ਮਾਨਸੂਨ ਦਾ ਕਹਿਰ: ਨਾ ਘਰ, ਨਾ ਸਕੂਲ, ਜਲੰਧਰ ਦੇ ਪਿੰਡ ਦੇ ਬੱਚੇ ਭੁੱਖੇ-ਪਿਆਸੇ
Friday, Jul 21, 2023 - 01:19 PM (IST)
ਜਲੰਧਰ- 200 ਦੇ ਕਰੀਬ ਆਬਾਦੀ ਵਾਲੇ ਲੋਹੀਆਂ ਬਲਾਕ ਦੇ ਸਾਧਾਰਨ ਪਿੰਡ ਦੇ ਵਸਨੀਕਾਂ ਨੇ ਹੜ੍ਹਾਂ ਦੀ ਮਾਰ ਝੱਲੀ ਹੈ ਕਿਉਂਕਿ ਇੱਥੋਂ ਦੇ ਲਗਭਗ ਸਾਰੇ ਪਰਿਵਾਰ ਆਪਣਾ ਘਰ-ਬਾਰ ਅਤੇ ਸਾਮਾਨ ਗੁਆ ਚੁੱਕੇ ਹਨ ਅਤੇ ਤੰਬੂਆਂ 'ਚ ਰਹਿਣ ਲਈ ਮਜ਼ਬੂਰ ਹਨ। ਜਿਸ 'ਚ ਬਹੁਤ ਘਰ ਪਾਣੀ 'ਚ ਵਹਿ ਗਏ ਅਤੇ ਜਿਹੜੇ ਘਰ ਅਜੇ ਵੀ ਖੜ੍ਹੇ ਹਨ ਉਨ੍ਹਾਂ 'ਚ ਤਰੇੜਾਂ ਪੈਦਾ ਹੋ ਗਈਆਂ ਹਨ। ਜਿਸ ਕਰਕੇ ਉਨ੍ਹਾਂ 'ਚ ਰਹਿਣਾ ਅਸੁਰੱਖਿਅਤ ਹੈ।
ਇਹ ਵੀ ਪੜ੍ਹੋ- ਧਾਰਮਿਕ ਸਥਾਨ 'ਤੇ ਮੱਥਾ ਟੇਕਣ ਜਾ ਰਹੇ 4 ਦੋਸਤਾਂ ਨਾਲ ਵਾਪਰੀ ਅਣਹੋਣੀ, ਇਕ ਦੀ ਮੌਕੇ 'ਤੇ ਹੋਈ ਮੌਤ
40 ਵਿਦਿਆਰਥੀਆਂ ਦੀ ਸਮਰੱਥਾ ਵਾਲਾ ਪਿੰਡ ਦਾ ਸਰਕਾਰੀ ਪ੍ਰਾਇਮਰੀ ਸਕੂਲ ਪਹੁੰਚ ਤੋਂ ਬਾਹਰ ਹੈ। ਇਸ ਦੌਰਾਨ ਪੰਜਵੀਂ ਜਮਾਤ ਦੇ ਵਿਦਿਆਰਥੀ ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਮੇਰੀ ਮਾਂ ਨੇ ਪਿਛਲੇ ਸਾਲ ਸਕੂਲ ਜਾਣ ਲਈ ਮੇਰੇ ਲਈ ਇੱਕ ਸਾਈਕਲ ਖਰੀਦਿਆ ਸੀ। ਜਦੋਂ ਸਾਡਾ ਘਰ ਢਹਿ ਗਿਆ ਤਾਂ ਮੇਰਾ ਸਾਈਕਲ, ਕਿਤਾਬਾਂ ਅਤੇ ਬੈਗ ਵਹਿ ਗਏ। ਮੈਂ ਹੁਣ ਸਕੂਲ ਕਿਵੇਂ ਜਾਵਾਂਗਾ? ਪਿੰਡ ਵਾਸੀ ਹਨੇਰੇ ਭਵਿੱਖ ਨੂੰ ਦੇਖਦੇ ਹੋਏ ਤੰਬੂਆਂ ਵਿੱਚ ਰਹਿਣ ਲਈ ਮਜ਼ਬੂਰ ਹਨ। ਜਸਵਿੰਦਰ ਦੀ ਮਾਂ ਮਨਪ੍ਰੀਤ ਕੌਰ ਕਹਿਣਾ ਹੈ ਕਿ ਮੈਂ ਉਸਦੇ ਲਈ ਇੱਕ ਸਾਈਕਲ ਖਰੀਦਿਆ ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਉਸਨੂੰ ਸਕੂਲ ਜਾਣ ਵਿੱਚ ਮੁਸ਼ਕਲ ਆਵੇ ਪਰ ਹੁਣ ਸਭ ਕੁਝ ਖ਼ਤਮ ਹੋ ਗਿਆ ਹੈ।
