ਪੰਜਾਬ 'ਚ ਘਰੇਲੂ ਗੈਸ ਸਿਲੰਡਰ ਦੀ ਹੋ ਰਹੀ ਬਲੈਕ, KYC ਦੀ ਆੜ ’ਚ ਕੀਤਾ ਜਾ ਰਿਹਾ ਵੱਡਾ ਘਪਲਾ

Tuesday, Dec 16, 2025 - 12:10 PM (IST)

ਪੰਜਾਬ 'ਚ ਘਰੇਲੂ ਗੈਸ ਸਿਲੰਡਰ ਦੀ ਹੋ ਰਹੀ ਬਲੈਕ, KYC ਦੀ ਆੜ ’ਚ ਕੀਤਾ ਜਾ ਰਿਹਾ ਵੱਡਾ ਘਪਲਾ

ਅੰਮ੍ਰਿਤਸਰ (ਨੀਰਜ)- ਇਕ ਪਾਸੇ ਜਿੱਥੇ ਸਰਦੀਆਂ ਦਾ ਮੌਸਮ ਸ਼ੁਰੂ ਹੁੰਦੇ ਹੀ ਘਰੇਲੂ ਗੈਸ ਸਿਲੰਡਰਾਂ ਦੀ ਕਾਲਾਬਜ਼ਾਰੀ ਸਿਖਰ ’ਤੇ ਹੋ ਜਾਂਦੀ ਹੈ, ਉੱਥੇ ਦੂਜੇ ਪਾਸੇ ਅੰਮ੍ਰਿਤਸਰ ਜ਼ਿਲੇ ਦੀਆਂ ਕੁਝ ਗੈਸ ਏਜੰਸੀਆਂ ਕੇ. ਵਾਈ. ਸੀ. ਦੇ ਨਾਂ ’ਤੇ ਖਪਤਕਾਰਾਂ ਤੋਂ 200 ਰੁਪਏ ਦੀ ਜ਼ਬਰਦਸਤੀ ਵਸੂਲੀ ਕਰ ਰਹੀ ਹੈ। ਹਾਲਾਂਕਿ ਸਰਕਾਰ ਵੱਲੋਂ ਕੇ. ਵਾਈ. ਸੀ. ਕਰਨ ਦੇ ਮਾਮਲੇ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਫੀਸ ਨਿਰਧਾਰਿਤ ਨਹੀਂ ਕੀਤੀ ਗਈ ਹੈ ਅਤੇ ਕੇ. ਵਾਈ. ਸੀ. ਬਿਲਕੁਲ ਮੁਫਤ ਹੈ। ਖਪਤਕਾਰਾਂ ਨੂੰ ਗੈਸ ਏਜੰਸੀ ਜੇ ਦਫਤਰ ਵਿਚ ਜਾ ਕੇ ਕੇ. ਵਾਈ. ਸੀ. ਕਰਨੀ ਹੁੰਦੀ ਹੈ ਪਰ ਕੁਝ ਗੈਸ ਏਜੰਸੀਆਂ ਨੇ ਲੋਕਾਂ ਨੂੰ ਲੁੱਟਣ ਦਾ ਮਨ ਬਣਾਇਆ ਹੋਇਆ ਅਤੇ ਕਾਲਾਬਾਜ਼ਾਰੀ ਕਰਨ ਦੇ ਨਾਲ-ਨਾਲ ਲੋਕਾਂ ਨੂੰ ਦੋਵਾਂ ਹੱਥਾਂ ਨਾਲ ਲੁੱਟਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਹੋਈ ਜਲੰਧਰ ਵਰਗੀ ਘਟਨਾ : ਗੁਆਂਢ 'ਚ ਰਹਿੰਦੇ 60 ਸਾਲਾ ਬਜ਼ੁਰਗ ਨੇ ਮਾਸੂਮ ਨਾਲ ਟੱਪੀਆਂ ਹੱਦਾਂ

