19 ਨੂੰ ਪਾਕਿ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਨੂੰ ਅਦਾਲਤ ’ਚ ਪੇਸ਼ ਹੋਣ ਦਾ ਹੁਕਮ

Wednesday, Feb 14, 2024 - 11:53 AM (IST)

ਗੁਰਦਾਸਪੁਰ (ਵਿਨੋਦ) : ਇਸਲਾਮਾਬਾਦ ਹਾਈ ਕੋਰਟ ਨੇ ਲਾਪਤਾ ਬਲੋਚ ਵਿਦਿਆਰਥੀਆਂ ਦੇ ਮਾਮਲੇ ਵਿਚ ਪਾਕਿਸਤਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਕੱਕੜ ਨੂੰ 19 ਫਰਵਰੀ ਨੂੰ ਤਲਬ ਕੀਤਾ ਹੈ। ਇਸਲਾਮਾਬਾਦ ਹਾਈ ਕੋਰਟ ਦੇ ਜੱਜ ਨੇ ਅੱਜ ਲਾਪਤਾ ਬਲੋਚ ਵਿਦਿਆਰਥੀਆਂ ਨੂੰ ਬਰਾਮਦ ਕਰਨ ’ਚ ਕਥਿਤ ਅਸਫਲਤਾ ਦੇ ਮਾਮਲੇ ਵਿਚ ਕਾਰਜਕਾਰੀ ਪ੍ਰਧਾਨ ਮੰਤਰੀ ਅਨਵਾਰੁਲ ਹੱਕ ਕੱਕੜ ਨੂੰ 19 ਫਰਵਰੀ ਨੂੰ ਤਲਬ ਕੀਤਾ ਹੈ। ਇਸਲਾਮਾਬਾਦ ਹਾਈ ਕੋਰਟ ਦੇ ਜੱਜ ਮੋਹਸਿਨ ਅਖਤਰ ਕਿਆਨੀ ਨੇ ਜ਼ਬਰਦਸਤੀ ਲਾਪਤਾ ਹੋਣ ਬਾਰੇ ਜਾਂਚ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ ਸਬੰਧੀ ਪਟੀਸ਼ਨ ’ਤੇ ਮੁੜ ਸੁਣਵਾਈ ਸ਼ੁਰੂ ਕਰਨ ਤੋਂ ਬਾਅਦ ਇਹ ਨਿਰਦੇਸ਼ ਜਾਰੀ ਕੀਤਾ ਗਿਆ। ਆਈ. ਐੱਚ. ਸੀ. ਨੇ ਫਿਰ ਪੀਐੱਮ ਕੱਕੜ ਨੂੰ 19 ਫਰਵਰੀ (ਸੋਮਵਾਰ) ਨੂੰ ਸਵੇਰੇ 10 ਵਜੇ ਅਦਾਲਤ ’ਚ ਹਾਜ਼ਰ ਹੋਣ ਅਤੇ ਅਦਾਲਤ ਨੂੰ ਦੱਸਣ ਲਈ ਕਿਹਾ ਕਿ ਕਿਉਂ ਉਨ੍ਹਾਂ ਵਿਰੁੱਧ ਕੇਸ ਦਰਜ ਨਾ ਕੀਤਾ ਜਾਵੇ।


Aarti dhillon

Content Editor

Related News