ਪਾਣੀ 'ਚ ਡੁੱਬਿਆ ਪਠਾਨਕੋਟ ਦੇ ਪਿੰਡ ਫਰੀਦਾਨਗਰ ਦਾ ਪਲਟੂਨ ਪੁੱਲ਼
Saturday, Mar 02, 2019 - 05:41 PM (IST)
ਪਠਾਨਕੋਟ (ਧਰਮਿੰਦਰ)—ਪਠਾਨਕੋਟ 'ਚ ਹਲਕਾ ਭੋਆ 'ਚ ਪੈਂਦੇ ਪਿੰਡ ਫਰੀਦਾਨਗਰ 'ਚ ਪਲਟੂਨ ਪੁੱਲ ਬੈਠਣ ਨਾਲ 30-40 ਪਿੰਡਾਂ ਦਾ ਆਪਸ 'ਚ ਸੰਪਰਕ ਟੁੱਟ ਗਿਆ ਹੈ। ਜਾਣਕਾਰੀ ਮੁਤਾਬਕ ਇਸ ਨਹਿਰ 'ਤੇ ਪੱਕਾ ਪੁੱਲ ਬਣ ਰਿਹਾ ਹੈ ਪਰ ਉਸ ਨੂੰ ਅਜੇ ਕਾਫੀ ਸਮਾਂ ਲੱਗੇਗਾ। ਇਸ ਦੇ ਚਲਦੇ ਇਸ ਨਹਿਰ 'ਤੇ ਇਕ ਪਲਟੂਨ ਪੁੱਲ ਬਣਾਇਆ ਹੋਇਆ ਹੈ। ਪੁੱਲ ਦੇ ਦੂਜੇ ਪਾਸੇ 30-40 ਪਿੰਡ ਹਨ ਅਤੇ ਇਹ ਸਾਰੇ ਲੋਕ ਇਸ ਪੁੱਲ ਤੋਂ ਹੁੰਦੇ ਹੋਏ ਹੀ ਆਪਣੇ ਕੰਮਕਾਜ ਲਈ ਜਾਂਲ਼ੇ ਹਨ। ਇੱਥੋਂ ਤੱਕ ਕਿ ਇਨ੍ਹਾਂ ਪਿੰਡਾਂ ਦੇ ਬੱਚੇ ਪੁੱਲ ਦੇ ਉਪਰੋਂ ਲੰਘ ਕੇ ਸਕੂਲ 'ਚ ਪੜ੍ਹਨ ਲਈ ਆਉਂਦੇ ਹਨ। ਜਿਸ ਦੇ ਚੱਲਦਿਆਂ ਬੱਚਿਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਜਾਣਕਾਰੀ ਮੁਤਾਬਕ ਪਿਛਲੇ ਕੁਝ ਦਿਨਾਂ ਤੋਂ ਇਸ ਨਹਿਰ 'ਚ ਕਾਫੀ ਪਾਣੀ ਛੱਡਿਆ ਹੋਇਆ ਹੈ ਜਿਸ ਕਰਕੇ ਹਰ ਸਮੇਂ ਖਤਰਾ ਬਣਿਆ ਰਹਿੰਦਾ ਹੈ, ਕਿਤੇ ਕੋਈ ਹਾਦਸਾ ਨਾ ਹੋ ਜਾਵੇ। ਲੋਕਾਂ ਨੇ ਕਿਹਾ ਕਿ ਨਵੇਂ ਪੁੱਲ ਨੂੰ ਅਜੇ ਬਣਨ 'ਚ ਸਮਾਂ ਲੱਗੇਗਾ। ਇਸ ਲਈ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਪੁੱਲ ਨੂੰ ਜਲਦ ਤੋਂ ਜਲਦ ਠੀਕ ਕਰਵਾਇਆ ਜਾਵੇ।