ਇਹ ਵੀ ਪੜ੍ਹੋ- ਖੰਨਾ 'ਚ ਕੁੱਤੇ ਨੇ ਬਚਾਈ ਨਗਰ ਕੌਂਸਲ ਦੇ ਪ੍ਰਧਾਨ ਦੀ ਜਾਨ, ਗੱਡੀ ਅਤੇ ਘਰ 'ਚੋਂ ਨਿਕਲੇ 5 ਸੱਪ
ਸਰਪੰਚ ਹਰਮੇਸ਼ ਸਿੰਘ ਦਾ ਕਹਿਣਾ ਹੈ ਕਿ ਜ਼ਿਆਦਾਤਰ ਪਿੰਡ ਵਾਸੀ ਪਾਰਟ-ਟਾਈਮ ਨੌਕਰੀਆਂ ਕਰਦੇ ਹਨ। ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਕਿਤੇ ਹੋਰ ਜ਼ਮੀਨ ਅਲਾਟ ਕੀਤੀ ਜਾਵੇ ਤਾਂ ਜੋ ਪਿੰਡ ਵਾਸੀਆਂ ਨੂੰ ਮੁੜ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।
ਇਹ ਵੀ ਪੜ੍ਹੋ- CM ਮਾਨ ਨੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਦਿੱਤਾ ਹੌਂਸਲਾ, ਲਿਖਿਆ- 'ਮੈਂ ਖੁਦ ਪਲ-ਪਲ ਦੀ ਨਿਗਰਾਨੀ ਕਰ ਰਿਹਾ ਹਾਂ'
ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ 'ਤੇ ਰੋਕ
ਗੁਰਦਾਸਪੁਰ ਪ੍ਰਸ਼ਾਸਨ ਨੇ ਰਾਵੀ ਦਰਿਆ 'ਚ ਹੜ੍ਹਾਂ ਦੇ ਖਤਰੇ ਦੇ ਮੱਦੇਨਜ਼ਰ ਕਰਤਾਰਪੁਰ ਸਾਹਿਬ ਲਾਂਘੇ 'ਤੇ ਤਿੰਨ ਦਿਨਾਂ ਲਈ ਕਾਰਵਾਈ ਮੁਲਤਵੀ ਕਰ ਦਿੱਤੀ ਹੈ। ਬੁੱਧਵਾਰ ਰਾਤ ਨੂੰ ਪਾਣੀ ਖ਼ਤਰਨਾਕ ਪੱਧਰ 'ਤੇ ਪਹੁੰਚ ਜਾਣ ਕਾਰਨ ਡੀਸੀ ਨੇ ਲੈਂਡ ਪੋਰਟ ਅਥਾਰਟੀ ਆਫ਼ ਇੰਡੀਆ ਤੋਂ ਲਾਂਘੇ ਨੂੰ ਤਿੰਨ ਦਿਨਾਂ ਲਈ ਬੰਦ ਕਰਨ ਦੀ ਇਜਾਜ਼ਤ ਮੰਗੀ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8