ਸਰਕਾਰੀ ਸਕੂਲਾਂ ’ਚ ਘੱਟ ਇਨਰੋਲਮੈਂਟ ਨੂੰ ਲੈ ਕੇ ਸਰਕਾਰ ਸਖ਼ਤ, ਇਨ੍ਹਾਂ ਜ਼ਿਲ੍ਹਾ ਅਧਿਕਾਰੀਆਂ ਨੂੰ ਨੋਟਿਸ ਜਾਰੀ

03/23/2023 11:17:15 AM

ਅੰਮ੍ਰਿਤਸਰ (ਦਲਜੀਤ)- ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿਚ ਇਨਰੋਲਮੈਂਟ ਵਧਾਉਣ ਲਈ ਪੂਰੀ ਸਖ਼ਤੀ ਨਾਲ ਕੰਮ ਕੀਤਾ ਜਾ ਰਿਹਾ ਹੈ। ਸਰਕਾਰ ਵੱਲੋਂ ਇਨਰੋਲਮੈਂਟ ਘੱਟ ਕਰਵਾਉਣ ਵਾਲੇ ਅੰਮ੍ਰਿਤਸਰ ਦੇ 9 ਬਲਾਕ ਸਿੱਖਿਆ ਅਫ਼ਸਰਾਂ ਸਮੇਤ 40 ਅਧਿਕਾਰੀਆਂ ਨੂੰ ਸਖ਼ਤ ਤਾੜਨਾ ਨੋਟਿਸ ਜਾਰੀ ਕੀਤਾ ਹੈ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਅਧਿਕਾਰੀਆਂ ਦੇ ਜਵਾਬ ਤਸੱਲੀਬਖਸ਼ ਨਾ ਆਏ ਤਾਂ ਉਨ੍ਹਾਂ ਖ਼ਿਲਾਫ਼ ਸਿਵਲ ਸੇਵਾਵਾਂ ਸਜ਼ਾ ਅਤੇ ਅਪੀਲ ਨਿਯਮ 1970 ਅਧੀਨ ਕਾਰਵਾਈ ਕੀਤੀ ਜਾਵੇਗੀ। ਸਰਕਾਰ ਦੇ ਇਨ੍ਹਾਂ ਹੁਕਮਾਂ ਤੋਂ ਬਾਅਦ ਅਧਿਕਾਰੀਆਂ ਵਿਚ ਬੇਚੈਨੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਅਤੇ ਕਈ ਜ਼ਿਲ੍ਹਿਆਂ ਵਿਚ ਅਧਿਕਾਰੀ ਹੁਣ ਤਾੜਨਾਂ ਨੋਟਿਸ ਜਾਰੀ ਹੋਣ ਤੋਂ ਬਾਅਦ ਇਨਰੋਲਮੈਂਟ ਵਧਾਉਣ ਦੇ ਲਈ ਯਤਨ ਕਰ ਰਹੇ ਹਨ।

ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਲਈ ਪੂਰੀ ਗੰਭੀਰਤਾ ਨਾਲ ਕੰਮ ਕੀਤਾ ਜਾ ਰਿਹਾ ਹੈ। ਵਿਭਾਗ ਦੇ ਮੰਤਰੀ ਸਮੇਤ ਵੱਖ-ਵੱਖ ਅਧਿਕਾਰੀਆਂ ਵੱਲੋਂ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਲਈ ਅਧਿਆਪਕਾਂ ਨੂੰ ਸਕੂਲਾਂ ਤੋਂ ਬਾਹਰ ਵਿਦਿਆਰਥੀਆਂ ਦੇ ਘਰਾਂ ਵਿਚ ਭੇਜਣ ਦੀ ਵਿਸ਼ੇਸ਼ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ।ਸਰਕਾਰ ਦਾਖ਼ਲਾ ਮੁਹਿੰਮ ਵਧਾਉਣ ਲਈ ਯਤਨਸ਼ੀਲ ਹੋ ਕੇ ਕੰਮ ਕਰ ਰਹੀ ਹੈ। ਸਰਕਾਰ ਵੱਲੋਂ ਜਾਰੀ ਪੱਤਰ ਅਨੁਸਾਰ ਕਿਹਾ ਗਿਆ ਹੈ ਕਿ ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਬੱਚਿਆਂ ਦੀ ਇਨਰੋਲਮੈਂਟ ਵਧਾਉਣ ਲਈ ਯਤਨ ਕੀਤੇ ਜਾ ਰਹੇ ਹਨ ਪਰ ਸਰਕਾਰ ਦੇ ਧਿਆਨ ਵਿਚ ਆਇਆ ਹੈ ਕਿ 4 ਮਾਰਚ ਤੱਕ ਪ੍ਰੀ-ਪ੍ਰਾਇਮਰੀ ਸੈਕਸ਼ਨ ਵਿਚ ਬੱਚਿਆਂ ਦੀ ਇਨਰੋਲਮੈਂਟ 20 ਜਾਂ ਇਸ ਤੋਂ ਘੱਟ ਹੈ ਸਰਕਾਰ ਵੱਲੋਂ ਇਸ ਗੱਲ ਦਾ ਗੰਭੀਰ ਨੋਟਿਸ ਲਿਆ ਗਿਆ ਹੈ।

