60 ਤੋਂ ਵੱਧ ਘਰਾਂ ਨੂੰ 12 ਅਗਸਤ ਤੱਕ ਖਾਲੀ ਕਰਨ ਦੇ ਹੁਕਮ, ਇਲਾਕੇ ''ਚ ਮਚੀ ਹਾਹਾਕਾਰ

Friday, Aug 02, 2024 - 02:30 PM (IST)

60 ਤੋਂ ਵੱਧ ਘਰਾਂ ਨੂੰ 12 ਅਗਸਤ ਤੱਕ ਖਾਲੀ ਕਰਨ ਦੇ ਹੁਕਮ, ਇਲਾਕੇ ''ਚ ਮਚੀ ਹਾਹਾਕਾਰ

ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)- ਵਿਧਾਨ ਸਭਾ ਦੀਨਾਨਗਰ ਹਲਕੇ ਅਧੀਨ ਆਉਂਦੇ ਪਿੰਡ ਡੀਡਾ ਸਾਂਸੀਆਂ ਦੇ 60 ਤੋਂ ਵੱਧ ਘਰਾਂ 'ਤੇ ਪ੍ਰਸ਼ਾਸ਼ਨ ਵੱਲੋਂ ਬੁਲਡੋਜ਼ਰ ਫੇਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਅੱਧੀ ਦਰਜਨ ਘਰਾਂ ਨੂੰ 12 ਅਗਸਤ ਤੱਕ ਖਾਲੀ ਕਰਨ ਦੇ ਹੁਕਮ ਜਾਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਨਸ਼ਿਆਂ ਦੇ ਗੜ੍ਹ ਵਜੋਂ ਜਾਣੇ ਜਾਂਦੇ ਪਿੰਡ ਡੀਡਾ ਸਾਂਸੀਆਂ ਵਿਖੇ ਕੁਝ ਕਰੀਬ ਇਕ ਮਹੀਨਾ ਪਹਿਲਾਂ ਸ਼ੱਕੀ ਹਾਲਤ 'ਚ ਤਿੰਨ ਵਿਅਕਤੀਆਂ ਦੀਆਂ ਲਾਸ਼ਾ ਮਿਲਣ ਮਗਰੋਂ ਪਿੰਡ ਨੂੰ ਮੁਸੀਬਤਾਂ ਨੇ ਘੇਰ ਲਿਆ ਸੀ। ਜਿਸ ਤੋਂ ਬਾਅਦ ਕਰੀਬ ਇੱਕ ਹਫ਼ਤਾ ਲਗਾਤਾਰ ਪੁਲਸ ਵੱਲੋਂ ਪਿੰਡ ਅੰਦਰ ਸਰਚ ਅਭਿਆਨ  ਚਲਾਇਆ ਗਿਆ ਸੀ ਜਿਸ ਕਾਰਨ ਕਈ ਪਰਿਵਾਰ ਤਾਂ ਪਿੰਡ ਛੱਡ ਕੇ ਬਾਹਰ ਰਹਿਣ ਲਈ ਮਜ਼ਬੂਰ ਹੋ ਗਏ ਸਨ।

ਇਹ ਵੀ ਪੜ੍ਹੋ- ਤਿੰਨ ਮਹੀਨੇ ਪਹਿਲਾਂ ਹੋਏ ਪ੍ਰੇਮ ਵਿਆਹ ਖੌਫ਼ਨਾਕ ਅੰਜਾਮ, ਜਿਊਂਦੀ ਸਾੜ ਦਿੱਤੀ ਨਵ-ਵਿਆਹੁਤਾ

