ਨੈਰੋਲੈਕ ਤੇ ਏਸ਼ੀਅਨ ਪੇਂਟ ਕੰਪਨੀ ਦੇ ਅਧਿਕਾਰੀਆਂ ਨੇ ਮਾਰਿਆ ਛਾਪਾ

Friday, Nov 02, 2018 - 01:26 AM (IST)

ਨੈਰੋਲੈਕ ਤੇ ਏਸ਼ੀਅਨ ਪੇਂਟ ਕੰਪਨੀ ਦੇ ਅਧਿਕਾਰੀਆਂ ਨੇ  ਮਾਰਿਆ ਛਾਪਾ

ਬਟਾਲਾ,  (ਬੇਰੀ)-  ਥਾਣਾ ਰੰਗਡ਼ ਨੰਗਲ ਅਧੀਨ ਆਉਂਦੇ ਪਿੰਡ ਰੰਗੀਲਪੁਰ ’ਚ ਅੱਜ ਕੰਪਨੀ ਅਧਿਕਾਰੀਆਂ ਵਲੋਂ ਛਾਪਾ ਮਾਰ ਕੇ ਨਕਲੀ ਪੇਂਟ ਦੀਆਂ ਬਾਲਟੀਆਂ ਬਰਾਮਦ ਕੀਤੀਆਂ ਜਾਣਕਾਰੀ ਦਿੰਦੇ ਹੋਏ ਕੰਪਨੀ ਅਧਿਕਾਰੀ ਚੰਦਰ ਕਾਂਤ ਨੇ ਦੱਸਿਆ ਕਿ ਸਾਡੀ ਕੰਪਨੀ ਨੂੰ ਟੋਲ ਫ੍ਰੀ ਨੰਬਰ ’ਤੇ ਫੋਨ ਕੀਤਾ ਗਿਆ ਸੀ ਕਿ ਤੁਹਾਡਾ ਨੈਰੋਲੈਕ ਦਾ ਪੇਂਟ ਖਰੀਦਿਆ ਸੀ ਪਰ ਇਹ ਪੇਂਟ ਪੰਜ ਸਾਲ ਤੋਂ ਪਹਿਲਾਂ ਹੀ ਡਿੱਗਣਾ ਸ਼ੁਰੂ ਹੋ ਗਿਆ ਹੈ, ਜਿਸ ’ਤੇ ਉਨ੍ਹਾਂ ਨੇ ਜਦੋਂ ਕਸਟਮਰ ਨਾਲ ਗੱਲ ਕੀਤੀ ਕਿ ਤੁਸੀਂ ਪੇਂਟ ਕਿਥੋਂ ਖ਼ਰੀਦਿਆ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਰੰਗੀਲਪੁਰ ਤੋਂ ਇਕ ਦੁਕਾਨ ਤੋਂ ਖਰੀਦਿਆ ਹੈ। ਚੰਦਰਕਾਂਤ ਨੇ ਦੱਸਿਆ ਕਿ ਜਦ ਉਕਤ ਮਾਮਲੇ ਦੀ  ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਸਾਡੇ ਨੈਰੋਲੈਕ ਤੇ ਏਸ਼ੀਅਨ ਕੰਪਨੀ ਦਾ ਕੋਈ ਵੀ ਡੀਲਰ ਇਸ ਪਿੰਡ ਵਿਚ ਨਹੀਂ ਹੈ ਅਤੇ ਉਪਰੰਤ ਉੱਚ ਅਧਿਕਾਰੀਆਂ ਨੂੰ ਨਾਲ ਲੈ ਕੇ ਪਿੰਡ ਰੰਗੀਲਪੁਰ ਵਿਚ ਛਾਪਾ ਮਾਰਿਆ ਗਿਆ ਤਾਂ ਪਾਇਆ ਕਿ ਉਕਤ ਪਿੰਡ ਦਾ ਸਬੰਧਤ ਦੁਕਾਨਦਾਰ ਜੋ ਕਿ ਦੂਸਰੀਆਂ ਕੰਪਨੀਆਂ ਦੇ ਪੇਂਟ ਨੂੰ ਨੈਰੋਲੈਕ ਅਤੇ ਏਸ਼ੀਅਨ ਦੀਆਂ ਬਾਲਟੀਆਂ ’ਚ ਪਾ ਕੇ ਵੇਚਦਾ ਸੀ। 
ਚੰਦਰਕਾਂਤ ਨੇ ਹੋਰ ਜਾਣਕਾਰੀ ਦਿੰਦਿਆਂ ਅੱਗੇ ਦੱਸਿਆ ਕਿ ਡੂੰਘਾਈ ਨਾਲ ਜਾਂਚ ਪਡ਼ਤਾਲ ਕਰਨ ’ਤੇ ਅਸੀਂ ਆਪਣੀ ਕੰਪਨੀ ਦੇ ਲੱਗੇ ਮਾਅਰਕਾ ਵਾਲੀਆਂ ਖਾਲੀ ਬਾਲਟੀਆਂ ਬਰਾਮਦ ਕੀਤੀਆਂ ਜਿਸ ਵਿਚ ਏਸ਼ੀਅਨ ਪੇਂਟ ਦੀਆਂ ਖਾਲੀ 44 ਬਾਲਟੀਆਂ ਅਤੇ ਨੈਰੋਲੈਕ ਦੀਆਂ 30 ਬਾਲਟੀਆਂ, 30 ਨੈਰੋਲੈਕ ਦੇ ਢੱਕਣ, 50 ਏਸ਼ੀਅਨ ਪੇਂਟ ਦੇ ਢੱਕਣ ਅਤੇ ਕੁਝ ਹੈਂਡਲ ਬਰਾਮਦ ਕੀਤੇ ਗਏ ਜਿਨਾਂ ਨੂੰ ਅਸੀਂ ਥਾਣਾ ਰੰਗਡ਼ ਨੰਗਲ ’ਚ ਇਕ ਲਿਖਤੀ ਦਰਖਾਸਤ ਦੇ ਕੇ ਪੁਲਸ ਦੇ ਹਵਾਲੇ ਕਰ ਦਿੱਤਾ ਹੈ।  ਉਕਤ ਮਾਮਲੇ ਸਬੰਧੀ ਐੱਸ. ਐੱਚ. ਓ. ਹਰਜੀਤ ਸਿੰਘ ਨੇ ਕਾਰਵਾਈ ਕਰਦਿਆਂ ਥਾਣਾ ਰੰਗਡ਼ ਨੰਗਲ ਵਿਖੇ ਧੋਖਾਦੇਹੀ ਦਾ ਕੇਸ ਦਰਜ ਕਰ ਦਿੱਤਾ ਗਿਆ ਹੈ।
 


Related News