ਇਹ ਵੀ ਪੜ੍ਹੋ- ਤਰਨਤਾਰਨ ਜ਼ਿਲ੍ਹੇ 'ਚ ਧਾਰਾ 144 ਲਾਗੂ, ਜਾਰੀ ਹੋਏ ਸਖ਼ਤ ਆਦੇਸ਼

ਇਸ ਲਈ ਕਿਉਂ ਨਾ ਆਪ ਵਿਰੋਧ ਸਿਵਲ ਸੇਵਾਵਾਂ ਅਧੀਨ ਕਾਰਵਾਈ ਆਰੰਭੀ ਜਾਵੇ ਸਰਕਾਰ ਵੱਲੋਂ ਜਾਰੀ ਪੱਤਰ ਵਿਚ ਸਪਸ਼ਟ ਕੀਤਾ ਗਿਆ ਹੈ ਕਿ ਅਧਿਕਾਰੀਆਂ ਵੱਲੋਂ ਇਕ ਹਫ਼ਤੇ ਦੇ ਅੰਦਰ-ਅੰਦਰ ਜਵਾਬ ਨਾ ਦਿੱਤਾ ਗਿਆ ਤਾਂ ਸਿਵਲ ਸੇਵਾਵਾਂ ਤਹਿਤ ਏਕਤਰਫ਼ਾ ਕਾਰਵਾਈ ਅਰੰਭੀ ਜਾਵੇਗੀ। ਸਰਕਾਰ ਵੱਲੋਂ ਇਹ ਪੱਤਰ 16 ਮਾਰਚ ਨੂੰ ਜਾਰੀ ਕੀਤਾ ਗਿਆ ਅਤੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਵੱਲੋਂ ਸਬੰਧਤ ਅਧਿਕਾਰੀਆਂ ਨੂੰ ਇਸ ਸਬੰਧੀ ਜਾਣੂੰ ਕਰਵਾ ਦਿੱਤਾ ਗਿਆ ਹੈ। ਦੂਸਰੇ ਪਾਸੇ ਸਰਕਾਰ ਵੱਲੋਂ ਪੱਤਰ ਜਾਰੀ ਹੋਣ ਉਪਰੰਤ ਅਧਿਕਾਰੀ ਹੁਣ ਦਿਨ ਰਾਤ ਇਕ ਕਰ ਕੇ ਇਨਰੋਲਮੈਂਟ ਵਧਾਉਣ ਲਈ ਕੰਮ ਕਰ ਰਹੇ ਹਨ ਅਤੇ ਪੱਤਰ ਤੋਂ ਬਾਅਦ ਕਈ ਜ਼ਿਲ੍ਹਿਆਂ ਵਿਚ ਇਨਰੋਲਮੈਂਟ ਵੀ ਵੱਧ ਗਈ ਹੈ। ਅੰਮ੍ਰਿਤਸਰ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਸਰਕਾਰ ਵੱਲੋਂ ਜਾਰੀ ਪੱਤਰ ਸਬੰਧਤ ਬਲਾਕ ਸਿੱਖਿਆ ਅਫ਼ਸਰਾਂ ਨੂੰ ਜਾਣੂੰ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਹ ਖੁਦ ਇਨਰੋਲਮੈਂਟ ਵਧਾਉਣ ਲਈ ਸਾਰੀ ਟੀਮ ਨੂੰ ਨਾਲ ਲੈ ਕੇ ਦਿਨ-ਰਾਤ ਕੰਮ ਕਰ ਰਹੇ ਹਨ ਅਤੇ ਜ਼ਿਲ੍ਹੇ ਵਿਚ ਇਨਰੋਲਮੈਂਟ ਕਾਫ਼ੀ ਵੱਧ ਗਈ ਹੈ।

