ਚੋਰੀ ਹੋਈ ਗੱਡੀ ਨੂੰ ਖਰੀਦਣ, ਰੰਗ ਅਤੇ ਨੰਬਰ ਬਦਲਣ ਦੇ ਮਾਮਲੇ ’ਚ ਇਕ ਗ੍ਰਿਫ਼ਤਾਰ

12/05/2023 6:07:34 PM

ਤਰਨਤਾਰਨ (ਰਮਨ)- ਚੋਰੀ ਦੀ ਗੱਡੀ ਖ਼ਰੀਦ ਉਸ ਦਾ ਰੰਗ ਅਤੇ ਨੰਬਰ ਬਦਲਣ ਦੇ ਮਾਮਲੇ ਵਿਚ ਥਾਣਾ ਸਦਰ ਪੱਟੀ ਦੀ ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਜ਼ਿਕਰਯੋਗ ਹੈ ਕਿ ਚੋਰੀ ਕੀਤੀ ਗਈ ਗੱਡੀ ਦਾ ਅਸਲ ਮਾਲਕ ਕੋਈ ਹੋਰ ਸੀ, ਜਿਸਦੀ ਗੱਡੀ ਚੋਰੀ ਹੋਣ ਉਪਰੰਤ ਸਬੰਧਿਤ ਵਿਅਕਤੀ ਵਲੋਂ ਕਿਸ ਤਰ੍ਹਾਂ ਖ਼ਰੀਦੀ ਗਈ ਅਤੇ ਕਿਸ ਵਲੋਂ ਵੇਚੀ ਗਈ ਇਕ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ।

 ਇਹ ਵੀ ਪੜ੍ਹੋ- ਰਾਜੋਆਣਾ ਨੇ ਸ਼੍ਰੋਮਣੀ ਕਮੇਟੀ ਦੀ ਅਪੀਲ ਨੂੰ ਕੀਤਾ ਨਜ਼ਰਅੰਦਾਜ਼, ਜੇਲ੍ਹ 'ਚ ਸ਼ੁਰੂ ਕੀਤੀ ਭੁੱਖ ਹੜਤਾਲ

ਡੀ.ਐੱਸ.ਪੀ ਪੱਟੀ ਜਸਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਸੁਖਦੇਵ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਤਲਵੰਡੀ ਮੁਸਤਦਾ ਨੇ ਬੀਤੀ 7 ਸਤੰਬਰ ਨੂੰ ਥਾਣਾ ਸਦਰ ਪੱਟੀ ਦੀ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਸੀ ਕਿ ਜਦੋਂ ਉਹ ਆਪਣੀ ਬਰੀਜਾ ਗੱਡੀ ਨੰਬਰ ਐੱਚ.ਆਰ 26-ਈ.ਬੀ-5602 ’ਤੇ ਸਵਾਰ ਹੋ ਕੇ ਪਿੰਡ ਘਰਿਆਲਾ ਦੇ ਛੱਪੜ ਨਜ਼ਦੀਕ ਪੁੱਜਾ ਤਾਂ ਇਕ ਆਲਟੋ ਕਾਰ ਸਵਾਰਾਂ ਵਲੋਂ ਉਸਦੀ ਗੱਡੀ ਨੂੰ ਰੋਕਦੇ ਹੋਏ ਹਮਲਾ ਕਰ ਦਿੱਤਾ ਗਿਆ। ਇਸ ਦੌਰਾਨ ਹਮਲਾ ਕਰਨ ਵਾਲਿਆਂ ਵਿਚ ਗੁਰਲਾਲ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਪੂਨੀਆ, ਡਾਕਟਰ ਕਰਨੈਲ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਕਲਸੀਆਂ ਕਲਾਂ ਤੋਂ ਇਲਾਵਾ ਤਿੰਨ ਅਣਪਛਾਤੇ ਵਿਅਕਤੀ ਜਿਨ੍ਹਾਂ ਕੋਲ ਕਿਰਪਾਨਾਂ, ਦਾਤਰ ਮੌਜੂਦ ਸਨ ਵਲੋਂ ਗੱਡੀ ਦੇ ਸ਼ੀਸ਼ੇ ਤੋੜੇ ਗਏ। ਹਮਲਾਵਰਾਂ ਵਲੋਂ ਸੁਖਦੇਵ ਸਿੰਘ ਨੂੰ ਜਾਨੋ ਮਾਰਨ ਦੀ ਨੀਅਤ ਨਾਲ ਹਮਲਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪਿਸਤੌਲ ਰਾਹੀਂ ਜਾਨੋ ਮਾਰਨ ਦੇ ਨੀਅਤ ਨਾਲ ਫਾਇਰ ਵੀ ਕੀਤੇ ਗਏ ਸਨ। ਡੀ.ਐੱਸ.ਪੀ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਸਦਰ ਪੱਟੀ ਵਿਖੇ ਸੁਖਦੇਵ ਸਿੰਘ ਦੇ ਬਿਆਨਾਂ ਹੇਠ ਉਕਤ ਵਿਅਕਤੀਆਂ ਖਿਲਾਫ ਮਾਮਲਾ ਵੀ ਦਰਜ ਕੀਤਾ ਗਿਆ ਸੀ ਅਤੇ ਬਰੀਜ਼ਾ ਗੱਡੀ ਨੂੰ ਮਾਲ ਮੁਕੱਦਮੇ ਵਿਚ ਸ਼ਾਮਿਲ ਕਰਦੇ ਹੋਏ ਆਪਣੇ ਕਬਜ਼ੇ ਵਿਚ ਲੈ ਲਿਆ ਗਿਆ ਸੀ।

