ਸਿੱਖ ਧਾਰਮਿਕ ਚਿੰਨ੍ਹਾਂ ਦੇ ਟੈਟੂ ਬਣਵਾਉਣ ਵਾਲੇ ਜ਼ਰੂਰ ਪੜ੍ਹਨ ਇਹ ਖ਼ਬਰ, SGPC ਨੇ ਦਿੱਤੀ ਚੇਤਾਵਨੀ

11/22/2022 12:08:10 PM

ਅੰਮ੍ਰਿਤਸਰ-  ਸ਼੍ਰੋਮਣੀ ਕਮੇਟੀ ਨੇ ਹਾਲ ਹੀ ’ਚ ਸਰੀਰ ਦੇ ਕਿਸੇ ਹਿੱਸੇ 'ਤੇ ਸਿੱਖ ਧਾਰਮਿਕ ਚਿੰਨ੍ਹਾਂ ਜਾਂ ਗੁਰਬਾਣੀ ਦੀਆਂ ਤੁਕਾਂ ਦਾ ਟੈਟੂ ਬਣਵਾਉਣ ਵਾਲਿਆਂ ਨੂੰ ਚਿਤਾਵਨੀ ਦਿੱਤੀ ਹੈ। ਇਸ ਸਬੰਧੀ ਬੀਤੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਸੰਗਤ ਨੂੰ ਸਿੱਖ ਧਾਰਮਿਕ ਚਿੰਨ੍ਹਾਂ ਦੇ ਟੈਟੂ ਨਾ ਬਣਵਾਉਣ ਦੀ ਪਹਿਲਾਂ ਹੀ ਵਿਸ਼ੇਸ਼ ਅਪੀਲ ਕੀਤੀ ਸੀ। ਹੁਣ ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਅਪੀਲ ਕੀਤੀ ਕਿ ਸਿੱਖ ਧਾਰਮਿਕ ਚਿੰਨ੍ਹ ਜਾਂ ਗੁਰਬਾਣੀ ਦੀਆਂ ਤੁਕਾਂ ਦੇ ਟੈਟੂ ਬਣਵਾਉਣ ਵਾਲਾ ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ ਪਰ ਇਹ ‘ਸਿੱਖ ਰਹਿਤ ਮਰਿਆਦਾ’ ਦੇ ਵਿਰੁੱਧ ਹੈ।

ਇਹ ਵੀ ਪੜ੍ਹੋ- ਵਿਆਹ ਸਮਾਗਮ ’ਚ DJ ਦੀ ਧੁਨ ’ਤੇ ਕੱਢੇ ਹਵਾਈ ਫਾਇਰ, ਵੱਜ ਰਹੇ ਲਲਕਾਰੇ, ਕੈਮਰੇ 'ਚ ਕੈਦ ਹੋਇਆ ਦ੍ਰਿਸ਼

ਉਨ੍ਹਾਂ ਕਿਹਾ ਜੋ ਇਸ ਦੀ ਉਲੰਘਣਾ ਕਰਦਾ ਹੈ ਉਸ ਖ਼ਿਲਾਫ਼ ਆਈ.ਪੀ.ਸੀ ਦੀ ਧਾਰਾ 295-ਏ ਤਹਿਤ ਕਾਰਵਾਈ ਕੀਤੀ ਜਾਵੇਗੀ। ਇਹ ਐਲਾਨ ਮਸ਼ਹੂਰ ਪੰਜਾਬੀ ਫ਼ਿਲਮ ਅਦਾਕਾਰਾ ਨੀਰੂ ਬਾਜਵਾ ਵਿਰੁੱਧ ਸ਼ਿਕਾਇਤਾਂ ਤੋਂ ਬਾਅਦ ਕੀਤਾ ਗਿਆ ਸੀ, ਜਿਸ ਦੀ ਬਾਂਹ 'ਤੇ ਗੁਰਬਾਣੀ ਦੀਆਂ ਤੁਕ ਲਿਖੀ ਹੋਈ ਸੀ। ਅਦਾਕਾਰਾ ਨੇ ਸ਼੍ਰੋਮਣੀ ਕਮੇਟੀ ਨੂੰ ਕਾਰਵਾਈ ਕਰਨ ’ਤੇ ਰੋਕਣ ਲਈ ਉਨ੍ਹਾਂ ਲਿਖਤੀ ਮੁਆਫ਼ੀਨਾਮਾ ਦਿੱਤਾ।

