ਮੋਟਰਸਾਈਕਲ ਸਵਾਰ ਅਣਪਛਾਤੇ ਲੁਟੇਰੇ ਨੇ ਐਕਟਿਵਾ ਸਵਾਰ ਜਨਾਨੀ ਦਾ ਝਪਟਾ ਮਾਰ ਖੋਹਿਆ ਪਰਸ

Monday, Aug 08, 2022 - 03:18 PM (IST)

ਮੋਟਰਸਾਈਕਲ ਸਵਾਰ ਅਣਪਛਾਤੇ ਲੁਟੇਰੇ ਨੇ ਐਕਟਿਵਾ ਸਵਾਰ ਜਨਾਨੀ ਦਾ ਝਪਟਾ ਮਾਰ ਖੋਹਿਆ ਪਰਸ

ਝਬਾਲ (ਨਰਿੰਦਰ) - ਇਲਾਕਾ ਝਬਾਲ ਦੇ ਆਸ-ਪਾਸ ਅੱਜ-ਕੱਲ੍ਹ ਮੋਟਰਸਾਈਕਲ ਸਵਾਰ ਲੁਟੇਰਿਆਂ ਦਾ ਖੌਫ ਲੋਕਾਂ ’ਚ ਬਣਿਆ ਹੋਇਆ ਹੈ, ਜਿਨ੍ਹਾਂ ਵਲੋਂ ਬੇਖੋਫ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਲਗਾਤਾਰ ਅੰਜਾਮ ਦਿੱਤਾ ਜਾ ਰਿਹਾ ਹੈ। ਬੀਤੀ ਸ਼ਾਮ ਝਬਾਲ ਵਾਸੀ ਬਲਵਿੰਦਰ ਕੌਰ ਪਤਨੀ ਦਲਜੀਤ ਸਿੰਘ ਆਪਣੀ ਨੂੰਹ ਨਾਲ ਐਕਟਿਵਾ ’ਤੇ ਸਵਾਰ ਹੋਕੇ ਅੰਮ੍ਰਿਤਸਰ ਤੋਂ ਝਬਾਲ ਵਾਪਸ ਆ ਰਹੀਆਂ ਸਨ। ਬਾਬਾ ਬੁੱਢਾ ਸਾਹਿਬ ਠੱਟਾ ਮੋੜ ਤੋਂ ਝਬਾਲ ਰੋਡ ’ਤੇ ਪਿੰਡ ਤੋਂ ਥੋੜੀ ਦੂਰ ਇਕ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨ ਨੇ ਉਨ੍ਹਾਂ ਦੀ ਐਕਟਿਵਾ ਨੂੰ ਲੱਤ ਮਾਰਕੇ ਸੁਟਣ ਦੀ ਕੋਸ਼ਿਸ਼ ਕੀਤੀ।

ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ ’ਚ ਸ਼ਰਮਸਾਰ ਹੋਈ ਮਾਂ ਦੀ ਮਮਤਾ, ਕੂੜੇ ਦੇ ਢੇਰ ’ਚੋਂ ਮਿਲੀ ਨਵ-ਜਨਮੀ ਬੱਚੀ ਦੀ ਲਾਸ਼

ਇਸ ਦੌਰਾਨ ਐਕਟਿਵਾ ਡਿੱਗਣ ਤੋਂ ਤਾਂ ਬਚ ਗਈ ਪਰ ਉਸ ਅਣਪਛਾਤੇ ਵਿਅਕਤੀ ਨੇ ਬਲਵਿੰਦਰ ਕੌਰ, ਜੋ ਪਿੱਛੇ ਬੈਠੀ ਸੀ, ਦਾ ਪੈਸਿਆਂ ਵਾਲਾ ਪਰਸ, ਜਿਸ ਵਿਚ 3/4 ਹਜ਼ਾਰ ਰੁਪਏ ਸਨ, ਝਪਟਾ ਮਾਰ ਕੇ ਖੋਹ ਲਿਆ ਅਤੇ ਫ਼ਰਾਰ ਹੋ ਗਿਆ। ਇਲਾਕੇ ਦੇ ਲੋਕਾਂ ਨੇ ਪੁਲਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਇਨ੍ਹਾਂ ਮੋਟਰਸਾਈਕਲ ਸਵਾਰ ਅਣਪਛਾਤੇ ਲੁਟੇਰਿਆਂ ਨੂੰ ਕਾਬੂ ਕਰਕੇ ਲੋਕਾਂ ਵਿਚ ਪਈ ਦਹਿਸ਼ਤ ਖ਼ਤਮ ਕੀਤੀ ਜਾਵੇ।

ਪੜ੍ਹੋ ਇਹ ਵੀ ਖ਼ਬਰ: ਸੈਂਟਰਲ ਜੇਲ੍ਹ ਲੁਧਿਆਣਾ ’ਚ ਸਿੱਖਿਅਤ ਵਿਦੇਸ਼ੀ ਨਸਲ ਦੇ 3 ਕੁੱਤੇ ਤਾਇਨਾਤ, ਸੁੰਘ ਕੇ ਦੱਸਣਗੇ ਕਿਸ ਕੋਲ ਹੈ ਮੋਬਾਇਲ


author

rajwinder kaur

Content Editor

Related News