ਖੁੱਲ੍ਹੇ ਮੀਟਰ ਦੇ ਬਕਸੇ, ਨੰਗੀਆਂ ਬਿਜਲੀ ਦੀਆਂ ਤਾਰਾਂ ਕਿਸੇ ਵੀ ਸਮੇਂ ਵੱਡੇ ਹਾਦਸੇ ਨੂੰ ਦੇ ਸਕਦੇ ਅੰਜਾਮ

Monday, Aug 12, 2024 - 11:03 AM (IST)

ਖੁੱਲ੍ਹੇ ਮੀਟਰ ਦੇ ਬਕਸੇ, ਨੰਗੀਆਂ ਬਿਜਲੀ ਦੀਆਂ ਤਾਰਾਂ ਕਿਸੇ ਵੀ ਸਮੇਂ ਵੱਡੇ ਹਾਦਸੇ ਨੂੰ ਦੇ ਸਕਦੇ ਅੰਜਾਮ

ਗੁਰਦਾਸਪੁਰ(ਵਿਨੋਦ)- ਜਗ੍ਹਾ ਜਗ੍ਹਾ ਬਿਜਲੀ ਦੀਆਂ ਖੁੱਲ੍ਹੀਆਂ ਤਾਰਾਂ, ਖੁੱਲ੍ਹੇ ਮੀਟਰ ਬਕਸੇ  ਨੁਕਸਾਨਦਾਇਕ ਸਾਬਤ ਹੋ ਸਕਦੇ ਹਨ ਪਰ ਬਰਸਾਤ ਦੇ ਮੌਸਮ ’ਚ ਬਿਜਲੀ ਬੋਰਡ ਦੀ ਲਾਪਰਵਾਹੀ ਕਿਸੇ ਸਮੇਂ ਵੱਡੇ ਹਾਦਸੇ ਨੂੰ ਜਨਮ ਦੇ ਸਕਦੀ ਹੈ, ਜਦਕਿ ਸ਼ਹਿਰ ’ਚ ਪਹਿਲਾਂ ਹੀ ਬਿਜਲੀ ਦੀਆਂ ਤਾਰਾਂ ਦੇ ਚੱਲਦੇ ਸ਼ਾਰਟ ਸਰਕਟ ਨਾਲ ਕਈ ਦੁਕਾਨਾਂ ਅੱਗ ਦੀ ਭੇਟ ਚੜ੍ਹ ਚੁੱਕੀਆਂ ਹਨ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਹੋਟਲ ਵਿਚ ਪੁਲਸ ਨੇ ਮਾਰਿਆ ਛਾਪਾ, ਇਤਰਾਜ਼ਯੋਗ ਹਾਲਤ 'ਚ ਫੜੇ ਮੁੰਡੇ-ਕੁੜੀਆਂ

ਕੀ ਹੈ ਇਹ ਮਾਮਲਾ

ਬਿਜਲੀ ਦੀਆਂ ਤਾਰਾਂ ਅਤੇ ਬਿਜਲੀ ਸਪਲਾਈ ਲਈ ਵਿਛਾਈਆਂ ਤਾਰਾਂ ਦੇ ਜਾਲ ਦੀ ਅਸਲੀਅਤ ਜਾਣਨ ਲਈ ਜੇਕਰ ਕੋਈ ਗੁਰਦਾਸਪੁਰ ਸ਼ਹਿਰ ਦਾ ਗੇੜਾ ਮਾਰਦਾ ਹੈ ਤਾਂ ਤਾਰਾਂ ਅਤੇ ਮੀਟਰ ਬਕਸਿਆਂ ਦੀ ਹਾਲਤ ਦੇਖ ਕੇ ਹੈਰਾਨੀ ਹੋਵੇਗੀ। ਜੇਕਰ ਕਿਸੇ ਸ਼ਹਿਰ ਦੀਆਂ ਗਲੀਆਂ ’ਚ ਜਾਈਏ ਤਾਂ ਬਿਜਲੀ ਦੇ ਖੰਭਿਆਂ ’ਤੇ ਬਿਜਲੀ ਦੀਆਂ ਤਾਰਾਂ ਦਾ ਜਾਲ ਅੱਖਾਂ ਅੱਗੇ ਡਰਾਉਣਾ ਨਜ਼ਾਰਾ ਲੈ ਆਉਂਦਾ ਹੈ, ਕਿਉਂਕਿ ਬਿਜਲੀ ਸਪਲਾਈ ਲਈ ਵਿਛਾਈਆਂ ਤਾਰਾਂ ਦੇ ਜਾਲ ਨੂੰ ਦੇਖ ਕੇ ਲੱਗਦਾ ਹੈ ਕਿ ਅੱਜ ਵੀ ਸਾਡਾ ਦੇਸ਼ ਬਿਜਲੀ ਸਪਲਾਈ ਵਿੱਚ ਦੂਜੇ ਦੇਸ਼ਾਂ ਦੇ ਮੁਕਾਬਲੇ ਕਈ ਸਾਲ ਪਛੜਿਆ ਹੋਇਆ ਹੈ।

ਇਹ ਵੀ ਪੜ੍ਹੋ- ਭਣੇਵੀਂ ਨਾਲ ਮਾਮੇ ਨੇ ਕਈ ਵਾਰ ਟੱਪੀਆਂ ਬੇਸ਼ਰਮੀ ਦੀਆਂ ਹੱਦਾ, ਜਦੋਂ ਹੋਈ ਗਰਭਵਤੀ ਤਾਂ ਕਰ 'ਤਾ ਵੱਡਾ ਕਾਂਡ