ਪ੍ਰਸ਼ਾਸਨਿਕ ਅਧਿਕਾਰੀਆਂ ਦੀ ਗੱਲ ਕਰੀਏ ਤਾਂ ਪਿਛਲੇ ਲੰਬੇ ਸਮੇਂ ਤੋਂ ਘਰੇਲੂ ਗੈਸ ਸਿਲੰਡਰਾਂ ਦੀ ਕਾਲਾਬਜ਼ਾਰੀ ਨੂੰ ਰੋਕਣ ਅਤੇ ਗੈਸ ਏਜੰਸੀਆਂ ਦੀਆਂ ਮਨਮਾਨੀਆਂ ਖਿਲਾਫ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਹੈ। ਇਸ ਸਬੰਧ ਵਿਚ ਡੀ. ਐੱਫ. ਐੱਸ. ਓ. ਮਹਿੰਦਰ ਅਰੋੜਾ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ, ਲੋਕਾਂ ਨੂੰ ਵਿਭਾਗ ਵਿਚ ਆ ਕੇ ਸੰਬੰਧਤ ਗੈਸ ਏਜੰਸੀਆਂ ਦੀ ਸ਼ਿਕਾਇਤ ਜ਼ਰੂਰ ਕਰਨੀ ਚਾਹੀਦੀ, ਤਾਂ ਜੋ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।

ਇਹ ਵੀ ਪੜ੍ਹੋ- ਨਵੇਂ ਸਾਲ 'ਤੇ ਅੰਮ੍ਰਿਤਸਰ ਵਾਸੀਆਂ ਨੂੰ ਮਿਲੇਗਾ ਵੱਡਾ ਤੋਹਫ਼ਾ, ਕੇਂਦਰ ਸਰਕਾਰ ਨੇ ਕਰ'ਤਾ ਐਲਾਨ

400 ਤੋਂ ਘਟਾ ਕੇ 28 ਹੋਈ ਸਬਸਿਡੀ

ਘਰੇਲੂ ਗੈਸ ਸਿਲੰਡਰਾਂ ਤੇ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਸਬਸਿਡੀ ਦੀ ਗੱਲ ਕਰੀਏ ਤਾਂ ਕਿਸੇ ਜ਼ਮਾਨੇ ਵਿਚ 400 ਰੁਪਏ ਤੋਂ ਲੈ ਕੇ 450 ਤੱਕ ਪ੍ਰਤੀ ਸਿਲੰਡਰ ਸਰਕਾਰ ਵੱਲੋਂ ਸਬਸਿਡੀ ਦਿੱਤੀ ਜਾਂਦੀ ਸੀ ਪਰ ਮੌਜੂਦਾ ਸਮੇਂ ਵਿਚ ਇਹ ਸਬਸਿਡੀ ਘਟਾ ਕੇ ਸਿਰਫ 28 ਰੁਪਏ ਹੀ ਰਹਿ ਗਈ ਹੈ ਅਤੇ ਉਸ ਦਾ ਵੀ ਪਤਾ ਨਹੀਂ ਚੱਲਦਾ ਹੈ ਕਿ ਖਪਤਕਾਰਾਂ ਦੇ ਬੈਂਕ ਅਕਾਊਂਟ ਵਿਚ ਆ ਰਹੀ ਹੈ ਜਾਂ ਨਹੀਂ? ਇਸ ਦੀ ਜਾਂਚ ਕਰਵਾਈ ਜਾਵੇ ਤਾਂ ਇਕ ਵੱਡਾ ਘਪਲਾ ਸਾਹਮਣੇ ਆਉਣ ਦੀ ਪੂਰੀ ਸੰਭਾਵਨਾ ਹੈ, ਕਿਉਂਕਿ ਜ਼ਿਆਦਾਤਰ ਲੋਕ ਇਹ ਸਮਝ ਨਹੀਂ ਪਾਉਂਦੇ ਹਨ ਕਿ ਕਿਹੜੇ ਖਾਤੇ ਵਿਚ ਘਰੇਲੂ ਗੈਸ ਸਿਲੰਡਰ ਦੇ ਸਬਸਿਡੀ ਆਈ ਹੈ। ਇਸ ਸਬੰਧ ਵਿਚ ਬੁੱਧੀਜੀਵੀ ਵਰਗ ਦਾ ਕਹਿਣਾ ਹੈ ਕਿ 28 ਰੁਪਏ ਦੀ ਸਬਸਿਡੀ ਨੂੰ ਵੀ ਬੰਦ ਕਰ ਦਿੱਤਾ ਜਾਣਾ ਚਾਹੀਦਾ ਹੈ ਅਤੇ ਬਹੁਤ ਗਰੀਬ ਲੋਕਾਂ ਨੂੰ ਮੁਫਤ ਵਿਚ ਸਿਲਡਰ ਦਿੱਤੇ ਜਾਣੇ ਚਾਹੀਦੇ ਹਨ ਪਰ ਇਸ ਘਪਲੇ ਵਿਚ ਕੁਝ ਗੈਸ ਏਜੰਸੀਆਂ ਦੇ ਮਾਲਕਾਂ ਨੇ ਕਰੋੜਾਂ ਰੁਪਈਆਂ ਦੀ ਪ੍ਰਾਪਰਟੀ ਬਣਾ ਲਈ ਹੈ ਅਤੇ ਰੱਜ ਕੇ ਜਨਤਾ ਦਾ ਸ਼ੋਸ਼ਣ ਕਰ ਰਹੇ ਹਨ।