ਇਨ੍ਹਾਂ ਜ਼ਿਲ੍ਹਿਆਂ ਦੇ ਬਲਾਕ ਸਿੱਖਿਆ ਅਫ਼ਸਰ ਨੂੰ ਜਾਰੀ ਹੋਏ ਨੋਟਿਸ

ਅੰਮ੍ਰਿਤਸਰ- ਬਲਾਕ ਪ੍ਰਾਇਮਰੀ ਅਫ਼ਸਰ, ਅਜਨਾਲਾ-2, ਰਾਹੀਂ ਜ਼ਿਲ੍ਹਾ ਸਿੱਖਿਆ ਅਫ਼ਸਰ, ਬਲਾਕ ਪ੍ਰਾਇਮਰੀ ਅਫ਼ਸਰ, ਮਜੀਠਾ-2 ਰਾਹੀਂ ਜ਼ਿਲ੍ਹਾ ਸਿੱਖਿਆ ਅਫ਼ਸਰ, ਦਿਲਬਾਗ ਸਿੰਘ, ਬਲਾਕ ਪ੍ਰਾਇਮਰੀ ਅਫ਼ਸਰ ਰਈਆ-2 (ਵਾਧੂ ਚਾਰਜ), ਬਲਾਕ ਪ੍ਰਾਇਮਰੀ ਅਫ਼ਸਰ, ਅਜਨਾਲਾ-1, ਰਾਹੀਂ ਜ਼ਿਲ੍ਹਾ ਸਿੱਖਿਆ ਅਫ਼ਸਰ, ਮਨਜਿੰਦਰ ਸਿੰਘ, ਬਲਾਕ ਪ੍ਰਾਇਮਰੀ ਅਫ਼ਸਰ, ਚੋਗਾਵਾਂ-1 (ਵਾਧੂ ਚਾਰਜ), ਬਲਾਕ ਪ੍ਰਾਇਮਰੀ ਅਫ਼ਸਰ, ਚੋਗਾਵਾਂ-2 ਰਾਹੀਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐ. ਸਿ.), ਪਰਮਜੀਤ ਕੌਰ, ਬਲਾਕ ਪ੍ਰਾਇਮਰੀ ਅਫ਼ਸਰ (ਵਾਧੂ ਚਾਰਜ), ਅੰਮ੍ਰਿਤਸਰ-4, ਬਲਾਕ ਪ੍ਰਾਇਮਰੀ ਅਫ਼ਸਰ, ਤਰਸਿੱਕਾ ਰਾਹੀਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.), ਗੁਰਦੇਵ ਸਿੰਘ ਬਲਾਕ ਪ੍ਰਾਇਮਰੀ ਅਫ਼ਸਰ, ਅੰਮ੍ਰਿਤਸਰ-1

ਫਤਿਹਗੜ੍ਹ ਚੂੜੀਆ- ਬਲਬੀਰ ਕੌਰ ਬਲਾਕ ਪ੍ਰਾਇਮਰੀ ਅਫ਼ਸਰ, ਜਖਵਾਲੀ, ਬਲਬੀਰ ਕੌਰ, ਬਲਾਕ ਪ੍ਰਾਇਮਰੀ ਅਫ਼ਸਰ, ਫਤਿਹਗੜ੍ਹ ਸਾਹਿਬ (ਵਾਧੂ ਚਾਰਜ), ਸੁਖਵਿੰਦਰ ਕੌਰ, ਬਲਾਕ ਪ੍ਰਾਇਮਰੀ ਅਫ਼ਸਰ, ਬੱਸੀਪਠਾਣਾ, ਹਰਬੰਸ ਸਿੰਘ, ਬਲਾਕ ਪ੍ਰਾਇਮਰੀ ਅਫ਼ਸਰ, ਤਰਖਾਣਮਾਜਰਾ, ਅੰਛਰਪਾਲ ਸ਼ਰਮਾ, ਬਲਾਕ ਪ੍ਰਾਇਮਰੀ ਅਫ਼ਸਰ, ਅਮਲੋਹ।

