ਅਚਾਨਕ ਅੱਤ ਦੀ ਠੰਡ ਕਾਰਨ ਲੋਕਾਂ ਦਾ ਜਿਊਣਾ ਹੋਇਆ ਮੁਹਾਲ, ਅੱਗ ਦੇ ਸਹਾਰੇ ਲੋਕ ਕੱਟ ਰਹੇ ਦਿਨ
Tuesday, Dec 24, 2024 - 11:33 AM (IST)
ਬਹਿਰਾਮਪੁਰ(ਗੋਰਾਇਆ)–ਭਾਵੇ ਕਿ ਅੱਜ ਤੱਕ ਸਰਦੀ ਦੇ ਮੌਸਮ ਵਿਚ ਕੋਈ ਵੀ ਬਾਰਿਸ਼ ਨਾ ਹੋਣ ਕਾਰਨ ਪਿਛਲੇ ਕਈ ਮਹੀਨਿਆਂ ਤੋਂ ਲੋਕ ਠੰਡ ਮਹਿਸੂਹ ਨਹੀਂ ਸੀ ਕਰ ਰਹੇ ਪਰ ਪਿਛਲੇ 1-2 ਦਿਨਾਂ ਤੋਂ ਅਚਾਨਕ ਇਕ ਦਮ ਮੌਸਮ ਠੰਡਾ ਹੋਣ ਕਾਰਨ ਠੰਡ ਨੇ ਪੂਰੀ ਤਰਾਂ ਲੋਕਾਂ ਨੂੰ ਠਾਰ ਕੇ ਰੱਖਿਆ ਰੱਖ ਦਿੱਤਾ ਹੈ। ਇਸ ਤਹਿਤ ਸਰਹੱਦੀ ਖੇਤਰ ਅੰਦਰ ਵੀ ਧੁੰਦ ਅਤੇ ਠਾਰ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਰ ਠੰਡ ਹੱਦ ਤੋਂ ਵੱਧ ਪੈ ਰਹੀ ਹੈ ਜਿਸ ਕਾਰਨ ਬਜ਼ੁਰਗ ਛੋਟੇ ਬੱਚਿਆਂ ਸਮੇਤ ਆਮ ਲੋਕ ਇਸ ਅੱਤ ਦੀ ਠੰਡ ਵਿੱਚ ਅੱਗ ਦੇ ਸਹਾਰੇ ਸਮਾਂ ਘੱਟ ਰਹੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਨੌਕਰੀ ਦੀ ਭਾਲ ਕਰ ਰਹੇ ਨੌਜਵਾਨ ਮੁੰਡੇ-ਕੁੜੀਆਂ ਲਈ ਵੱਡੀ ਖੁਸ਼ਖ਼ਬਰੀ, ਖੋਲ੍ਹੇ ਤਰੱਕੀ ਦੇ ਦਰਵਾਜ਼ੇ
ਜੇਕਰ ਗੱਲ ਕੀਤੀ ਜਾਵੇ ਤਾਂ ਸਰਹੱਦ ਨੇੜੇ ਇਲਾਕੇ ਅੰਦਰ ਸ਼ਾਮ ਹੁੰਦਿਆਂ ਸਾਰ ਹੀ ਧੁੰਦ ਕਾਫੀ ਸੰਘਣੇ ਰੂਪ ਵਿੱਚ ਦਿਖਾਈ ਦੇਣੀ ਸ਼ੁਰੂ ਹੋ ਜਾਂਦੀ ਹੈ। ਮੌਸਮ ਵਿਭਾਗ ਅਨੁਸਾਰ ਘੱਟੋ-ਘੱਟ ਰਾਤ ਦਾ ਤਾਪਮਾਨ 5.5 ਡਿਗਰੀ ਤੱਕ ਪਹੁੰਚ ਜਾਂਦਾ ਹੈ ਜੇਕਰ ਅੱਜ ਸੋਮਵਾਰ ਨੂੰ ਸਰਹੱਦੀ ਖੇਤਰ ਦੀ ਗੱਲ ਕੀਤੀ ਜਾਵੇ ਤਾਂ ਪੂਰਾ ਦਿਨ ਧੁੰਦ ਦੀ ਲਪੇਟ ਵਿਚ ਰਿਹਾ ਹੈ।
ਇਹ ਵੀ ਪੜ੍ਹੋ- ਵੱਡੇ ਫਰਮਾਨ ਹੋ ਗਏ ਜਾਰੀ, 31 ਦਸੰਬਰ ਤੋਂ ਪਹਿਲਾਂ ਕਰਾਓ ਕੰਮ, ਨਹੀਂ ਤਾਂ ਆਵੇਗੀ ਵੱਡੀ ਮੁਸ਼ਕਿਲ
ਬਹੁਤੇ ਲੋਕ ਅੱਗ ਦੇ ਸਹਾਰਾ ਲੈ ਕੇ ਠੰਡ ਤੋਂ ਬਚ ਰਹੇ ਹਨ। ਧੁੰਦ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਪਰ ਜੇਕਰ ਕਣਕ ਦੀ ਫ਼ਸਲ ਦੀ ਗੱਲ ਕੀਤੀ ਜਾਵੇ ਤਾਂ ਇਹ ਠੰਡ ਬਹੁਤ ਲਾਭਦਾਇਕ ਸਿੱਧ ਹੋ ਰਹੀ ਹੈ ਪਰ ਪਸ਼ੂਆਂ ਦੇ ਚਾਰੇ ਸਮੇਤ ਸਬਜ਼ੀਆਂ ਲਈ ਹਾਨੀਕਾਰਕ ਸਿੱਧ ਹੋ ਰਹੀ ਹੈ। ਇਸ ਕਾਰਨ ਬਰਸੀਨ ਦੀ ਫਸਲ ਪੈਦਾਵਾਰ 'ਤੇ ਬੁਰਾ ਪ੍ਰਭਾਵ ਪੈ ਸਕਦਾ ਹੈ, ਉਧਰ ਇਸ ਅੱਤ ਦੀ ਠੰਡ ਕਾਰਨ ਪਸ਼ੂਆਂ ਦਾ ਵੀ ਦੁੱਧ ਘੱਟਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਛੋਟੇ ਬੱਚੇ ਅਤੇ ਬਜ਼ੁਗਰਾਂ ਨੂੰ ਠੰਡ ਵਿਚ ਜ਼ਿਆਦਾ ਪ੍ਰਭਾਵਿਤ ਹੋਣਾ ਪੈ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ ਬੰਦ ਦੀਆਂ ਤਿਆਰੀਆਂ ਲਈ ਕਿਸਾਨਾਂ ਦੀ ਵਿਸ਼ਾਲ ਮੀਟਿੰਗ, ਕੀਤੀ ਇਹ ਅਪੀਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8