ਮੋਟਰਸਾਈਕਲ ਚੋਰ ਕਾਬੂ, ਕੇਸ ਦਰਜ

Monday, Oct 15, 2018 - 01:06 AM (IST)

ਮੋਟਰਸਾਈਕਲ  ਚੋਰ ਕਾਬੂ, ਕੇਸ ਦਰਜ

ਬਟਾਲਾ,  (ਮਠਾਰੂ)-  ਬੀਤੀ ਸ਼ਾਮ ਆਰ. ਡੀ. ਖੋਸਲਾ ਡੀ. ਏ. ਵੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਰਾਮ ਤੀਰਥ ਰੋਡ ਬਟਾਲਾ  ਨਜ਼ਦੀਕ ਇਕ ਘਰ ਦੇ ਬਾਹਰੋਂ ਮੋਟਰਸਾਈਕਲ ਚੋਰੀ ਕਰਦੇ ਚੋਰ ਨੂੰ ਰੰਗੇ ਹੱਥੀਂ ਫਡ਼ ਕੇ ਪੁਲਸ  ਹਵਾਲੇ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਅਸ਼ੋਕ ਕੁਮਾਰ ਨੇ ਦੱਸਿਆ ਕਿ ਘਰ ਦੇ ਬਾਹਰ ਮੇਰਾ ਹੀਰੋ ਹਾਂਡਾ ਮੋਟਰਸਾਈਕਲ ਖਡ਼੍ਹਾ ਸੀ  ਤਾਂ ਇਕ ਨੌਜਵਾਨ ਆਇਆ ਜੋ ਸਾਡਾ ਮੋਟਰਸਾਈਕਲ ਸਟਾਰਟ ਕਰ ਰਿਹਾ ਸੀ, ਜਿਸ ਨੂੰ ਅਸੀਂ ਘਰ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚੋਂ ਦੇਖ ਲਿਆ ਅਤੇ  ਤੁਰੰਤ ਕਾਬੂ  ਕਰ ਲਿਆ। ਅਸੀਂ ਪੁਲਸ ਨੂੰ ਸੂਚਿਤ ਕੀਤਾ ਅਤੇ ਮੌਕੇ ’ਤੇ ਪਹੁੰਚੇ ਪੀ. ਸੀ. ਆਰ. 16-17 ਦੇ ਏ. ਐੱਸ. ਆਈ. ਰਣਜੀਤ ਸਿੰਘ, ਹੌਲਦਾਰ ਤਿਲਕ ਰਾਮ ਤੇ ਗੁਰਮੀਤ ਸਿੰਘ ’ਤੇ ਆਧਾਰਿਤ ਪੁਲਸ ਪਾਰਟੀ ਨੇ ਉਸ ਨੂੰ  ਥਾਣਾ ਸਿਟੀ ਦੀ ਪੁਲਸ ਹਵਾਲੇ ਕਰ ਦਿੱਤਾ। ਏ. ਐੱਸ. ਆਈ. ਰਣਜੀਤ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਦੀ ਪਛਾਣ ਅੰਮ੍ਰਿਤਪਾਲ ਸਿੰਘ ਵਜੋਂ ਹੋਈ ਹੈ, ਜਿਸ ਖਿਲਾਫ ਥਾਣਾ ਸਿਟੀ ਬਟਾਲਾ ਦੀ ਪੁਲਸ ਨੇ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 


Related News