ਤਰਨਤਾਰਨ- ਦਿਲਬਾਗ ਸਿੰਘ, ਬਲਾਕ ਪ੍ਰਾਇਮਰੀ ਅਫ਼ਸਰ, ਖਡੂਰ ਸਾਹਿਬ, ਹਰਜਿੰਦਰ ਪ੍ਰੀਤ ਸਿੰਘ, ਬਲਾਕ ਪ੍ਰਾਇਮਰੀ ਅਫ਼ਸਰ, ਨੂਰਦੀ, ਹਰਜਿੰਦਰ ਪ੍ਰੀਤ ਸਿੰਘ, ਬਲਾਕ ਪ੍ਰਾਇਮਰੀ ਅਫ਼ਸਰ, ਤਰਨਤਾਰਨ ਪਰਾਪਰ ਤਰਨਤਾਰਨ (ਵਾਧੂ ਚਾਰਜ), ਜਸਵਿੰਦਰ ਸਿੰਘ, ਬਲਾਕ ਪ੍ਰਾਇਮਰੀ ਅਫ਼ਸਰ, ਚੋਹਲਾ ਸਾਹਿਬ।

ਇਹ ਵੀ ਪੜ੍ਹੋ- ਪੰਜਾਬ ਦੇ ਮੌਜੂਦਾ ਹਾਲਾਤ ’ਤੇ ਜੱਥੇਦਾਰ ਹਰਪ੍ਰੀਤ ਸਿੰਘ ਦਾ ਬਿਆਨ ਆਇਆ ਸਾਹਮਣੇ

ਪਟਿਆਲਾ- ਗੁਰਪ੍ਰੀਤ ਸਿੰਘ, ਬਲਾਕ ਪ੍ਰਾਇਮਰੀ ਅਫ਼ਸਰ, ਸਮਾਣਾ-3, ਧਰਮਿੰਦਰ ਸਿੰਘ, ਬਲਾਕ ਪ੍ਰਾਇਮਰੀ ਅਫ਼ਸਰ, ਘਨੌਰ, ਜਸਵਿੰਦਰ ਸਿੰਘ, ਬਲਾਕ ਪ੍ਰਾਇਮਰੀ ਅਫ਼ਸਰ, ਫਤਿਹਗੜ੍ਹ ਚੂੜੀਆਂ (ਵਾਧੂ ਚਾਰਜ) ਗੁਰਦਾਸਪੁਰ।

ਗੁਰਦਾਸਪੁਰ- ਪੋਹਲਾ ਸਿੰਘ, ਬਲਾਕ ਪ੍ਰਾਇਮਰੀ ਅਫ਼ਸਰ, ਕਾਦੀਆਂ-2, ਤਰਸੇਮ ਸਿੰਘ, ਬਲਾਕ ਪ੍ਰਾਇਮਰੀ ਅਫ਼ਸਰ, ਹਰਗੋਬਿੰਦਪੁਰ, ਭਾਰਤ ਰਤਨ, ਬਲਾਕ ਪ੍ਰਾਇਮਰੀ ਅਫ਼ਸਰ, ਧਾਰੀਵਾਲ-2, ਸੁਦੇਸ਼ ਖੰਨਾ, ਬਲਾਕ ਪ੍ਰਾਇਮਰੀ ਅਫਸਰ, ਡੇਰਾ ਬਾਬਾ ਨਾਨਕ-2 (ਵਾਧੂ ਚਾਰਜ) (ਗੁਰਦਾਸਪੁਰ), ਬਲਵਿੰਦਰ ਸਿੰਘ, ਬਲਾਕ ਪ੍ਰਾਇਮਰੀ ਅਫ਼ਸਰ, ਕਾਹਨੂੰਵਾਨ-2, ਕੁਲਬੀਰ ਕੌਰ, ਬਲਾਕ ਪ੍ਰਾਇਮਰੀ ਅਫ਼ਸਰ, ਬਟਾਲਾ-2, ਰਾਕੇਸ਼ ਕੁਮਾਰ, ਬਲਾਕ ਪ੍ਰਾਇਮਰੀ ਅਫ਼ਸਰ, ਦੀਨਾਨਗਰ-1 (ਵਾਧੂ ਚਾਰਜ), ਗੁਰਦਾਸਪੁਰ।