ਇਹ ਵੀ ਪੜ੍ਹੋ- ਪੰਜਾਬ 'ਚ ਫੜੇ ਗਏ 5 ਟਰੱਕ, ਹੋਇਆ ਹੈਰਾਨੀਜਨਕ ਖੁਲਾਸਾ, ਪੜ੍ਹੋ ਪੂਰਾ ਮਾਮਲਾ

ਡਲਿਵਰੀ ਮੈਨ ਨੂੰ ਤਨਖਾਹ ਦੇਣ ਦੀ ਬਜਾਏ ਕੀਤਾ ਜਾ ਰਿਹਾ ਹੈ ਠੇਕਾ

ਗੈਸ ਏਜੰਸੀਆਂ ਦੀ ਮਨਮਾਨੀ ਦੀ ਗੱਲ ਕਰੀਏ ਤਾਂ ਕੁਝ ਗੈਸ ਏਜੰਸੀਆਂ ਅਜਿਹੀਆਂ ਹਨ ਜੋ ਆਪਣੇ ਡਿਲੀਵਰੀਮੇਨ ਨੂੰ ਤਨਖਾਹ ਤੱਕ ਨਹੀਂ ਦਿੰਦੀਆਂ ਹਨ ਅਤੇ ਸਿਲੰਡਰਾਂ ਦਾ ਠੇਕਾ ਕਰਦੀਆਂ ਹਨ। ਇਕ ਡਲਿਵਰੀ ਮੈਨ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਰੋਜ਼ਾਨਾ ਗੈਸ ਏਜੰਸੀ ਤੋਂ 30 ਸਿਲੰਡਰ ਮਿਲਦੇ ਹਨ ਅਤੇ ਸਿਲੰਡਰਾਂ ਨੂੰ ਲਿਜਾਣ ਲਈ ਗੱਡੀ ਵੀ ਆਪਣੀ ਰੱਖੀ ਹੋਈ ਹੈ, ਜਿਸ ਵਿਚ ਪ੍ਰਤੀ ਸਿਲੰਡਰ 200 ਤੋਂ 300 ਰੁਪਏ ਦੀ ਬਲੈਕ ਦੀ ਕਮਾਈ ਹੁੰਦੀ ਹੈ, ਆਪਣੇ ਨਾਲ ਇਕ ਹੈਲਪਰ ਵੀ ਰੱਖਿਆ ਹੋਇਆ ਹੈ ਅਤੇ ਰੋਜ਼ਾਨਾ 1000 ਦਾ ਖਰਚਾ ਆਉਂਦਾ ਹੈ।

