ਸਵਰਨਕਾਰਾਂ ਦੀ ਸੁਰੱਖਿਆ ਲਈ ਪੁਲਸ ਕਮਿਸ਼ਨਰ ਨੂੰ ਮਿਲਿਆ ਵਫਦ, ਪੁਲਸ ਤਾਇਨਾਤੀ ਦੀ ਮੰਗ

Tuesday, Sep 08, 2026 - 04:28 PM (IST)

ਸਵਰਨਕਾਰਾਂ ਦੀ ਸੁਰੱਖਿਆ ਲਈ ਪੁਲਸ ਕਮਿਸ਼ਨਰ ਨੂੰ ਮਿਲਿਆ ਵਫਦ, ਪੁਲਸ ਤਾਇਨਾਤੀ ਦੀ ਮੰਗ

ਅੰਮ੍ਰਿਤਸਰ (ਛੀਨਾ)- ਨੈਸ਼ਨਲ ਰਾਜਪੂਤ ਵੈਲਫੇਅਰ ਐਸੋਸੀਏਸ਼ਨ ਰਜਿ.ਦਾ ਇਕ ਵਫਦ ਪ੍ਰਧਾਨ ਅਵਤਾਰ ਸਿੰਘ ਕੰਡਾ ਦੀ ਅਗਵਾਈ ਹੇਠ ਪੁਲਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੂੰ ਮਿਲਿਆ ਅਤੇ ਸਵਰਨਕਾਰਾਂ ਦੇ ਭਖਦੇ ਮਸਲਿਆਂ ਬਾਰੇ ਵਿਸਥਾਰ ਸਹਿਤ ਗੱਲਬਾਤ ਕੀਤੀ। ਇਸ ਮੌਕੇ ’ਤੇ ਪ੍ਰਧਾਨ ਅਵਤਾਰ ਸਿੰਘ ਕੰਡਾ ਤੇ ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸਿੰਘ ਆਸ਼ਟ ਨੇ ਪੁਲਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੋਨੇ ਦੇ ਰੇਟ ਅਸਮਾਨ ਨੂੰ ਛੂਹਣ ਕਾਰਨ ਹਰ ਮਾੜੇ ਅਨਸਰ ਦੀ ਨਜ਼ਰ ਸੋਨਾ ਕਾਰੋਬਾਰੀ ’ਤੇ ਰਹਿੰਦੀ ਹੈ ਜਿਸ ਸਦਕਾ ਟਾਹਲੀ ਵਾਲਾ ਚੋਂਕ ’ਚ ਸੋਨੇ ਦਾ ਕਾਰੋਬਾਰ ਕਰਨ ਵਾਲੇ ਸਵਰਨਕਾਰਾਂ ਦੀ ਸੁਰੱਖਿਆ ਵਾਸਤੇ ਸਖਤ ਪ੍ਰਬੰਧ ਕੀਤੇ ਜਾਣ।

ਇਹ ਵੀ ਪੜ੍ਹੋ- ਹੁਣ ਸਕੂਲਾਂ ਤੱਕ ਪਹੁੰਚੇ ਬਦਮਾਸ਼, ਤਕਨੀਕੀ ਖਰਾਬੀ ਕਾਰਨ ਨਹੀਂ ਕਰ ਸਕੇ ਫਾਇਰ, CCTV 'ਚ ਕੈਦ ਤਸਵੀਰਾਂ

ਪ੍ਰਧਾਨ ਕੰਡਾ ਤੇ ਆਸ਼ਟ ਨੇ ਕਿਹਾ ਕਿ ਟਾਹਲੀ ਵਾਲਾ ਚੋਂਕ ਦੇ ਮੇਨ ਰਸਤਿਆਂ ’ਤੇ ਪੁਲਸ ਮੁਲਾਜ਼ਮਾਂ ਦੀ ਡਿਉਟੀ ਲਗਾਈ ਜਾਵੇ ਤਾਂ ਜੋ ਮਾੜੇ ਅਨਸਰ ਕਿਸੇ ਵੀ ਸਵਰਨਕਾਰ ਨੂੰ ਨਿਸ਼ਾਨਾ ਨਾ ਬਣਾ ਸਕਣ। ਇਸ ਮੌਕੇ ’ਤੇ ਪ੍ਰਧਾਨ ਅਵਤਾਰ ਸਿੰਘ ਕੰਡਾ, ਪਰਮਜੀਤ ਸਿੰਘ ਆਸ਼ਟ ਤੇ ਵਫਦ ’ਚ ਸ਼ਾਮਲ ਸਮੂਹ ਅਹੁੱਦੇਦਾਰਾਂ ਨੇ ਪੁਲਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਵੱਲੋਂ ਸ਼ਹਿਰ ’ਚ ਜੁਰਮ ਦੇ ਖਾਤਮੇ ਅਤੇ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਕੀਤੇ ਜਾ ਰਹੇ ਯਤਨਾ ਦੀ ਵੀ ਖੂਬ ਸ਼ਲਾਘਾ ਕੀਤੀ।

ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ 'ਤੇ ਦੇਖੇ ਗਏ ਸ਼ੱਕੀ ਡਰੋਨਾਂ ਨੂੰ ਲੈ ਕੇ ਵੱਡਾ ਖੁਲਾਸਾ

ਇਸ ਮੌਕੇ ’ਤੇ ਪੁਲਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਸਵਰਨਕਾਰਾਂ ਦੀ ਸੁਰੱਖਿਆ ਵਾਸਤੇ ਵੀ ਹਰ ਸੰਭਵ ਕਦਮ ਚੁੱਕਣ ਦਾ ਭਰੋਸਾ ਦਿਵਾਇਆ। ਇਸ ਸਮੇਂ ਸੁਰਜੀਤ ਸਿੰਘ ਸਹਿਜਰਾ, ਨਿਰਮਲ ਸਿੰਘ ਨਿਜਾਮਪੁਰਾ, ਕੁਲਦੀਪ ਸਿੰਘ ਮੱਮਦੂ ਚੋਹਾਨ, ਸਰਬਰਿੰਦਰਜੀਤ ਸਿੰਘ ਸੋਨੂੰ ਸੁਲਤਾਨਵਿੰਡ, ਹਰਸਿਮਰਨ ਸਿੰਘ ਕਿੰਗ ਜੋੜਾ, ਨਰਿੰਦਰ ਸਿੰਘ ਰੋਮੀ, ਮੋਹਿੰਦਰ ਸਿੰਘ ਬੱਬੂ ਤੇ ਹੋਰ ਵੀ ਸ਼ਖਸੀਅਤਾਂ ਹਾਜ਼ਰ ਸਨ।

ਇਹ ਵੀ ਪੜ੍ਹੋ- ਪੰਜਾਬ 'ਚ ਸਵਾਈਲ ਫਲੂ ਦਾ ਵੱਧ ਰਿਹਾ ਕਹਿਰ, ਅੰਮ੍ਰਿਤਸਰ 'ਚ 15 ਮਾਮਲੇ ਪਾਜ਼ੇਟਿਵ, ਮਾਮੂਲੀ ਨਾ ਸਮਝੋ ਇਹ ਲੱਸ਼ਣ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


author

Shivani Bassan

Content Editor

Related News