ਈ-ਰਿਕਸ਼ਾ ਚਾਲਕ ਦੀ ਲਾਸ਼ ਮਿਲਣ ਨਾਲ ਇਲਾਕੇ ’ਚ ਦਹਿਸ਼ਤ

Friday, Sep 11, 2026 - 01:51 PM (IST)

ਈ-ਰਿਕਸ਼ਾ ਚਾਲਕ ਦੀ ਲਾਸ਼ ਮਿਲਣ ਨਾਲ ਇਲਾਕੇ ’ਚ ਦਹਿਸ਼ਤ

ਧਾਰੀਵਾਲ (ਖੋਸਲਾ, ਬਲਬੀਰ)-ਧਾਰੀਵਾਲ ਦੀ ਗੁਰੂ ਰਵਿਦਾਸ ਧਰਮਸ਼ਾਲਾ ਦੇ ਪਿਛਲੀ ਸਾਈਡ ’ਤੇ ਨਹਿਰ ਕਿਨਾਰੇ ਇਕ ਈ-ਰਿਕਸ਼ਾ ਚਾਲਕ ਦੀ ਲਾਸ਼ ਮਿਲਣ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਹਿਚਾਣ ਬੰਟੀ ਉਮਰ ਤਕਰੀਬਨ 40 ਸਾਲ ਵਾਸੀ ਪਿੰਡ ਦੀਨਪੁਰ ਵਜੋਂ ਹੋਈ ਹੈ।

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੰਟੀ ਈ-ਰਿਕਸ਼ਾ ’ਤੇ ਸਬਜ਼ੀ ਆਦਿ ਢੋਣ ਦਾ ਕੰਮ ਕਰਦਾ ਸੀ। ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਉਹ ਕੰਮ ’ਤੇ ਗਿਆ ਸੀ ਤੇ ਬਾਰ- ਬਾਰ ਫੋਨ ਕਰਨ ’ਤੇ ਵੀ ਜਦੋਂ ਗੱਲ ਨਾ ਹੋਈ, ਤਾਂ ਬਾਅਦ ’ਚ ਫੋਨ ਚੁੱਕਣ ਵਾਲੇ ਤੋਂ ਜਾਣਕਾਰੀ ਮਿਲੀ ਕਿ ਉਸ ਦੀ ਲਾਸ਼ ਨਹਿਰ ਦੇ ਨੇੜੇ ਪਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਧਾਰੀਵਾਲ ਦੀ ਪੁਲਸ ਪਾਰਟੀ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Shivani Bassan

Content Editor

Related News