2010 ’ਚ ਮੰਦਿਰਾ ਬੇਦੀ ਇਸ ਉਲੰਘਣਾ ਦਾ ਹਿੱਸਾ ਬਣ ਗਈ ਸੀ ਕਿਉਂਕਿ ਉਸਨੇ ਆਪਣੇ ਸਰੀਰ 'ਤੇ ਗੁਰਮੁਖੀ ’ਚ 'ਇਕ ਓਂਕਾਰ' ਦਾ ਟੈਟੂ ਬਣਵਾਇਆ ਸੀ, ਜਿਸ ਤੋਂ ਬਾਅਦ ਉਸ ਨੂੰ ਵੀ ਮੁਆਫ਼ੀ ਮੰਗਣੀ ਪਈ ਸੀ ਅਤੇ ਆਪਣਾ ਬਦਲ ਲਿਆ।

ਇਹ ਵੀ ਪੜ੍ਹੋ- ਹਵਾਈ ਫਾਇਰ ਕਰ ਰਹੇ ਦੋ ਧੜਿਆਂ ਖ਼ਿਲਾਫ਼ ਪੁਲਸ ਦੀ ਸਖ਼ਤੀ, ਨਾਜਾਇਜ਼ ਹਥਿਆਰਾਂ ਸਣੇ 5 ਕਾਬੂ

ਇਸ ਤਰ੍ਹਾਂ ਦੀਆਂ ਕਈ ਸ਼ਿਕਾਇਤਾਂ ਦੁਬਾਰਾ SGPC ਕੋਲ ਪਹੁੰਚੀਆਂ, ਜਿਸ ਤੋਂ ਬਾਅਦ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ “ਧਾਰਮਿਕ ਚਿੰਨ੍ਹਾਂ ਅਤੇ ਗੁਰਬਾਣੀ ਦੀਆਂ ਤੁਕਾਂ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ, ਇਸ ਦਾ ਨਿਰਾਦਰ ਨਾ ਕੀਤਾ ਜਾਵੇ। ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੇ ਸਰੀਰ 'ਤੇ ਸਿੱਖ ਧਾਰਮਿਕ ਚਿੰਨ੍ਹਾਂ ਨਾਲ ਸਬੰਧਿਤ ਟੈਟੂ ਬਣਾਉਣ ਤੋਂ ਗੁਰੇਜ਼ ਕਰਨ।’’

ਜ਼ਿਕਰਯੋਗ  ਹੈ ਕਿ ਸ੍ਰੀ ਅਕਾਲ ਤਖ਼ਤ ਵੱਲੋਂ ਜੂਨ 2013 ’ਚ ਵੀ ਇਸ ਸਬੰਧੀ ਇਕ ਹੁਕਮਨਾਮਾ ਜਾਰੀ ਕਰਦਿਆਂ ਸਰੀਰ ’ਤੇ ਸਿੱਖ ਧਾਰਮਿਕ ਚਿੰਨ੍ਹਾਂ ਵਾਲੇ ਟੈਟੂ ਬਣਾਉਣ ਤੋਂ ਵਰਜਿਆ ਗਿਆ ਸੀ। ਹਾਲ ਹੀ ’ਚ ਸ਼੍ਰੋਮਣੀ ਕਮੇਟੀ ਨੂੰ ਮੁੜ ਅਜਿਹੀਆਂ ਕਈ ਸ਼ਿਕਾਇਤਾਂ ਮਿਲੀਆਂ ਸਨ।


Shivani Bassan

Content Editor

Related News