ਬਿਜਲੀ ਦੇ ਚੰਗਿਆੜੇ ਡਿੱਗਣ ਕਾਰਨ ਡੇਢ ਏਕੜ ਕਣਕ ਸੜ ਕੇ ਸੁਆਹ

Sunday, Apr 16, 2023 - 02:24 PM (IST)

ਬਿਜਲੀ ਦੇ ਚੰਗਿਆੜੇ ਡਿੱਗਣ ਕਾਰਨ ਡੇਢ ਏਕੜ ਕਣਕ ਸੜ ਕੇ ਸੁਆਹ

ਸ੍ਰੀ ਹਰਗੋਬਿੰਦਪੁਰ (ਬਾਬਾ)- ਪਿੰਡ ਮਾੜੀ ਬੁੱਚੀਆਂ ’ਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਡੇਢ ਏਕੜ ਕਣਕ ਸੜ ਕੇ ਸੁਆਹ ਹੋ ਗਈ। ਇਸ ਸਬੰਧੀ ਕਣਕ ਦੇ ਮਾਲਕ ਕਿਸਾਨ ਕੁਲਬੀਰ ਸਿੰਘ ਪੁੱਤਰ ਅਮਰੀਕ ਸਿੰਘ ਨੇ ਕਿਹਾ ਮੇਰੀ ਜ਼ਮੀਨ ਪਿੰਡ ਮਾੜੀ ਬੁੱਚੀਆਂ ਵਿਖੇ ਬਾਬਾ ਮਿਡ ਦੇ ਨਜ਼ਦੀਕ ਸਕੂਲ ਦੇ ਖੇਡ ਮੈਦਾਨ ਦੇ ਨਜ਼ਦੀਕ ਹੈ ਤੇ ਮੈਂ 2 ਏਕੜ ਕਣਕ ਦੀ ਬਿਜਾਈ ਕੀਤੀ ਸੀ ਜੋ ਇਸ ਸਮੇਂ ਪੱਕੀ ਹੋਈ ਸੀ। ਮੈਂ ਦੋ ਦਿਨਾਂ ਤੱਕ ਕਣਕ ਦੀ ਕਟਾਈ ਕਰਵਾਉਣੀ ਸੀ। ਮੇਰੇ ਖੇਤ ’ਚ 24 ਘੰਟੇ ਬਿਜਲੀ ਸਪਲਾਈ ਦਾ ਮੇਨ ਸਵਿੱਚ ਲੱਗਾ ਹੋਇਆ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ ’ਚ ਪਾਰਾ 40 ਡਿਗਰੀ ਤੋਂ ਪਾਰ, ਮੌਸਮ ਵਿਭਾਗ ਵੱਲੋਂ ਇਨ੍ਹਾਂ ਸ਼ਹਿਰਾਂ ਨੂੰ ‘ਹੀਟ ​​ਵੇਵ’ ਰੈੱਡ ਅਲਰਟ ਜਾਰੀ

ਵਿਸਾਖੀ ਵਾਲੇ ਦਿਨ ਕਰੀਬ ਰਾਤ ਸਾਢੇ 3 ਵਜੇ ਸ਼ਾਰਟ ਸਰਕਟ ਕਾਰਨ ਡੇਢ ਏਕੜ ਪੱਕੀ ਕਣਕ ਦੀ ਫ਼ਸਲ ਨੂੰ ਅੱਗ ਲੱਗ ਗਈ ਅਤੇ ਕਣਕ ਸੜ ਕੇ ਸੁਆਹ ਹੋ ਗਈ। ਪਿੰਡ ਵਾਸੀਆਂ ਨੇ ਕਾਫ਼ੀ ਜੱਦੋ-ਜਹਿਦ ਨਾਲ ਅੱਗ ਉੱਪਰ ਕਾਬੂ ਪਾਇਆ, ਨਹੀ ਤਾਂ ਹੋਰ ਵੀ ਜ਼ਿਆਦਾ ਨੁਕਸਾਨ ਹੋ ਸਕਦਾ ਸੀ। ਉਨ੍ਹਾਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਕਣਕ ਸੜਨ ਨਾਲ ਹੋਏ ਮਾਲੀ ਨੁਕਸਾਨ ਦਾ ਮੈਨੂੰ ਮੁਆਵਜ਼ਾ ਰਾਸ਼ੀ ਦਿੱਤੀ ਜਾਵੇ ਤਾਂ ਜੋ ਮੈਂ ਆਪਣੀਆਂ ਲੋੜਾਂ ਪੂਰੀਆਂ ਕਰ ਸਕਾਂ।

ਇਹ ਵੀ ਪੜ੍ਹੋ-  ਰੁਕਣ ਦਾ ਨਾਂ ਨਹੀਂ ਲੈ ਰਹੇ ਆਨਲਾਈਨ ਧੋਖਾਧੜੀ ਦੇ ਮਾਮਲੇ, ਹੁਣ ਹੈਕਰਾਂ ਨੇ ਲੱਭਿਆ ਨਵਾਂ ਤਰੀਕਾ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News