਚ ਨਹੀ ਸੀ ਤਾਂ ਉਕਤ ਵਿਅਕਤੀ ਵੱਲੋਂ ਉਨ੍ਹਾਂ ਦੇ ਘਰ ਜਾ ਕੇ ਮੁਦਈਆ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਸਰੀਰਕ ਸਬੰਧ ਬਣਾਏ ਅਤੇ ਉਸ ਨੂੰ ਵੱਖ-ਵੱਖ ਥਾਂਵਾ 'ਤੇ ਲਿਜਾ ਕੇ ਮੁਦਈਆ ਦੀ ਮਰਜੀ ਤੋਂ ਬਿਨਾਂ ਉਸ ਨਾਲ ਸਰੀਰੀਕ ਸਬੰਧ ਬਣਾਉਂਦਾ ਰਿਹਾ। ਉਸ ਸਮੇਂ ਮੁਦਈਆ ਦੀ ਉਮਰ ਕਰੀਬ 16 ਸਾਲ ਸੀ। ਇਸ ਬਾਰੇ ਮੁਦਈਆ ਦੀ ਮਾਤਾ ਨੂੰ ਪਤਾ ਲੱਗਣ ਤੇ ਉਕਤ ਵਿਅਕਤੀ ਨੇ ਦੋ ਮਹੀਨੇ ਅੰਦਰ ਮੁਦਈਆ ਨਾਲ ਵਿਆਹ ਕਰਨ ਦਾ ਵਾਅਦਾ ਕਰਕੇ ਹਲਫੀਆ ਬਿਆਨ ਦੇ ਕੇ ਉਸ ਨਾਲ ਰਾਜੀਨਾਮਾ ਕਰ ਲਿਆ। ਪਰ ਬਾਅਦ ਵਿਚ ਵਿਆਹ ਕਰਨ ਤੋਂ ਸਾਫ ਇੰਨਕਾਰ ਕਰ ਦਿੱਤਾ। ਇਸ ਸ਼ਿਕਾਇਤ ਦੀ ਜਾਂਚ ਦੇ ਬਾਅਦ ਪੁਲਿਸ ਨੇ ਉਕਤ ਵਿਅਕਤੀ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।