ਜਾਣਕਾਰੀ ਅਨੁਸਾਰ ਕਈ ਦਹਾਕੇ ਪਹਿਲਾਂ ਨਹਿਰੀ ਵਿਭਾਗ ਦੀ ਜ਼ਮੀਨ 'ਤੇ ਨਜਾਇਜ਼ ਕਬਜ਼ਿਆਂ ਰਾਹੀਂ ਵਸੇ ਪਿੰਡ ਡੀਡਾ ਸਾਂਸੀਆਂ ਦੇ ਲੋਕਾਂ ਨੂੰ ਪ੍ਰਸ਼ਾਸ਼ਨ ਵੱਲੋਂ ਉਜਾੜਣ ਦੀ ਤਿਆਰੀ ਤਹਿਤ ਕਈ ਘਰਾਂ ਨੂੰ ਖਾਲੀ ਕਰਨ ਦੇ ਹੁਕਮ ਅਤੇ ਕਈ ਘਰਾਂ ਨੂੰ ਖਾਲੀ ਕਰਨ ਦੇ ਨੋਟਿਸ ਜਾਰੀ ਕਰ ਦਿੱਤੇ ਗਏ ਹਨ। ਜਿਸ ਮਗਰੋਂ ਪਿੰਡ ਵਿੱਚ ਹਾਹਾਕਾਰ ਮੱਚ ਗਈ ਹੈ । ਇਸ ਮੌਕੇ ਪਿੰਡ ਦੇ ਵਸਨੀਕ ਵਿਜੇ ਕੁਮਾਰ, ਨਰਿੰਦਰ ਅਤੇ ਆਕਾਸ਼  ਆਦਿ ਗੱਲਬਾਤ ਦੌਰਾਨ  ਦੱਸਿਆ ਕਿ ਪਿੰਡ ਦੇ 55 ਦੇ ਕਰੀਬ ਘਰਾਂ ਨੂੰ ਬੀਤੇ ਕੱਲ੍ਹ ਹੀ ਨੋਟਿਸ ਮਿਲੇ ਹਨ। ਜਿਸ ਤੋਂ ਬਾਅਦ 1ਅਗਸਤ ਨੂੰ ਨਹਿਰੀ ਕੁਲੈਕਟਰ ਗੁਰਦਾਸਪੁਰ ਕੋਲ ਪੇਸ਼ ਹੋਣ ਨੂੰ ਕਿਹਾ ਗਿਆ ਸੀ, ਪਰ ਬੀਤੇ ਦਿਨ ਜਦੋਂ ਉਹ ਨਹਿਰੀ ਕੁਲੈਕਟਰ ਦੇ ਦਫ਼ਤਰ ਵਿਖੇ ਗਏ ਤਾਂ ਉਹਨਾਂ ਦੀ ਕਿਸੇ ਨੇ ਵੀ ਕੋਈ ਗੱਲ ਨਹੀਂ ਸੁਣੀ। 

ਇਹ ਵੀ ਪੜ੍ਹੋ-  ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਔਰਤ ਨੂੰ ਹੋਟਲ 'ਚ ਲੈ ਗਿਆ ਪ੍ਰੇਮੀ, ਫਿਰ ਕਰ 'ਤਾ ਵੱਡਾ ਕਾਂਡ