ਇਸੇ ਤਰ੍ਹਾਂ ਘਰਾਂ ਦੇ ਬਾਹਰ ਲਟਕਦੇ ਮੀਟਰ ਵੀ ਖੁੱਲ੍ਹੇ ਪਏ ਹਨ। ਬਿਜਲੀ ਦੀਆਂ ਤਾਰਾਂ ਦੇ ਜ਼ਿਆਦਾਤਰ ਕੁਨੈਕਸ਼ਨ ਵੀ ਨੰਗੇ ਹਨ। ਭਾਵੇਂ ਆਮ ਦਿਨਾਂ ਵਿੱਚ ਬਿਜਲੀ ਦੀਆਂ ਤਾਰਾਂ ਦੇ ਇਹ ਨੰਗੇ ਜੋੜ ਕਈ ਤਰ੍ਹਾਂ ਦੇ ਖਤਰੇ ਪੈਦਾ ਕਰਦੇ ਹਨ ਪਰ ਬਰਸਾਤ ਦੇ ਦਿਨਾਂ ਵਿਚ ਜੇਕਰ ਬਿਜਲੀ ਦੀਆਂ ਤਾਰਾਂ ਦੇ ਨੰਗੇ ਜੋੜ ਕੰਧ ਨੂੰ ਛੂਹ ਲੈਣ ਤਾਂ ਕੰਧ ’ਚ ਕਰੰਟ ਆਉਣ ਲੱਗ ਜਾਂਦਾ ਹੈ, ਜਿਸ ਨਾਲ ਕਾਫੀ ਨੁਕਸਾਨ ਹੋ ਸਕਦਾ ਹੈ।

ਨੰਗੀਆਂ ਤਾਰਾਂ ਅਤੇ ਮੀਟਰ ਬਕਸੇ ਜਾਨਵਰਾਂ ਲਈ ਖਤਰਨਾਕ

 ਜੇਕਰ ਦੇਖਿਆ ਜਾਵੇ ਤਾਂ ਇਹ ਸ਼ਹਿਰਾਂ ਅਤੇ ਪੇਂਡੂ ਖੇਤਰਾਂ ਵਿਚ ਪਸ਼ੂਆਂ ਲਈ ਬਹੁਤ ਖਤਰਨਾਕ ਸਾਬਤ ਹੋ ਸਕਦਾ ਹੈ, ਕਿਉਂਕਿ ਪਸ਼ੂ ਆਦਤ ਅਨੁਸਾਰ ਖੰਭਿਆਂ, ਬਿਜਲੀ ਦੇ ਮੀਟਰ ਬਕਸੇ ਅਤੇ ਬਿਜਲੀ ਦੀਆਂ ਤਾਰਾਂ ਨੂੰ ਛੂਹ ਕੇ ਬਾਹਰ ਆ ਜਾਂਦੇ ਹਨ। ਇਹ ਨੰਗੀਆਂ ਤਾਰਾਂ ਅਤੇ ਖੁੱਲ੍ਹੇ ਮੀਟਰ ਬਕਸੇ ਪਸ਼ੂਆਂ ਲਈ ਖਤਰਨਾਕ ਸਾਬਤ ਹੋ ਰਹੇ ਹਨ।

ਇਹ ਵੀ ਪੜ੍ਹੋ- ਕੰਪਨੀ ਦਾ ਕੰਮ ਕਰਦਿਆਂ ਨੌਜਵਾਨ ਦੀ ਹੋਈ ਮੌਤ, 3 ਧੀਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ

ਕੀ ਕਹਿੰਦੇ ਹਨ ਅਧਿਕਾਰੀ 

ਇਸ ਸਬੰਧੀ ਕੁਝ ਅਧਿਕਾਰੀਆਂ ਨੇ ਆਪਣੇ ਨਾਂ ਨਾ ਛਾਪਣ ਦੇ ਭਰੋਸੇ ’ਤੇ ਕਿਹਾ ਕਿ ਸਾਡੇ ਦੇਸ਼ ਵਿਚ ਜੋ ਵੀ ਨਵੀਆਂ ਸਕੀਮਾਂ ਬਣਦੀਆਂ ਹਨ, ਉਹ ਬਿਨਾਂ ਸੋਚੇ ਸਮਝੇ ਬਣਾਈਆਂ ਜਾਂਦੀਆਂ ਹਨ। ਜਦੋਂ ਘਰਾਂ ਤੋਂ ਬਿਜਲੀ ਦੇ ਮੀਟਰ ਹਟਾਉਣ ਦਾ ਫੈਸਲਾ ਲਿਆ ਗਿਆ ਤਾਂ ਬਿਜਲੀ ਚੋਰੀ ਰੋਕਣ ਦਾ ਇਕੋ ਇਕ ਵਿਚਾਰ ਸੀ। ਜਦੋਂਕਿ ਇਹ ਨਹੀਂ ਸੋਚਿਆ ਗਿਆ ਕਿ ਘਰਾਂ ਤੋਂ ਮੀਟਰ ਹਟਾਉਣ ਨਾਲ ਕਿਹੜੀਆਂ ਮੁਸ਼ਕਲਾਂ ਆਉਣਗੀਆਂ। 

ਇਹ ਵੀ ਪੜ੍ਹੋ- ਬਾਬੇ ਤੋਂ ਪੁੱਤ ਦੀ ਦਾਤ ਮੰਗਣ ਗਈ ਸੀ ਔਰਤ, ਇਸ਼ਨਾਨ ਦੇ ਬਹਾਨੇ ਮੋਟਰ 'ਤੇ ਲੈ ਕੇ ਕੀਤਾ ਵੱਡਾ ਕਾਂਡ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News