ਮਿਸਟਰ ਪੰਨੂੰ ਤੁਸੀਂ ਜੋ ਕਰਨਾ ਹੈ ਕਰ ਲਓ, ਪਹਿਲਾਂ ਜਾ ਕੇ ਸਿੱਖੀ ਦੀ ਲਓ ਟਿਊਸ਼ਨ : ਰਵੀ ਰੰਜਨ ਸਿੰਘ
Monday, Nov 20, 2023 - 11:14 AM (IST)

ਅੰਮ੍ਰਿਤਸਰ (ਜ.ਬ.)-‘‘ਮਿਸਟਰ ਪੰਨੂੰ ਤੁਸੀਂ ਜੋ ਕਰਨਾ ਹੈ ਕਰ ਲਓ, ਤੁਸੀਂ ਹੁੰਦੇ ਕੌਣ ਹੋ ਸਿੱਖਾਂ ਨੂੰ ਫਰਮਾਨ ਦੇਣ ਵਾਲੇ, ਪਹਿਲਾਂ ਖੁਦ ਤਾਂ ਜਾ ਕੇ ਸਿੱਖੀ ਦੀ ਟਿਊਸ਼ਨ ਲੈ ਲਓ’’। ਇਹ ਚੁਣੌਤੀ ਅੱਜ ਮਨੁੱਖੀ ਅਧਿਕਾਰ ਦੇ ਪ੍ਰਤੀਨਿਧੀ ਰਵੀ ਰੰਜਨ ਸਿੰਘ ਨੇ ਅੰਮ੍ਰਿਤਸਰ ’ਚ ਪ੍ਰੈੱਸ ਕਾਨਫਰੰਸ ਦੌਰਾਨ ਸਿੱਖ ਫ਼ਾਰ ਜਸਟਿਸ ਦੇ ਨੇਤਾ ਗੁਰਪਤਵੰਤ ਸਿੰਘ ਪੰਨੂੰ ਨੂੰ ਦਿੱਤੀ। ਰਵੀ ਰੰਜਨ ਸਿੰਘ ਅੱਜ ਵਿਸ਼ੇਸ਼ ਰੂਪ ਨਾਲ ਦਿੱਲੀ ਤੋਂ ਅੰਮ੍ਰਿਤਸਰ ਏਅਰ ਇੰਡੀਆ ਦੀ ਫਲਾਈਟ ਨੰਬਰ-ਏ 1491 ਰਾਹੀਂ ਸ੍ਰੀ ਹਰਿਮੰਦਿਰ ਸਾਹਿਬ ’ਚ ਨਤਮਸਤਕ ਹੋਣ ਪੁੱਜੇ ਸਨ। ਉਨ੍ਹਾਂ ਨੇ ਖਾਸ ਤੌਰ ’ਤੇ ਏਅਰ ਇੰਡੀਆ ਦੀ ਫਲਾਈਟ ਵਿਚ ਯਾਤਰਾ ਪਿਛਲੇ ਦਿਨੀਂ ਗੁਰਪਤਵੰਤ ਸਿੰਘ ਪੰਨੂੰ ਦੀ ਚੁਣੌਤੀ ਨੂੰ ਕਬੂਲਦੇ ਹੋਏ ਕੀਤੀ ਸੀ, ਜਿਸ ਵਿਚ ਉਸ ਵਲੋਂ ਕਿਹਾ ਗਿਆ ਸੀ ਕਿ 19 ਨਵੰਬਰ ਨੂੰ ਏਅਰ ਇੰਡੀਆ ਦੇ ਜਹਾਜ਼ਾਂ ’ਚ ਸਿੱਖ ਯਾਤਰੀ ਸਫ਼ਰ ਨਾ ਕਰਨ।
ਇਹ ਵੀ ਪੜ੍ਹੋ- ਕੁੜੀ ਨੂੰ ਤੰਗ-ਪ੍ਰੇਸ਼ਾਨ ਕਰਨ ਤੋਂ ਰੋਕਣ ’ਤੇ ਨਾਬਾਲਿਗ ਨੇ 6 ਲੋਕਾਂ ਦੀ ਲਈ ਜਾਨ ਲਈ
ਪ੍ਰੈੱਸ ਕਾਨਫਰੰਸ ਦੌਰਾਨ ਰਵੀ ਰੰਜਨ ਸਿੰਘ ਨੇ ਕਿਹਾ ਕਿ ਪੰਨੂੰ ਦੇ ਸਿੱਖਾਂ ਨੂੰ ਇਸ ਤਰ੍ਹਾਂ ਸੱਦੇ ਕਾਰਨ ਸਮੂਹ ਸਿੱਖਾਂ ਦਾ ਸਿਰ ਸ਼ਰਮ ਨਾਲ ਝੁੱਕ ਗਿਆ ਹੈ। ਉਨ੍ਹਾਂ ਕਿਹਾ ਕਿ ਪੰਨੂੰ ਨੂੰ ਪਤਾ ਨਹੀਂ ਕਿ ਏਅਰ ਇੰਡੀਆ ਦੇ ਜਹਾਜ਼ਾਂ ਰਾਹੀਂ ਹਿੰਦੂ, ਮੁਸਲਿਮ, ਸਿੱਖ, ਈਸਾਈ ਸਮੇਤ ਸਾਰੇ ਧਰਮਾਂ ਦੇ ਲੋਕ ਸਫ਼ਰ ਕਰਦੇ ਹਨ, ਜਦਕਿ ਉਹ ਮਨੁੱਖਤਾ ਦੀ ਹੱਤਿਆ ਦੇ ਮਨਸੂਬੇ ਬਣਾਏ ਬੈਠਿਆ ਹੈ, ਜੋ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਨੂੰ ਨੂੰ ਸ਼ਾਇਦ ਸਿੱਖ ਇਤਿਹਾਸ ਅਤੇ ਕੁਰਬਾਨੀਆਂ ਦੀ ਜਾਣਕਾਰੀ ਨਹੀਂ ਹੈ, ਜਿਸ ਵਿਚ ਜਰਨੈਲ ਹਰੀ ਸਿੰਘ ਨਲਵਾ ਨੇ ਖੈਬਰ ਦੱਰੇ ਨੂੰ ਬੰਦ ਕਰ ਕੇ ਹਮਲਾਵਰਾਂ ਦਾ ਭਾਰਤ ’ਚ ਦਾਖ਼ਲਾ ਬੰਦ ਕਰ ਕੇ ਸਾਰੇ ਧਰਮਾਂ ਤੇ ਜਾਤੀਆਂ ਦੀ ਰੱਖਿਆ ਕੀਤੀ ਸੀ। ਇਸੇ ਤਰ੍ਹਾਂ ਹੀ ਬਾਬਾ ਰਾਮ ਸਿੰਘ ਨਾਮਧਾਰੀ, ਬਾਬਾ ਸੋਹਣ ਸਿੰਘ ਭਕਨਾ, ਮਾਸਟਰ ਤਾਰਾ ਸਿੰਘ, ਪ੍ਰਤਾਪ ਸਿੰਘ ਕੈਰੋਂ ਅਤੇ ਮਹਿੰਦਰ ਸਿੰਘ ਰੰਧਾਵਾ ਵਰਗੇ ਲੀਡਰਾਂ ਨੇ ਸੰਗ੍ਰਾਮ ਤੇ ਹੋਰ ਗਤੀਵਿਧੀਆਂ ’ਚ ਹਿੱਸਾ ਲੈ ਕੇ ਦੇਸ਼ ਤੇ ਸਮਾਜ ਦੇ ਵਿਕਾਸ ’ਚ ਆਪਣਾ ਯੋਗਦਾਨ ਪਾਇਆ ਸੀ। ਉਨ੍ਹਾਂ ਕਿਹਾ ਕਿ ਪੰਨੂੰ ਨਾ ਤਾਂ ਸਿੱਖ ਹੈ ਅਤੇ ਨਾ ਹੀ ਸਿੱਖ ਸਿਧਾਂਤਾਂ ਦੀ ਜਾਣਕਾਰੀ ਹੈ, ਉਸ ਨੂੰ ਤਾਂ ਪਹਿਲਾਂ ਸਿੱਖੀ ਦੀ ਟਿਊਸ਼ਨ ਲੈਣੀ ਚਾਹੀਦੀ ਹੈ ਅਤੇ ਫਿਰ ਕੋਈ ਗੱਲ ਕਰਨੀ ਚਾਹੀਦੀ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਪੰਜਾਬ ਪੁਲਸ ਦੇ ASI ਦਾ ਗੋਲੀ ਮਾਰ ਕੇ ਕਤਲ
ਉਨ੍ਹਾਂ ਕਿਹਾ ਕਿ ਪੰਨੂੰ ਹੁੰਦਾ ਕੌਣ ਹੈ, ਸਿੱਖਾਂ ਨੂੰ ਆਦੇਸ਼ ਦੇਣ ਵਾਲਾ ਅਤੇ ਮਾਹੌਲ ਖਰਾਬ ਕਰਨ ਵਾਲਾ। ਰਵੀ ਰੰਜਨ ਸਿੰਘ ਨੇ ਵੀ ਚੁਣੌਤੀ ਦਿੱਤੀ ਕਿ ਵੱਖ ਤੋਂ ਖਾਲਿਸਤਾਨ ਦੀ ਮੰਗ ਕਰਨ ਵਾਲਿਆਂ ਨੂੰ ਪਹਿਲਾਂ ਲਾਹੌਰ ਨੂੰ ਆਪਣੇ ਕਬਜ਼ੇ ’ਚ ਕਰਨਾ ਚਾਹੀਦਾ ਅਤੇ ਫਿਰ ਦੂਜੀ ਗੱਲ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਉਹ ਇਕੋਨੋਮੀ ਕਲਾਸ ਦੀ ਟਿਕਟ ਲੈ ਕੇ ਅੱਜ ਖਾਸ ਤੌਰ ’ਤੇ ਇੱਥੇ ਆਏ ਹਨ ਅਤੇ ਭਾਵ 20 ਨਵੰਬਰ, ਜਦਕਿ ਕੈਨੇਡਾ ਤੇ ਯੂ. ਐੱਸ. ਏ. ’ਚ 19 ਨਵੰਬਰ ਹੋਵੇਗੀ, ਉਹ ਫਿਰ ਕੱਲ ਏਅਰ ਇੰਡੀਆ ਦੀ ਫਲਾਈਟ ਨਾਲ ਹੀ ਵਾਪਸ ਜਾਣਗੇ। ਉਹ ਪੰਨੂੰ ਦੀਆਂ ਧਮਕੀਆਂ ਜਾਂ ਕਿਸੇ ਵੀ ਤਰ੍ਹਾਂ ਦੀ ਚਿਤਾਵਨੀ ਨਾਲ ਨਹੀਂ ਡਰਦੇ ਅਤੇ ਸਮੂਹ ਸਿੱਖ ਜਗਤ ਨੂੰ ਅਪੀਲ ਕਰਦੇ ਹਨ ਕਿ ਉਹ ਇਸ ਦਾ ਖੁੱਲ੍ਹ ਕੇ ਵਿਰੋਧ ਕਰਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8