ਪਠਾਨਕੋਟ ਪੁਲਸ ਨੇ ਨਸ਼ਾ ਸਮੱਗਲਰਾਂ ਦੇ ਗਿਰੋਹ ਦਾ ਕੀਤਾ ਪਰਦਾਫਾਸ਼, 5 ਗ੍ਰਿਫ਼ਤਾਰ
Wednesday, May 10, 2023 - 04:46 PM (IST)

ਪਠਾਨਕੋਟ (ਸ਼ਾਰਦਾ, ਜ. ਬ.) : ਪਠਾਨਕੋਟ ਪੁਲਸ ਨੇ 5 ਸਮੱਗਲਰਾਂ ਦੇ ਇਕ ਗਿਰੋਹ ਤੋਂ 207 ਕਿਲੋ ਭੁੱਕੀ ਬਰਾਮਦ ਕੀਤੀ ਹੈ। ਉਕਤ ਫੜੇ ਗਏ ਮੁਲਜ਼ਮਾਂ ਦੀ ਪਛਾਣ ਸਤਵਿੰਦਰ ਸਿੰਘ, ਰਾਕੇਸ਼ ਕੁਮਾਰ, ਤੇਜਵਿੰਦਰ ਸਿੰਘ, ਗੁਰਬਾਜ਼ ਸਿੰਘ ਅਤੇ ਧਰਮਿੰਦਰ ਸਿੰਘ ਸਾਰੇ ਵਾਸੀ ਲੁਧਿਆਣਾ ਵਜੋਂ ਹੋਈ ਹੈ।ਇਨ੍ਹਾਂ ’ਚੋਂ ਸਤਵਿੰਦਰ ਸਿੰਘ, ਰਾਕੇਸ਼ ਕੁਮਾਰ ਅਤੇ ਤੇਜਵਿੰਦਰ ਸਿੰਘ ਹੁੰਡਈ ਵਰਨਾ ’ਚ ਜਾ ਰਹੇ ਸਨ, ਤਾਂ ਗੁਰਬਾਜ਼ ਸਿੰਘ ਅਤੇ ਧਰਮਿੰਦਰ ਸਿੰਘ ਟਾਟਾ ਟਰੱਕ ’ਚ ਸਵਾਰ ਸਨ।
ਇਹ ਵੀ ਪੜ੍ਹੋ- ਗੁੱਸੇਖੋਰ ਚੋਰ! ਸੇਫ਼ ਖੋਲ੍ਹਣ 'ਚ ਰਿਹਾ ਨਾਕਾਮ ਤਾਂ ਗੁੱਸੇ 'ਚ ਆ ਕੇ ਕਰ ਦਿੱਤੀ ਪੱਕੀ ਵੈਲਡਿੰਗ
ਇਸ ਮੌਕੇ ਪੁਲਸ ਕਪਤਾਨ ਪਠਾਨਕੋਟ ਹਰਕਮਲਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਇਕ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਪੁਲਸ ਪਾਰਟੀ ਨੇ ਰਜਿਸਟ੍ਰੇਸ਼ਨ ਵਰਨਾ ਕਾਰ ਨੂੰ ਰੋਕਿਆ, ਜੋ ਕਿ ਰਜਿਸਟ੍ਰੇਸ਼ਨ ਨਾਲ ਇਕ ਟਾਟਾ ਟਰੱਕ ਨੂੰ ਲੈ ਕੇ ਜਾ ਰਹੀ ਸੀ। ਥਾਣਾ ਸਦਰ ਦੇ ਐੱਸ. ਐੱਚ. ਓ. ਥਾਣਾ ਨੰਗਲ ਭੂਰ ਦੇ ਐੱਸ. ਆਈ. ਸ਼ੋਹਰਤ ਮਾਨ ਨੇ ਪੁਲਸ ਪਾਰਟੀ ਸਮੇਤ ਇਕ ਵਰਨਾ ਕਾਰ ਸਵਾਰ ਤੇ ਟਰੱਕ ਨੂੰ ਰੋਕ ਕੇ ਟਰੱਕ ’ਚੋਂ ਭੁੱਕੀ ਬਰਾਮਦ ਕੀਤੀ। ਸਾਰੇ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟਾਂਸਿਜ਼ (ਐੱਨਡੀਪੀਐੱਸ) ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਨੂੰ ਹਿਰਾਸਤ ’ਚ ਲੈ ਕੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਹਾਈ ਕੋਰਟ ਦਾ ਅਹਿਮ ਫ਼ੈਸਲਾ, ਹਮਦਰਦੀ ਦੇ ਆਧਾਰ 'ਤੇ ਨੌਕਰੀ ਹਾਸਲ ਕਰਨ ਦਾ ਹੱਕ ਮ੍ਰਿਤਕ ਦੀ ਪਤਨੀ ਦਾ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।