ਅਣਪਛਾਤੇ ਵਾਹਨ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੀ ਮੌਤ
Friday, Apr 17, 2026 - 06:05 PM (IST)
ਗੁਰਦਾਸਪੁਰ(ਵਿਨੋਦ): ਅਣਪਛਾਤੇ ਵਾਹਨ ਵੱਲੋਂ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰੀ ਗਈ, ਜਿਸ ਕਾਰਨ ਨੌਜਵਾਨ ਦੀ ਮੌਤ ਹੋਣ ’ਤੇ ਗੁਰਦਾਸਪੁਰ ਸਦਰ ਪੁਲਸ ਨੇ ਅਣਪਛਾਤੇ ਵਾਹਨ ਚਾਲਕ ਦੇ ਖਿਲਾਫ ਕੇਸ ਦਰਜ ਕੀਤਾ ਹੈ।
ਇਸ ਸਬੰਧ ਵਿੱਚ ਸੈਮੂਅਲ ਮਸੀਹ ਪੁੱਤਰ ਡੈਨੀਅਲ ਮਸੀਹ ਵਾਸੀ ਧਾਰੀਵਾਲ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਭਰਾ ਸੈਮਸੂਨ ਆਪਣੇ ਪਿੰਡ ਤੋਂ ਗੁਰਦਾਸਪੁਰ ਰਾਹੀਂ ਆਪਣੇ ਨਾਨਕੇ ਪਿੰਡ ਕਾਦੀਆਂਵਾਲੀ ਜਾ ਰਿਹਾ ਸੀ। ਦੁਪਹਿਰ 12:30 ਵਜੇ ਜਦੋਂ ਉਹ ਗਜ਼ਨੀਪੁਰ ਪਿੰਡ ਪਹੁੰਚਿਆ ਤਾਂ ਕਲਾਨੌਰ ਵਾਲੇ ਪਾਸੇ ਤੋਂ ਆ ਰਹੇ ਅਣਪਛਾਤੇ ਵਾਹਨ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਡਰਾਈਵਰ ਮੌਕੇ ਤੋਂ ਵਾਹਨ ਸਮੇਤ ਭੱਜਣ ਵਿੱਚ ਕਾਮਯਾਬ ਹੋ ਗਿਆ। ਏ.ਐੱਸ.ਆਈ ਜੀਵਨ ਸਿੰਘ ਨੇ ਦੱਸਿਆ ਕਿ ਸੈਮੂਅਲ ਮਸੀਹ ਦੀ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਡਰਾਈਵਰ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।
