ਸਡ਼ਕਾਂ, ਗਲੀਆਂ ’ਚ ਘੁੰਮਦੇ ਅਾਵਾਰਾ ਪਸ਼ੂਆਂ ਦੀ ਵਧ ਰਹੀ ਗਿਣਤੀ ਕਰ ਕੇ ਲੋਕ ਪ੍ਰੇਸ਼ਾਨ

01/12/2019 6:09:01 AM

 ਤਰਨਤਾਰਨ, (ਰਮਨ)- ਸਥਾਨਕ ਸ਼ਹਿਰ ਅਤੇ ਆਸ-ਪਾਸ ਦੀਆਂ ਸਡ਼ਕਾਂ ’ਤੇ ਅਾਵਾਰਾ ਪਸ਼ੂਆਂ ਦੀ ਪਰਮਾਰ ਹੋਣ ਨਾਲ ਦਿਨੋਂ-ਦਿਨ ਜਿਥੇ ਹਾਦਸਿਆਂ ’ਚ ਵਾਧੇ ਹੋਣ ਲੱਗ ਪਏ ਹਨ, ਉਥੇ ਵਾਹਨ ਚਾਲਕਾਂ ਨੂੰ ਆਵਾਜਾਈ ’ਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਸਬੰਧੀ ਜ਼ਿਲਾ ਪ੍ਰਸ਼ਾਸਨ ਜਾਂ ਫਿਰ ਕਿਸੇ ਸੰਸਥਾਂ ਨੂੰ ਅੱਗੇ ਆਉਣ ਦੀ ਸਖ਼ਤ ਜ਼ਰੂਰਤ ਨਜ਼ਰ ਆ ਰਹੀ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਅਾਵਾਰਾ ਫਿਰਦੀਆਂ ਗਾਵਾਂ ਤੇ ਬੱਲਦਾਂ ਦੀ ਸਾਂਭ-ਸੰਭਾਲ ਲਈ ਕੋਈ ਸਰਕਾਰੀ ਜਗ੍ਹਾ ਜਲਦ ਦੇਣ ਸਬੰਧੀ ਸ਼ਿਵ ਸੈਨਾ ਨੇ ਪ੍ਰਸ਼ਾਸਨ ਤੋਂ ਸਖਤ ਮੰਗ ਕੀਤੀ ਹੈ, ਜਿਸ ਤੋਂ ਬਾਅਦ ਪ੍ਰਸ਼ਾਸਨ ਖਿਲਾਫ ਧਰਨੇ ਮੁਜ਼ਾਹਰੇ ਕੀਤੇ ਜਾਣ ਦੀ ਗੱਲ ਵੀ ਕਹੀ ਜਾ ਰਹੀ ਹੈ।
ਸਥਾਨਕ ਮੁਰਾਦਪੁਰ ਰੇਲਵੇ ਫਾਟਕ, ਤਹਿਸੀਲ ਚੌਕ, ਚਾਰ ਖੰਭਾ ਚੌਕ, ਨੈਸ਼ਨਲ ਹਾਈਵੇ, ਪੁਰਾਣੀ ਦਾਣਾ ਮੰਡੀ ਤੋਂ ਇਲਾਵਾ ਆਸ-ਪਾਸ ਦੇ ਇਲਾਕਿਆਂ ’ਚ ਸਡ਼ਕਾਂ , ਗਲੀਆਂ, ਬਾਜ਼ਾਰਾਂ ’ਚ ਆਮ ਹੀ ਅਾਵਾਰਾ ਪਸ਼ੂਆਂ ਦੇ ਝੁੰਡ ਵਿਖਾਈ ਦੇ ਰਹੇ ਹਨ। ਜਿਨ੍ਹਾਂ ਨੂੰ ਕਿਸੇ ਵਲੋਂ ਆਪਣੀਆਂ ਫਸਲਾਂ ਨੂੰ ਨੁਕਸਾਨ ਪਹੁੰਚਾਉਣ ਤੋਂ ਡਰਦੇ ਹੋਏ ਸਥਾਨਕ ਸ਼ਹਿਰ ’ਚ ਰਾਤ ਸਮੇਂ ਖੁੱਲ੍ਹਾ ਛੱਡ ਦਿੱਤਾ ਜਾ ਰਿਹਾ ਹੈ। ਇਨ੍ਹਾਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਇਹ ਅਾਵਾਰਾ ਪਸ਼ੂ ਸਡ਼ਕਾਂ ’ਤੇ ਜਿਥੇ ਟ੍ਰੈਫਿਕ ਜਾਮ ਦਾ ਕਾਰਨ ਬਣ ਰਹੇ ਹਨ ਉਥੇ ਇਨ੍ਹਾਂ ਕਾਰਨ ਨੈਸ਼ਨਲ ਹਾਈਵੇ ’ਤੇ ਹੋਣ ਵਾਲੇ ਸਡ਼ਕੀ ਹਾਦਸਿਆਂ ਨਾਲ ਵਾਹਨ ਚਾਲਕਾਂ  ਨੂੰ ਆਪਣੀ ਜਾਨ ਤੱਕ ਗੁਆਣੀ ਪੈ ਰਹੀ ਹੈ। ਅੱਤ ਦੀ ਪੈ ਰਹੀ ਠੰਡ ਕਾਰਨ ਧੁੰਦ ਜ਼ਿਆਦਾ ਹੋਣ ਕਾਰਨ ਨੈਸ਼ਨਲ ਹਾਈਵੇ ’ਤੇ ਰੋਜ਼ਾਨਾ ਕੋਈ ਨਾ ਕੋਈ ਸਡ਼ਕੀ ਹਾਦਸਾ ਇਨ੍ਹਾਂ ਅਾਵਾਰਾ ਪਸ਼ੂਆਂ ਕਾਰਨ ਹੋ ਰਿਹਾ ਹੈ। ਸਥਾਨਕ ਸ਼ਹਿਰ ਦੇ ਬਾਈਪਾਸ ਨਜ਼ਦੀਕ ਇਕ ਗਊ ਸ਼ਾਲਾ ਬਣਾਈ ਗਈ ਹੈ, ਜਿਥੇ ਕਥਿਤ ਤੌਰ ’ਤੇ ਸਿਰਫ ਦੁੱਧ ਦੇਣ ਵਾਲੀਆਂ ਗਾਵਾਂ ਦੀ ਸਾਂਭ-ਸੰਭਾਲ ਹੀ ਕੀਤੀ ਜਾਂਦੀ ਹੈ ਜਿਥੇ ਇਨ੍ਹਾਂ ਗਾਵਾਂ ਦਾ ਦੁੱਧ ਵੇਚਣ ਤੋਂ ਬਾਅਦ ਪ੍ਰਾਪਤ ਹੋਣ ਵਾਲੀ ਰਕਮ ਨਾਲ ਗਊਸ਼ਾਲਾ ਨੂੰ ਚਲਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਕੁੱਝ ਸਮਾਜ ਸੇਵੀਆਂ ਵਲੋਂ ਮੁਰਾਦਪੁਰਾ ਫਾਟਕ ਨੇਡ਼ੇ ਗਊਸ਼ਾਲਾ ਦਾ ਆਪਣੇ ਵਲੋਂ ਇੰਤਜਾਮ ਕੀਤਾ ਗਿਆ ਹੈ। ਇਹ ਆਵਾਰਾ ਪਸ਼ੂ ਜਿਥੇ ਸਡ਼ਕਾਂ ’ਤੇ ਹਾਦਸਿਆਂ ਦਾ ਕਾਰਨ ਬਣ ਰਹੇ ਹਨ ਉਥੇ ਰੇਲ ਗੱਡੀ ਅੱਗੇ ਅਚਾਨਕ ਆ ਜਾਣ ਕਾਰਨ ਕਈ ਵਾਰ ਡਰਾਈਵਰ ਵਲੋਂ ਐਮਰਜੈਂਸੀ ਬ੍ਰੇਕ ਲਗਾਉਣ ਕਾਰਨ ਵੱਡੇ ਹਾਦਸੇ ਦਾ ਕਾਰਨ ਵੀ ਬਣ ਸਕਦੇ ਹਨ।  
  


Related News