ਵੱਡੀ ਖ਼ਬਰ : ਭਾਰਤੀ ਖੇਤਰ ’ਚ 5 ਮਿੰਟ ਤੱਕ ਘੁੰਮਦਾ ਰਿਹੈ ਪਾਕਿਸਤਾਨੀ ਡਰੋਨ, BSF ਜਵਾਨ ਅਲਰਟ

10/19/2023 8:44:02 AM

ਤਰਨਤਾਰਨ (ਰਮਨ ਚਾਵਲਾ)- ਗੁਆਂਢੀ ਦੇਸ਼ ਪਾਕਿਸਤਾਨ ਵਲੋਂ ਭਾਰਤੀ ਖੇਤਰ ’ਚ ਆਏ ਦਿਨ ਡਰੋਨ ਭੇਜਣ ਦੀਆਂ ਗਤੀਵਿਧੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ, ਇਸ ਦੀ ਇਕ ਹੋਰ ਤਾਜ਼ਾ ਮਿਸਾਲ ਬੀਤੀ ਦੇਰ ਰਾਤ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਭਾਰਤੀ ਖੇਤਰ ’ਚ ਪਾਕਿਸਤਾਨੀ ਡਰੋਨ ਨੇ ਇਕ ਵਾਰ ਫਿਰ ਤੋਂ ਦਸਤਕ ਦੇ ਦਿੱਤੀ, ਜਿਸ ਨੂੰ ਖਦੇਡ਼ਨ ਲਈ ਬੀ. ਐੱਸ. ਐੱਫ. ਵਲੋਂ ਜਿੱਥੇ ਫਾਈਰਿੰਗ ਕੀਤੀ ਗਈ ਉੱਥੇ ਈਲੂ ਬੰਬ ਵੀ ਦਾਗੇ ਗਏ।

ਪੜ੍ਹੋ ਇਹ ਅਹਿਮ ਖ਼ਬਰ-2 ਭਾਰਤੀ ਔਰਤਾਂ ਨੇ ਇਜ਼ਰਾਈਲ-ਹਮਾਸ ਜੰਗ 'ਚ ਦਿਖਾਈ ਦਲੇਰੀ, ਦੂਤਘਰ ਨੇ ਕੀਤਾ ਸਨਮਾਨਿਤ

ਮਿਲੀ ਜਾਣਕਾਰੀ ਅਨੁਸਾਰ ਜ਼ਿਲੇ ਅਧੀਨ ਆਉਂਦੀ ਭਾਰਤ-ਪਾਕਿਸਤਾਨ ਸਰਹੱਦ ਦੀ ਬੀ.ਓ.ਪੀ. ਕੇ.ਐੱਸ ਵਾਲਾ ਰਾਹੀਂ ਬੀਤੀ ਦੇਰ ਰਾਤ ਪਿੱਲਰ ਨੰਬਰ 137/15 ਰਾਹੀਂ ਭਾਰਤੀ ਖੇਤਰ ’ਚ ਪਾਕਿਸਤਾਨੀ ਡਰੋਨ ਦਾਖਲ ਹੋ ਗਿਆ, ਜਿਸ ਦੀ ਆਵਾਜ਼ ਸੁਣਦੇ ਸਾਰ ਹੀ ਸਰਹੱਦ ਉੱਪਰ ਤਾਇਨਾਤ ਬੀ.ਐੱਸ.ਐੱਫ ਦੀ 103 ਬਟਾਲੀਅਨ ਹਰਕਤ ’ਚ ਆ ਗਈ, ਸਰਹੱਦ ਨੂੰ ਪਾਰ ਕਰਨ ਵਾਲੇ ਡਰੋਨ ਉੱਪਰ ਬੀ. ਐੱਸ. ਐੱਫ. ਵਲੋਂ ਕਰੀਬ 7 ਰੌਂਦ ਫਾਈਰਿੰਗ ਕਰਦੇ ਹੋਏ 3 ਈਲੂ ਬੰਬ ਵੀ ਚਲਾਏ ਗਏ। ਕਰੀਬ 5 ਮਿੰਟ ਬਾਅਦ ਡਰੋਨ ਵਾਪਸ ਪਾਕਿਸਤਾਨ ਪਰਤ ਗਿਆ। ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਇਲਾਕੇ ’ਚ ਬੁੱਧਵਾਰ ਸਵੇਰੇ ਥਾਣਾ ਖਾਲਡ਼ਾ ਅਤੇ ਬੀ. ਐੱਸ. ਐੱਫ਼. ਵਲੋਂ ਇਲਾਕੇ ’ਚ ਤਲਾਸ਼ੀ ਅਭਿਆਨ ਚਲਾਇਆ ਗਿਆ ਜਿੱਥੇ ਕੋਈ ਵੀ ਵਸਤੂ ਬਰਾਮਦ ਨਹੀਂ ਹੋਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।  


Vandana

Content Editor

Related News