ਇਹ ਵੀ ਪੜ੍ਹੋ- ਗੋਲ਼ੀ ਲੱਗਣ ਨਾਲ ਜ਼ਖ਼ਮੀ ਹੋਏ ਏ. ਐੱਸ. ਆਈ. ਅਜਾਇਬ ਸਿੰਘ ਨੇ ਤੋੜਿਆ ਦਮ

ਹੁਸ਼ਿਆਰਪੁਰ- ਚਰਨਜੀਤ, ਬਲਾਕ ਪ੍ਰਾਇਮਰੀ ਅਫ਼ਸਰ, ਮਾਹਿਲਪੁਰ-2, (ਵਾਧੂ ਚਾਰਜ) ਹੁਸ਼ਿਆਰਪੁਰ, ਚਰਨਜੀਤ, ਬਲਾਕ ਪ੍ਰਾਇਮਰੀ ਅਫ਼ਸਰ, ਕੋਟਫਤੂਹੀ, (ਵਾਧੂ ਚਾਰਜ), ਹੁਸ਼ਿਆਰਪੁਰ।

ਲੁਧਿਆਣਾ- ਰਮਨਜੀਤ ਸਿੰਘ, ਬਲਾਕ ਪ੍ਰਾਇਮਰੀ ਅਫ਼ਸਰ, ਜਗਰਾਓ (ਵਾਧੂ ਚਾਰਜ), ਲੁਧਿਆਣਾ, ਇਤਬਾਰ ਸਿੰਘ, ਬਲਾਕ ਪ੍ਰਾਇਮਰੀ ਅਫਸਰ, ਸਿੱਧਵਾਂ ਬੇਟ-1 (ਵਾਧੂ ਚਾਰਜ), ਲੁਧਿਆਣਾ, ਇੰਦੂ ਸੂਦ, ਬਲਾਕ ਪ੍ਰਾਇਮਰੀ ਅਫ਼ਸਰ, ਮਾਛੀਵਾੜਾ-2 (ਵਾਧੂ ਚਾਰਜ), ਲੁਧਿਆਣਾ।

ਜਲੰਧਰ- ਰੋਸ਼ਨ ਲਾਲ, ਬਲਾਕ ਪ੍ਰਾਇਮਰੀ ਅਫਸਰ, ਈਸਟ-1, ਜਲੰਧਰ, ਅਵਤਾਰ ਸਿੰਘ, ਬਲਾਕ ਪ੍ਰਾਇਮਰੀ ਅਫਸਰ, ਭੋਗਪੁਰ, ਜਲੰਧਰ।

ਰੂਪਨਗਰ- ਬਲਾਕ ਪ੍ਰਾਇਮਰੀ ਅਫ਼ਸਰ, ਰੋਪੜ-2, ਰਾਹੀਂ ਜ਼ਿਲਾ ਸਿੰਘ ਅਫ਼ਸਰ (ਐ. ਸਿ.), ਰੂਪਨਗਰ, ਬਲਾਕ ਪ੍ਰਾਇਮਰੀ ਅਫ਼ਸਰ, ਤਖਤਗੜ੍ਹ, ਰਾਹੀਂ ਜ਼ਿਲਾ ਸਿੰਘ ਅਫ਼ਸਰ (ਐ.ਸਿ.), ਰੂਪਨਗਰ, ਬਲਾਕ ਪ੍ਰਾਇਮਰੀ ਅਫ਼ਸਰ, ਮੋਰਿੰਡਾ, ਰਾਹੀ ਜ਼ਿਲਾ ਸਿੰਘ ਅਫ਼ਸਰ (ਐ.ਸਿ.), ਰੂਪਨਗਰ, ਬਲਾਕ ਪ੍ਰਾਇਮਰੀ ਅਫ਼ਸਰ, ਮੀਆਂਪੁਰ ਰਾਹੀਂ ਜ਼ਿਲ੍ਹਾ ਸਿੱਖਿਆ ਅਫਸਰ, ਰੂਪਨਗਰ, ਬਲਾਕ ਪ੍ਰਾਇਮਰੀ ਅਫ਼ਸਰ, ਸਲੋਰਾ ਰਾਹੀਂ ਜ਼ਿਲ੍ਹਾ ਸਿੱਖਿਆ ਅਫਸਰ, ਰੂਪਨਗਰ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News