 ਇਹ ਵੀ ਪੜ੍ਹੋ- ਪਾਕਿਸਤਾਨੀ ਲਾੜੀ ਨੂੰ ਭਾਰਤ ਸਰਕਾਰ ਵੱਲੋਂ ਦਿੱਤਾ 45 ਦਿਨਾਂ ਦਾ ਵੀਜ਼ਾ, ਅੱਜ ਵਾਹਗਾ ਰਾਹੀਂ ਪਹੁੰਚੇਗੀ ਭਾਰਤ

ਡੀ.ਐੱਸ.ਪੀ ਜਸਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਪੁਲਸ ਚੌਂਕੀ ਘਰਿਆਲਾ ਦੇ ਇੰਚਾਰਜ ਏ.ਐੱਸ.ਆਈ ਕਿਰਪਾਲ ਸਿੰਘ ਵਲੋਂ ਕੀਤੀ ਗਈ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਸੁਖਦੇਵ ਸਿੰਘ ਵਲੋਂ ਜਮ੍ਹਾ ਕਰਾਈ ਗਈ ਆਪਣੀ ਬਰੀਜ਼ਾ ਕਾਰ ਜਿਸ ਦੀ ਉਹ ਮਾਲਕੀ ਦੱਸ ਰਿਹਾ ਸੀ, ਅਸਲ ਵਿਚ ਇਹ ਗੱਡੀ ਰਮਿੰਦਰ ਕੌਰ ਨਿਵਾਸੀ ਅੰਮ੍ਰਿਤਸਰ ਦੇ ਨਾਮ ਦਰਜ ਹੈ ਜੋ ਬੀਤੇ ਸਾਲ 9 ਮਾਰਚ ਦੀ ਸ਼ਾਮ ਪੱਖੋਵਾਲ ਰੋਡ ਦੇ ਸਾਹਮਣੇ ਪਾਰਕਿੰਗ ਵਿਚੋਂ ਚੋਰੀ ਹੋ ਚੁੱਕੀ ਹੈ। ਜਿਸ ਸਬੰਧੀ ਥਾਣਾ ਡਵੀਜ਼ਨ 5 ਲੁਧਿਆਣਾ ਵਿਖੇ ਮਾਮਲਾ ਵੀ ਦਰਜ ਹੋ ਚੁੱਕਾ ਹੈ। ਡੀ.ਐੱਸ.ਪੀ ਜਸਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਕੀਤੀ ਗਈ ਤਫਤੀਸ਼ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਸੁਖਦੇਵ ਸਿੰਘ ਨੇ ਇਸ ਚੋਰੀ ਹੋਈ ਗੱਡੀ ਨੂੰ ਕਿੱਥੋਂ ਖਰੀਦਿਆ ਅਤੇ ਵੇਚਣ ਵਾਲਾ ਕੌਣ ਹੈ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬਰੀਜ਼ਾ ਗੱਡੀ ਦਾ ਰੰਗ ਅਤੇ ਨੰਬਰ ਬਦਲੇ ਜਾ ਚੁੱਕੇ ਸਨ, ਜਿਸ ਦੀ ਪੁਲਸ ਵਲੋਂ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਸੁਖਦੇਵ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਤਲਵੰਡੀ ਨੂੰ ਗ੍ਰਿਫਤਾਰ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

 ਇਹ ਵੀ ਪੜ੍ਹੋ- ਪੂਰੀ ਜ਼ਿੰਦਗੀ ਜੋੜੇ ਨੇ ਨਿਭਾਇਆ ਇਕ ਦੂਜੇ ਦਾ ਸਾਥ, ਦਰਦਨਾਕ ਹਾਦਸੇ 'ਚ ਇਕੱਠਿਆਂ ਨੇ ਤੋੜਿਆ ਦਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News