ਨਿਸ਼ਾਨ ਸਾਹਿਬ ਤੋਂ ਡਿੱਗਣ ਨਾਲ ਨਿਹੰਗ ਸਿੰਘ ਦੀ ਮੌਤ

Friday, Jul 19, 2019 - 11:19 PM (IST)

ਨਿਸ਼ਾਨ ਸਾਹਿਬ ਤੋਂ ਡਿੱਗਣ ਨਾਲ ਨਿਹੰਗ ਸਿੰਘ ਦੀ ਮੌਤ

ਅੰਮ੍ਰਿਤਸਰ (ਸੰਜੀਵ)— ਸ਼ੁਕੱਰਵਾਰ ਸਵੇਰੇ ਅੰਮ੍ਰਿਤਸਰ ਦੀ ਨਿਊ ਸਬਜ਼ੀ ਮੰਡੀ ਵੱਲਾ ਸਥਿਤ ਗੁ. ਸ਼ਹੀਦ ਬਾਬਾ ਜੀਵਨ ਸਿੰਘ ਵਿਖੇ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਚੜ੍ਹੇ ਮੁੱਖ ਸੇਵਾਦਾਰ ਨਿਹੰਗ ਜਥੇਦਾਰ ਧਰਮ ਸਿੰਘ ਦੀ ਪੀੜ੍ਹੀ ਦੀ ਤਾਰ ਟੁੱਟਣ ਕਾਰਨ ਜ਼ਮੀਨ 'ਤੇ ਡਿੱਗਣ ਨਾਲ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮ੍ਰਿਤਕ ਦੇ ਬੇਟੇ ਜ਼ੋਰਾ ਸਿੰਘ ਨੇ ਦਿੱਤੀ। ਉਸ ਨੇ ਦੱਸਿਆ ਕਿ 42 ਸਾਲਾਂ ਤੋਂ ਉਸ ਦੇ ਪਿਤਾ ਗੁਰੂ ਘਰ ਦੀ ਸੇਵਾ ਕਰਦੇ ਆ ਰਹੇ ਸਨ, ਸ਼ੁਕੱਰਵਾਰ ਸਵੇਰੇ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਲਈ ਚੜ੍ਹ ਰਹੇ ਸਨ ਕਿ ਕੁਝ ਉਚਾਈ 'ਤੇ ਉਨ੍ਹਾਂ ਦੀ ਪੀੜ੍ਹੀ ਦੀ ਤਾਰ ਟੁੱਟ ਗਈ ਅਤੇ ਉਹ ਜ਼ਮੀਨ 'ਤੇ ਆ ਡਿੱਗੇ। ਗੰਭੀਰ ਰੂਪ ਨਾਲ ਜ਼ਖਮੀ ਹੋਏ ਉਨ੍ਹਾਂ ਦੇ ਪਿਤਾ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿਥੇ ਉਨ੍ਹਾਂ ਦੀ ਮੌਤ ਹੋ ਗਈ।


author

KamalJeet Singh

Content Editor

Related News