ਲੋਕ ਹਿੱਤਾ ਦੀ ਲੜਾਈ ਨੂੰ ਲਾਠੀਚਾਰਜ ਕਰਕੇ ਕਦੇ ਨਹੀਂ ਰੋਕਿਆ ਜਾ ਸਕਦਾ : ਹਰਜੀਤ ਮੀਆਂਵਿੰਡ
Wednesday, Mar 21, 2018 - 12:22 PM (IST)

ਵੈਰੋਵਾਲ (ਗਿੱਲ) - ਬੀਤੇ ਦਿਨੀਂ ਚੰਡੀਗੜ੍ਹ ਵਿਖੇ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਮਾਝੇ ਦੇ ਜਰਨੈਲ ਵਜੋਂ ਜਾਣੇ ਜਾਂਦੇ ਬਿਕਰਮਜੀਤ ਸਿੰਘ ਮਜੀਠੀਆ ਦੀ ਅਗਵਾਈ ਵਿਚ ਵਿਧਾਨ ਸਭਾ ਦਾ ਸ਼ਾਂਤਮਈ ਤਰੀਕੇ ਨਾਲ ਘਿਰਾਓ ਕਰਨ ਅਤੇ ਲੋਕ ਹਿੱਤਾਂ ਲਈ ਲੜਨ ਜਾ ਰਹੇ ਅਕਾਲੀ ਦਲ ਦੇ ਜੁਝਾਰੂ ਯੋਧਿਆਂ ਉੱਤੇ ਕਾਂਗਰਸ ਸਰਕਾਰ ਦੀ ਸ਼ਹਿ ਉੱਤੇ ਪੁਲਸ ਵਲੋ ਲਾਠੀਚਾਰਜ ਕਰਨਾ ਬਹੁਤ ਹੀ ਮੰਦਭਾਗੀ ਗੱਲ ਹੈ। ਲੋਕ ਹਿੱਤਾਂ ਦੀ ਲੜਾਈ ਨੂੰ ਲਾਠੀਚਾਰਜ ਕਰਕੇ ਕਦੇ ਨਹੀਂ ਰੋਕਿਆ ਜਾਂ ਸਕਦਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਹਰਜੀਤ ਸਿੰਘ ਮੀਆਂਵਿੰਡ ਨੇ ਆਪਣੇ ਸਾਥੀਆ ਸਮੇਤ ਕਰਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਸਿਰਫ ਪੰਜਾਬ ਦੇ ਲੋਕਾਂ ਨੂੰ ਲਾਰਿਆਂ ਤੋਂ ਸਿਵਾ ਕੁਝ ਨਹੀਂ ਦਿੱਤਾ ਅਤੇ ਸਾਰੀਆਂ ਲੋਕ ਭਲਾਈ ਸਕੀਮਾਂ ਨੂੰ ਵੀ ਠੱਪ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਹੁਣ ਅਕਾਲੀ ਦਲ ਹੀ ਚੜ੍ਹਤ ਨੂੰ ਦੇਖ ਕਿ ਕੋਜ਼ੀਆ ਹਰਕਤਾਂ 'ਤੇ ਉੱਤਰ ਆਈ ਹੈ ਪਰ ਅਕਾਲੀ ਦਲ ਦੇ ਯੋਧੇ ਡਰਨ ਵਾਲੇ ਨਹੀਂ ਉਹ ਹਮੇਸ਼ਾ ਲੋਕ ਹਿੱਤਾਂ ਲਈ ਅੱਗੇ ਆ ਕੇ ਲੜਦੇ ਰਹਿਣਗੇ। ਇਸ ਮੌਕੇ ਉਨ੍ਹਾਂ ਨਾਲ ਪਲਵਿੰਦਰ ਸਿੰਘ ਸੰਮਤੀ ਮੈਂਬਰ, ਲਾਲੀ ਡੇਰਾ ਸੋਹਲ , ਮਨਜਿੰਦਰ ਸਿੰਘ ਏਕਲ ਗੱਡਾ, ਸਰਪੰਚ ਸੁਖਬੀਰ ਸਿੰਘ ਨਰੋਤਪੁਰ, ਗੁਰਦੇਵ ਸਿੰਘ ਸਰੰਪਚ ਜਲਾਲਬਾਦ ਖੁਰਦ, ਹਰਬਿੰਦਰ ਸਿੰਘ ਰਾਜੂ, ਸ਼ੇਰ ਸਿੰਘ ਸਰਪੰਚ ਹੋਠੀਆ, ਕੁਲਵੰਤ ਸਿੰਘ, ਗੁਰਿੰਦਰ ਸਿੰਘ ਸਾਬਕਾ ਸਰਪੰਚ, ਰਾਜਾ ਮੀਆਂਵਿੰਡ, ਜੈਕੀ ਮੀਆਵਿੰਡ ਆਦਿ ਹਾਜ਼ਰ ਸਨ।