ਪਲਾਟ ਦੀ ਉਸਾਰੀ ਕਰਵਾ ਰਹੇ NRI 'ਤੇ ਕੁਝ ਵਿਅਕਤੀਆਂ ਨੇ ਕੀਤਾ ਦਾਤਰਾਂ ਨਾਲ ਹਮਲਾ
Thursday, Feb 23, 2023 - 01:55 PM (IST)
ਬਟਾਲਾ (ਸਾਹਿਲ)- ਕਾਦੀਆਂ ਰੋਡ ਸਥਿਤ ਨਰਿੰਜਣ ਐਵੀਨਿਊ ਵਿਖੇ ਆਪਣੇ ਪਲਾਟ ਦੀ ਉਸਾਰੀ ਕਰਵਾ ਰਹੇ ਇਕ ਐੱਨ. ਆਰ. ਆਈ. ਨੂੰ ਦਾਤਰਾਂ ਨਾਲ ਕੁਝ ਵਿਅਕਤੀਆਂ ਵੱਲੋਂ ਬੁਰੀ ਤਰ੍ਹਾਂ ਜ਼ਖ਼ਮੀ ਕਰਨ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਗੁਰਨਾਮ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਲੋਹਚੱਪ, ਹਾਲ ਵਾਸੀ ਉਜਾਗਰ ਨਗਰ ਬਟਾਲਾ ਨੇ ਦੱਸਿਆ ਕਿ ਮੈਂ ਦੁਬਈ ਵਿਖੇ ਰਹਿੰਦਾ ਹਾਂ ਅਤੇ ਅੱਜ ਤੋਂ ਕਰੀਬ 3 ਮਹੀਨੇ ਪਹਿਲਾਂ ਮੈਨੂੰ ਪਤਾ ਲੱਗਾ ਸੀ ਕਿ ਮੇਰੇ ਕਾਦੀਆਂ ਰੋਡ ਸਥਿਤ ਨਰਿੰਜਣ ਐਵੀਨਿਊ ਵਿਖੇ 14 ਮਰਲੇ ਪਲਾਟ ’ਤੇ ਕੁਝ ਵਿਅਕਤੀਆਂ ਵਲੋਂ ਪਲਾਟ ਦੀਆਂ ਕੰਧਾਂ ਢਾਹ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਮੈਂ ਤੁਰੰਤ ਇੰਡੀਆ ਆਇਆ ਤਾਂ ਦੇਖਿਆ ਕਿ ਮੇਰੇ ਪਲਾਟ ਦੀਆਂ ਕੰਧਾਂ ਢਾਹੀਆਂ ਜਾ ਚੁੱਕੀਆਂ ਸਨ, ਜਿਸ ਸਬੰਧੀ ਮੈਂ ਇਸ ਦੀ ਸੂਚਨਾ ਬਟਾਲਾ ਪੁਲਸ ਨੂੰ ਦੇਣ ਉਪਰੰਤ ਸਾਰਾ ਮਾਮਲਾ ਪੰਚਾਇਤ ਤੇ ਐੱਨ. ਆਰ. ਆਈ. ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਧਿਆਨ ਹਿੱਤ ਲਿਆਂਦਾ।
ਇਹ ਵੀ ਪੜ੍ਹੋ- ਪਾਕਿਸਤਾਨ ’ਚ ਡਿਊਟੀ ਦੌਰਾਨ ਪੁਲਸ ਕਰਮਚਾਰੀਆਂ ’ਤੇ ਮੋਬਾਇਲ ਵਰਤੋਂ ਕਰਨ ’ਤੇ ਲੱਗੀ ਰੋਕ
ਉਨ੍ਹਾਂ ਨੂੰ ਮਿਲ ਕੇ ਆਪਣੇ ਪਲਾਟ ਦੇ ਰਜਿਸਟਰੀ ਅਤੇ ਇੰਕਤਾਲ ਜੋ ਮੇਰੇ ਨਾਮ ’ਤੇ ਸਨ, ਨਾਲ ਸਬੰਧਤ ਦਸਤਾਵੇਜ਼ ਕੈਬਨਿਟ ਮੰਤਰੀ ਧਾਲੀਵਾਲ ਨੂੰ ਦੇ ਦਿੱਤੇ ਸਨ, ਜਿਨ੍ਹਾਂ ਨੇ ਤੁਰੰਤ ਡੀ. ਸੀ. ਗੁਰਦਾਸਪੁਰ ਨੂੰ ਇਸ ਪਲਾਟ ਦੇ ਮਸਲੇ ਸਬੰਧੀ ਜਾਂਚ ਪੜਤਾਲ ਕਰਵਾਉਣ ਦੇ ਨਿਰਦੇਸ਼ ਦਿੱਤੇ ਅਤੇ ਉਪਰੰਤ ਮੈਨੂੰ ਪਲਾਟ ਦਾ ਕਬਜ਼ਾ ਦਿਵਾ ਦਿੱਤਾ ਗਿਆ।
ਇਹ ਵੀ ਪੜ੍ਹੋ- ਨੌਜਵਾਨ ਦੀ ਲਾਸ਼ ਮਿਲਣ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਚਾਚੇ ਨੇ ਸ਼ਰਾਬ ਪਿਲਾ ਕੇ ਹੱਡਾ-ਰੋੜੀ 'ਚ ਸੁੱਟਿਆ ਸੀ ਭਤੀਜਾ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।