ਸਾਰਾ ਕੁਝ ਬਲੈਕ ਦੀ ਕਮਾਈ ’ਤੇ ਇਹ ਨਿਰਭਰ ਕਰਦਾ ਹੈ। ਜੇਕਰ ਏਜੰਸੀਆਂ ਉਨ੍ਹਾਂ ਨੂੰ ਸਹੀ ਤਰ੍ਹਾਂ ਨਾਲ ਤਨਖਾਹਾਂ ਦੇਣ ਦਾ ਬਲੈਕ ਕਰਨ ਦੀ ਕੀ ਜਰੂਰਤ ਹੈ। ਡਿਲੀਵਰੀ ਮੈਨ ਨੇ ਦੱਸਿਆ ਕਿ ਹੋਮ ਡਲਿਵਰੀ ਕਰਨ ’ਤੇ 30 ਰੁਪਏ ਤੋਂ ਲੈ ਕੇ 50 ਰੁਪਏ ਜਾਂ ਇਸ ਤੋਂ ਜ਼ਿਆਦਾ ਵੀ ਵਸੂਲੀ ਕੀਤੀ ਜਾਂਦੀ ਹੈ, ਜਦ ਕਿ ਹੋਮ ਡਲਿਵਰੀ ਬਿਲਕੁਲ ਮੁਫਤ ਹੈ। ਅਜਿਹਾ ਏਜੰਸੀ ਮਾਲਕਾਂ ਦੇ ਕਹਿਣ ’ਤੇ ਹੀ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ: ਇਕ ਗੋਲੀ ਨਾਲ ਵਿੰਨ੍ਹੇ ਦੋ, ਨੌਜਵਾਨ ਦੇ ਢਿੱਡ 'ਚੋਂ ਆਰ-ਪਾਰ ਹੋਈ ਗੋਲੀ ਔਰਤ ਨੂੰ ਜਾ ਲੱਗੀ

ਢਾਬਿਆਂ ਤੋਂ ਲੈ ਕੇ ਰੇਹੜੀਆਂ ਵਿਚ ਕੀਤੀ ਜਾਂਦੀ ਹੈ ਸਪਲਾਈ

ਘਰੇਲੂ ਗੈਸ ਸਿਲੰਡਰਾਂ ਦੀ ਕਾਲਾਬਾਜ਼ਾਰੀ ਦੀ ਗੱਲ ਕਰੀਏ ਤਾਂ ਮਹਾਨਗਰ ਦੇ ਵੱਡੇ ਵੱਡੇ ਢਾਬਿਆਂ ਤੋਂ ਲੈ ਕੇ ਛੋਟੀਆਂ ਛੋਟੀਆਂ ਰੇਹੜੀਆਂ ਤੱਕ ਘਰੇਲੂ ਗੈਸ ਸਿਲਡਰ ਦੀ ਸਪਲਾਈ ਕੀਤੀ ਜਾਂਦੀ ਹੈ ਅਤੇ ਜਿਹੜਾ ਸਿਲਡਰ ਮੌਜੂਦਾ ਸਮੇਂ ਵਿੱਚ 954 ਰੁਪਏ ਦਾ ਹੈ, ਉਹ 1200 ਤੋਂ ਲੈ ਕੇ 1300 ਤੱਕ ਬਲੈਕ ਕੀਤਾ ਜਾਂਦਾ ਹੈ। ਖਾਣ ਪੀਣ ਦੀਆਂ ਵਸਤੂਆਂ ਵੇਚਣ ਵਾਲੀਆਂ ਰੇਹੜੀਆਂ ਤੋਂ ਲੈ ਕੇ ਕੁਝ ਵੱਡੇ ਹੋਟਲਾਂ ਵਿੱਚ ਵੀ ਕਰੇ ਲੋਕ ਗੈਸ ਸਲਿੰਡਰਾਂ ਦੀ ਦੁਰਵਰਤੋਂ ਕੀਤੀ ਜਾਂਦੀ ਹੈ। ਇਸ ਸਬੰਧ ਵਿਚ ਜ਼ਿਲਾ ਖੁਰਾਕ ਸਪਲਾਈ ਕੰਟਰੋਲਰ ਅਮਨਜੀਤ ਸਿੰਘ ਸੰਧੂ ਦਾ ਕਹਿਣਾ ਹੈ ਕਿ ਵੱਡੇ ਪੱਧਰ ’ਤੇ ਕਾਰਵਾਈ ਕੀਤੀ ਜਾਵੇਗੀ।

