ਵਾਹਨਾਂ ਦੇ ਲੱਗਦੇ ਜਾਮ ਤੋਂ ਲੋਕ ਪ੍ਰੇਸ਼ਾਨ, ਟ੍ਰੈਫ਼ਿਕ ਕਰਮਚਾਰੀ ਤਾਇਨਾਤ ਨਾ ਹੋਣ ਕਾਰਨ ਆ ਰਹੀ ਹੈ ਦਿੱਕਤ
Tuesday, Oct 08, 2024 - 01:19 PM (IST)
ਅੰਮ੍ਰਿਤਸਰ (ਰਮਨ)-ਰੇਲਵੇ ਫਾਟਕ ਢੱਪਈ ਰੋਡ ਵਿਖੇ ਕੋਈ ਵੀ ਟ੍ਰੈਫ਼ਿਕ ਕਰਮਚਾਰੀ ਤਾਇਨਾਤ ਨਾ ਹੋਣ ਕਾਰਨ ਗੱਡੀਆਂ ਦੇ ਆਉਣ-ਜਾਣ ਵੇਲੇ ਫਾਟਕ ਬੰਦ ਹੁੰਦੇ ਹੀ ਵਾਹਨ ਬਿਤਰਤੀਬੇ ਢੰਗ ਨਾਲ ਖੜ੍ਹੇ ਹੋਣੇ ਸ਼ੁਰੂ ਹੋ ਜਾਂਦੇ ਹਨ, ਜਦਕਿ ਵਿਭਾਗ ਵਲੋਂ ਇੱਥੇ ਫਾਟਕ ਬੰਦ ਹੋਣ ’ਤੇ ਵਾਹਨਾਂ ਦੇ ਲਾਈਨਾਂ ਵਿਚ ਖੜ੍ਹੇ ਹੋਣ ਦੇ ਪ੍ਰਬੰਧ ਵੀ ਨਹੀਂ ਕੀਤੇ ਹੋਏ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਬਾਬਾ ਬੁੱਢਾ ਸਾਹਿਬ ਦੇ ਜੋੜ ਮੇਲੇ ਤੋਂ ਪਰਤ ਰਹੇ 3 ਨੌਜਵਾਨਾਂ ਦੀ ਮੌਤ
ਇਨੇੜਲੇ ਦੁਕਾਨਦਾਰ ਕਿਸੇ ਦੀ ਪ੍ਰਵਾਹ ਨਾ ਕਰਦੇ ਹੋਏ ਸੜਕ ’ਤੇ ਆਪਣੇ ਵਾਹਨ ਗ਼ਲਤ ਢੰਗ ਨਾਲ ਪਾਰਕ ਕਰ ਦਿੰਦੇ ਹਨ, ਜਿਸ ਕਾਰਨ ਰੇਲ ਗੱਡੀ ਆਉਣ ਤੋਂ ਬਾਅਦ ਫਾਟਕ ਖੁੱਲਣ ’ਤੇ ਜਾਮ ਲੱਗ ਜਾਂਦਾ ਹੈ। ਇਸ ਦੌਰਾਨ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਿਲਾਂ ਆਉਂਦੀਆਂ ਹਨ। ਵਰਨਣਯੋਗ ਹੈ ਕਿ ਢੱਪਈ ਰੋਡ ਰੇਲਵੇ ਸਟੇਸ਼ਨ ਦੇ ਨੇੜੇ ਝਬਾਲ ਰੋਡ ਨੂੰ ਜਾਣ ਵਾਲੀ ਸੜਕ ’ਤੇ ਰੇਲਵੇ ਫਾਟਕ ਬਣਿਆ ਹੈ, ਜੋ ਰੇਲ ਗੱਡੀਆਂ ਆਉਣ ਜਾਣ ’ਤੇ ਬੰਦ ਹੋ ਜਾਂਦਾ ਹੈ। ਇਸ ਫਾਟਕ ਦੇ ਦੋਵੇਂ ਪਾਸੇ ਵਾਹਨ ਖੜ੍ਹੇ ਹੋ ਜਾਂਦੇ ਹਨ। ਪ੍ਰਸ਼ਾਸਨ ਵਲੋਂ ਇਨ੍ਹਾਂ ਵਾਹਨਾਂ ਦੇ ਲਾਈਨਾਂ ਵਿਚ ਰੁਕਣ ਲਈ ਕੋਈ ਪ੍ਰਬੰਧ ਨਹੀਂ ਕੀਤਾ ਹੋਇਆ।
ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, 'ਆਪ' ਆਗੂ ਦਾ ਗੋਲੀਆਂ ਮਾਰ ਕੇ ਕਤਲ
ਨੇੜਲੇ ਦੁਕਾਨਦਾਰ ਆਪਣੇ ਵਾਹਨ ਨੂੰ ਫਾਟਕ ਅੱਗੇ ਬਿਤਰਤੀਬੇ ਢੰਗ ਨਾਲ ਖੜੇ ਕਰ ਦਿੰਦੇ ਹਨ, ਜਿਸ ਨਾਲ ਸਾਰੇ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਦੀ ਜ਼ਿਲਾ ਪੁਲਸ ਪ੍ਰਸ਼ਾਸਨ ਪਾਸੋਂ ਮੰਗ ਹੈ ਕਿ ਟ੍ਰੈਫ਼ਿਕ ਵਿਭਾਗ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ ਕਿ ਰੇਲਵੇ ਫਾਟਕ ਢੱਪਈ ਰੋਡ ਵਿਖੇ ਪੱਕੇ ਤੌਰ ’ਤੇ ਟ੍ਰੈਫ਼ਿਕ ਕਰਮਚਾਰੀ ਤਾਇਨਾਤ ਕੀਤਾ ਜਾਵੇ ਤਾਂ ਜੋ ਫਾਟਕ ਖੁੱਲਣ ਤੋਂ ਬਾਅਦ ਵਾਹਨਾਂ ਨੂੰ ਲਾਈਨ ਸਿਰ ਲੰਘਾਇਆ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8