ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਦੀ ਮੌਤ
Thursday, Apr 17, 2025 - 05:37 PM (IST)

ਤਰਸਿੱਕਾ (ਬਲਜੀਤ)- ਅੱਜ ਤਰਸਿੱਕਾ ਤੋਂ ਅੱਡਾ ਖੁਜਾਲਾ ਨੂੰ ਜਾਂਦੀ ਸੜਕ ’ਤੇ ਵਾਪਰੇ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਤਰਸਿੱਕਾ ਵਾਲੀ ਸਾਈਡ ਤੋਂ ਹਰਪ੍ਰੀਤ ਸਿੰਘ ਹੈਪੀ ਪਿੰਡ ਲੋਹਗੜ ਬਲਾਕ ਰਈਆ ਆਪਣੇ ਮੋਟਰਸਾਈਕਲ ਤੇ ਖੁਜਾਲਾ ਵਾਲੀ ਸਾਈਡ ਨੂੰ ਜਾ ਰਿਹਾ ਸੀ ਕਿ ਅੱਗੇ ਥਰੀ ਵੀਲਰ ਨੂੰ ਕਰਾਸ ਕਰਦਿਆਂ ਅੱਗਿਓਂ ਆ ਰਹੀ ਡਾਕ ਵਿਭਾਗ ਦੀ ਕੈਸ ਵਾਲੀ ਗੱਡੀ ਜਿਸ ਨੂੰ ਡੇਵਸ ਕੁਮਾਰ ਚਲਾ ਰਿਹਾ ਸੀ ਨਾਲ ਉਸ ਦੀ ਸਿੱਧੀ ਟੱਕਰ ਹੋ ਗਈ ਜਿਸ ਕਾਰਨ ਹਰਪ੍ਰੀਤ ਸਿੰਘ ਹੈਪੀ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ- ਪਿੰਡ ਮੂਸੇ 'ਚ ਵੱਡੀ ਵਾਰਦਾਤ, ਥਾਣੇਦਾਰ ਦੇ ਘਰ ਅੱਗੇ ਚਲਾਈਆਂ ਗੋਲੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8