ਕੇ. ਵਾਈ. ਸੀ. ਕਰਨ ਲਈ ਕੋਈ ਫੀਸ ਨਹੀਂ

ਕੇ. ਵਾਈ. ਸੀ. ਲਈ ਖਪਤਕਾਰਾਂ ਤੋਂ ਕੀਤੀ ਜਾ ਰਹੀ ਵਸੂਲੀ ਦੇ ਸੰਬੰਧ ਵਿੱਚ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਜ਼ਿਲਾ ਸੇਲਸ ਮੈਨੇਜਰ ਯਸ਼ ਪਾਠਕ ਦਾ ਕਹਿਣਾ ਹੈ ਕਿ ਕੇ. ਵਾਈ. ਸੀ ਲਈ ਸਰਕਾਰ ਵੱਲੋਂ ਕੋਈ ਵੀ ਫੀਸ ਨਹੀਂ ਰੱਖੀ ਗਈ ਹੈ, ਇਹ ਬਿਲਕੁਲ ਮੁਫਤ ਹੈ।

ਸੁਰੱਖਿਆ ਪਾਈਪ ਲਈ ਜੋ ਪੰਜ ਸਾਲ ਬਾਅਦ ਬਦਲੀ ਜਾਂਦੀ ਹੈ ਉਸ ਲਈ ਜ਼ਰੂਰ 190 ਰੁਪਏ ਨਿਰਧਾਰਿਤ ਕੀਤੇ ਹੋਏ ਹਨ, ਉਹ ਵੀ ਖਪਤਕਾਰ ਦੀ ਆਪਣੀ ਮਰਜ਼ੀ ਤੇ ਨਿਰਭਰ ਰਹਿੰਦਾ ਹੈ। ਆਮ ਘਰੇਲੂ ਸਲਿੰਡਰ ਤੇ ਸਰਕਾਰ ਵੱਲੋਂ 28 ਸਬਸਿਡੀ ਚੱਲ ਰਹੀ ਹੈ, ਜਦਕਿ ਉਜਵਲਾ ਯੋਜਨਾ ਤਹਿਤ 350 ਰੁਪਏ ਦੀ ਸਬਸਿਡੀ ਗਰੀਬ ਪਰਿਵਾਰਾਂ ਨੂੰ ਮਿਲ ਰਹੀ ਹੈ। ਜੇਕਰ ਖਪਤਕਾਰਾਂ ਨੂੰ ਕਿਸੇ ਵੀ ਗੈਸ ਏਜੰਸੀ ਦੀ ਮਨਮਾਨੀ ਖਿਲਾਫ ਸ਼ਿਕਾਇਤ ਹੈ ਤਾਂ ਉਹ ਸਿੱਧਾ ਉਨਾਂ ਦੇ ਦਫਤਰ ਆ ਕੇ ਸ਼ਿਕਾਇਤ ਕਰ ਸਕਦੇ ਹਨ।

 

 


author

Shivani Bassan

Content Editor

Related News