ਨੇਪਾਲੀ ਨੌਕਰ ਨੇ ਮਾਲਕਾਂ ਨੂੰ ਖੁਆਇਆ ਨਸ਼ੀਲਾ ਪਦਾਰਥ, ਦੋਸਤਾਂ ਨਾਲ ਘਰ ’ਚ ਚੋਰੀ ਕਰਨ ਦੀ ਕੀਤੀ ਕੋਸ਼ਿਸ਼
Thursday, May 12, 2022 - 08:28 PM (IST)

ਮੰਡੀ ਗੋਬਿੰਦਗੜ੍ਹ (ਪਰਮਜੀਤ ਕੌਰ)- ਲੋਹਾ ਨੀ ਗੋਬਿੰਦਗੜ੍ਹ ਦੇ ਅਬਾਦੀ ਭਰੇ ਇਲਾਕੇ ਪਰਤਾਪ ਨਗਰ ਵਿੱਚ ਇਕ ਨੇਪਾਲੀ ਨੌਕਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਕ ਪਰਿਵਾਰ 'ਚ ਰਹਿੰਦੇ ਪਤੀ-ਪਤਨੀ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਹੈ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ਹਿਰ ਦੇ ਪ੍ਰਤਾਪ ਨਗਰ ਸੈਕਟਰ-2 ਸੀ, ਮੰਡੀ ਗੋਬਿੰਦਗੜ ਦੀ ਰਹਿਣ ਵਾਲੀ ਸੁਨੀਤਾ ਸ਼ਰਮਾ (62) ਨੇ ਪੁਲਸ ਨੂੰ ਦੱਸਿਆ ਕਿ ਉਸ ਨੇ 4 ਮਹੀਨੇ ਪਹਿਲਾਂ ਇੰਦਰ ਨਾਂ ਦੇ ਨੇਪਾਲੀ ਨੌਕਰ ਨੂੰ ਆਪਣੇ ਘਰ 'ਚ ਖਾਣਾ ਬਣਾਉਣ ਲਈ ਰੱਖਿਆ ਸੀ।
ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: 3 ਸਾਲਾ ਪਹਿਲਾਂ ਰੋਜ਼ੀ-ਰੋਟੀ ਲਈ ਕੁਵੈਤ ਗਏ ਚੋਹਲਾ ਸਾਹਿਬ ਦੇ 26 ਸਾਲਾ ਨੌਜਵਾਨ ਦੀ ਹੋਈ ਮੌਤ
ਬੀਤੇ ਦਿਨੀਂ ਨੌਕਰ ਇੰਦਰ ਇਕ ਹੋਰ ਸੂਰਜ ਨਾਮਕ ਨੇਪਾਲੀ ਨੌਜਵਾਨ ਨੂੰ ਉਸ ਦੇ ਘਰ ਛੱਡ ਗਿਆ ਕਿ ਉਹ ਆਪਣੇ ਘਰ ਜਾ ਰਿਹਾ ਹੈ। ਬੀਤੀ ਰਾਤ 9.45 ਵਜੇ ਪਹਿਲੇ ਨੌਕਰ ਇੰਦਰ ਦਾ ਭਰਾ ਆਕਾਸ਼ ਉਨ੍ਹਾਂ ਦੇ ਘਰ ਆਇਆ, ਜਿਸ ਨੇ ਉਸ ਦੇ ਪਤੀ ਜੈ ਪ੍ਰਕਾਸ਼ ਸ਼ਰਮਾ ਨੂੰ ਖਾਣੇ ਦੇ ਨਾਲ ਕੁਝ ਖਾਣ ਲਈ ਦਿੱਤਾ, ਜਿਸ ਨੂੰ ਖਾਣ ਤੋਂ ਕੁਝ ਦੇਰ ਬਾਅਦ ਉਸ ਦਾ ਪਤੀ ਬੇਹੋਸ਼ ਹੋ ਗਿਆ ਅਤੇ ਅਰਧ-ਬੇਹੋਸ਼ੀ ਦੀ ਹਾਲਤ ਵਿਚ ਡਿੱਗ ਪਿਆ। ਇਸ ਉਪਰੰਤ ਉਨ੍ਹਾਂ ਤਿੰਨਾਂ ਨੌਕਰਾਂ ਤੇ ਉਨ੍ਹਾਂ ਦੇ ਅਣਪਛਾਤੇ ਸਾਥੀਆਂ ਵਲੋਂਨੇ ਘਰ ਵਿੱਚ ਚੋਰੀ ਕਰਨ ਦੇ ਇਰਾਦੇ ਨਾਲ ਘਰ ਦਾ ਸਾਰਾ ਸਾਮਾਨ ਖਿਲਾਰ ਦਿੱਤਾ।
ਪੜ੍ਹੋ ਇਹ ਵੀ ਖ਼ਬਰ: ਨਸ਼ੇ ਦੀ ਓਵਰਡੋਜ਼ ਕਾਰਨ ਉੱਜੜੀ ਇਕ ਹੋਰ ਮਾਂ ਦੀ ਗੋਦ, ਧਾਹਾਂ ਮਾਰ-ਮਾਰ ਰੋਇਆ ਪਰਿਵਾਰ
ਇਸ ਦੌਰਾਨ ਉਸ ਦਾ ਮੁੰਡਾ ਆਸ਼ੂਤੋਸ਼ ਘਰ ਆ ਗਿਆ, ਜਿਸ ਕਾਰਨ ਗੇਟ ਖੁੱਲ੍ਹਣ ਦੀ ਆਵਾਜ਼ ਸੁਣ ਕੇ ਤਿੰਨੋਂ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਏ। ਸੁਨੀਤਾ ਸ਼ਰਮਾ ਨੇ ਦੱਸਿਆ ਕਿ ਉਸ ਦੇ ਪਤੀ ਨੂੰ ਬੇਹੋਸ਼ੀ ਦੀ ਹਾਲਤ ਵਿਚ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਪੁਲਸ ਨੇ ਇੰਦਰ ਲੋਹਾਰ, ਆਕਾਸ਼ ਲੋਹਾਰ, ਸੂਰਜ ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।
ਪੜ੍ਹੋ ਇਹ ਵੀ ਖ਼ਬਰ: ਬਟਾਲਾ ’ਚ ਵੱਡੀ ਵਾਰਦਾਤ: ਅਣਖ ਦੀ ਖਾਤਿਰ ਪਿਓ-ਦਾਦੇ ਨੇ ਤਲਾਕਸ਼ੁਦਾ ਧੀ ਦਾ ਸਿਰ ’ਚ ਇੱਟਾਂ ਮਾਰ ਕੀਤਾ ਕਤਲ