ਉਹਨਾਂ ਕਿਹਾ ਕਿਹਾ ਸਾਡੇ ਬਜ਼ੁਰਗ ਪਿਛਲੇ ਦੋ ਸੌ ਸਾਲਾਂ ਤੋਂ ਇੱਥੇ ਹੀ ਵੱਸੇ ਹੋਏ ਸਨ ਪਰ ਇਸ ਤੋਂ ਪਹਿਲਾਂ ਕਦੇ ਵੀ ਕਿਸੇ ਨੂੰ ਕੋਈ ਨਜਾਇਜ਼ ਕਬਜ਼ਾ ਵਿਖਾਈ ਨਹੀਂ ਦਿੱਤਾ। ਉਹਨਾਂ ਕਿਹਾ ਕਿ ਹੁਣ ਪਿੰਡ ਵਿੱਚ ਸ਼ੱਕੀ ਹਾਲਤ ਵਿੱਚ ਤਿੰਨ ਮੌਤਾਂ ਹੋਣ ਮਗਰੋਂ ਹੀ ਪ੍ਰਸ਼ਾਸ਼ਨ ਨੂੰ ਨਜਾਇਜ਼ ਕਬਜ਼ੇ ਕਿਉਂ ਵਿਖਾਈ ਦਿੱਤੇ ਹਨ, ਜਦੋਂਕਿ ਉਹਨਾਂ ਦਾ ਨਸ਼ਿਆਂ ਦੇ ਕਾਰੋਬਾਰ ਨਾਲ ਕੋਈ ਵੀ ਵਾਹ ਵਾਸਤਾ ਨਹੀਂ ਹੈ ਜਿਸਦੀ ਪੁਲਸ ਤਸਦੀਕ ਵੀ ਕਰ ਚੁੱਕੀ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਪਿੰਡ ਦੇ ਲੋਕ ਬਹੁਤੇ ਪੜ੍ਹੇ- ਲਿਖੇ ਨਹੀਂ ਹਨ ਅਤੇ ਕਾਨੂੰਨ ਦਾਅ ਪੇਚ ਨਹੀਂ ਜਾਣਦੇ ਪਰ ਆਪਣੇ ਹੱਕਾਂ ਲਈ ਮਰਨਾ ਜਾਣਦੇ ਹਨ। ਉਹਨਾਂ ਕਿਹਾ ਕਿ ਉਹ ਅਪਣੇ ਘਰਾਂ ਨੂੰ ਕਿਸੇ ਵੀ ਕੀਮਤ 'ਤੇ ਖਾਲੀ ਨਹੀਂ ਕਰਨਗੇ ਅਤੇ ਇਸ ਲਈ ਉਹਨਾਂ ਨੂੰ ਜੋ ਵੀ ਕਰਨਾ ਪਿਆ ਉਹ ਕਰਨਗੇ। ਉਹਨਾਂ ਕਿਹਾ ਕਿ ਨਜਾਇਜ਼ ਕਬਜ਼ਿਆਂ ਦੇ ਬਹਾਨੇ ਪ੍ਰਸ਼ਾਸ਼ਨ ਵੱਲੋਂ ਪਿੰਡ ਨੂੰ ਉਜਾੜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸਨੂੰ ਉਹ ਬਰਦਾਸ਼ਤ ਨਹੀਂ ਕਰਨਗੇ। ਉਹਨਾਂ ਕਿਹਾ ਕਿ ਪਿੰਡ ਭਾਵੇਂ ਨਸ਼ਿਆਂ ਲਈ ਬਦਨਾਮ ਹੈ ਪਰ ਹੁਣ ਨਵੀਂ ਪੀੜ੍ਹੀ ਦੇ ਸਾਰੇ ਲੋਕ ਇਹ ਕੰਮ ਨਹੀਂ ਕਰਦੇ। ਇਸ ਲਈ ਸਾਰਿਆਂ ਨੂੰ ਇਕੋ ਰੱਸੇ ਨਹੀਂ ਬੰਨ੍ਹਿਆ ਜਾਣਾ ਚਾਹੀਦਾ। ਉਹਨਾਂ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਪ੍ਰਸ਼ਾਸਨ ਇਸ ਮਾਮਲੇ ਨੂੰ ਵਾਪਸ ਨਹੀਂ ਲੈਂਦਾ ਤਾਂ ਸੰਘਰਸ਼ ਹੋਰ ਤੇਜ਼ ਕਰਨ ਲਈ ਮਜ਼ਬੂਰ ਹੋਵਾਂਗੇ ।

ਇਹ ਵੀ ਪੜ੍ਹੋ- ਇੰਗਲੈਂਡ ਦੀ ਜੇਲ੍ਹ 'ਚ ਸਜ਼ਾ ਕੱਟ ਚੁੱਕੇ ਨੌਜਵਾਨ ਨੂੰ ਨਹੀਂ ਮਿਲ ਰਿਹਾ ਇਨਸਾਫ਼, ਪੁੱਤ ਨੂੰ ਵੇਖਣ ਲਈ ਤਰਸ ਰਹੇ ਮਾਪੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News