ਮੋਟਰਸਾਈਕਲ ਸਵਾਰਾਂ ਨੇ ਪਿਸਤੌਲ ਦੀ ਨੋਕ ''ਤੇ ਕਾਰ ਸਵਾਰ ਕੋਲੋਂ ਨਗਦੀ ਤੇ ਖੋਹਿਆ ਮੋਬਾਈਲ
Friday, Mar 17, 2023 - 03:47 PM (IST)

ਝਬਾਲ (ਨਰਿੰਦਰ)- ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਢੰਡ ਨੇੜਿਉਂ ਕੁਝ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਇਕ ਕਾਰ ਨੂੰ ਰੋਕ ਕੇ ਪਿਸਤੌਲ ਦੀ ਨੌਕ 'ਤੇ ਕਾਰ ਸਵਾਰ ਕੋਲੋਂ ਨਗਦੀ ਤੇ ਮੋਬਾਈਲ ਖੋਹਕੇ ਫ਼ਰਾਰ ਹੋ ਗਏ। ਜਿਸ ਸਬੰਧੀ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਸੁਖਬੀਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਨਰੈਣਗੜ ਛੇਹਰਟਾ ਆਪਣੀ ਕਾਰ 'ਤੇ ਛੇਹਰਟਾ ਨੂੰ ਜਾ ਰਿਹਾ ਸੀ।
ਇਹ ਵੀ ਪੜ੍ਹੋ- ਅਕਾਲੀ ਦਲ ਨੇ ਸ਼ੁਰੂ ਕੀਤਾ 'ਪੰਜਾਬ ਬਚਾਓ ਧਰਨਾ', ਸੁਖਬੀਰ ਬਾਦਲ ਦੇ ਨਿਸ਼ਾਨੇ 'ਤੇ ਪੰਜਾਬ ਸਰਕਾਰ
ਉਸ ਨੇ ਦੱਸਿਆ ਕਿ ਢੰਡ ਪਿੰਡ ਤੋਂ ਥੋੜਾ ਅੱਗੇ ਕੁਝ ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨਾਂ ਨੇ ਕਾਰ ਅੱਗੇ ਮੋਟਰਸਾਈਕਲ ਲਗਾਕੇ ਉਸ ਨੂੰ ਰੋਕ ਲਿਆ ਤੇ ਪਿਸਤੌਲ ਦੀ ਨੌਕ 'ਤੇ ਉਸ ਕੋਲੋਂ ਨਗਦੀ 19000 ਰੁਪਏ ਤੇ ਇਕ ਮੋਬਾਈਲ ਖੋਹਕੇ ਫ਼ਰਾਰ ਹੋ ਗਏ। ਜਿਸ ਦੀ ਇਤਲਾਹ ਥਾਣਾ ਸਰਾਏ ਅਮਾਨਤ ਖਾਂ ਵਿਖੇ ਦੇ ਦਿੱਤੀ ਹੈ, ਜਿਸ ਦੇ ਅਧਾਰ 'ਤੇ ਪੁਲਸ ਕਾਰਵਾਈ ਕਰ ਰਹੀ ਹੈ।
ਇਹ ਵੀ ਪੜ੍ਹੋ- ਤੇਜ਼ ਹਵਾਵਾਂ ਅਤੇ ਮੀਂਹ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾਏ, ਹਜ਼ਾਰਾਂ ਏਕੜ ਕਣਕ ਦੀ ਫ਼ਸਲ ਜ਼ਮੀਨ ’ਤੇ ਵਿਛੀ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।