ਸੜਕ ਟੁੱਟੀ ਹੋਣ ਕਰ ਕੇ ਸਕੂਟਰੀ ਹਾਦਸਾਗ੍ਰਸਤ, ਮਾਂ-ਧੀ ਜ਼ਖ਼ਮੀ

Saturday, Sep 09, 2023 - 02:01 PM (IST)

ਬਟਾਲਾ (ਸਾਹਿਲ, ਬਲਜੀਤ)- ਸੜਕ ਟੁੱਟੀ ਹੋਣ ਕਰ ਕੇ ਸਕੂਟਰੀ ਦੇ ਹਾਦਸਾਗ੍ਰਸਤ ਹੋਣ ਨਾਲ ਮਾਂ-ਧੀ ਦੇ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਮੁਤਾਬਕ ਰੋਮੀ ਪਤਨੀ ਡੈਨੀਅਲ ਮਸੀਹ ਵਾਸੀ ਧਰਮਕੋਟ ਰੰਧਾਵਾ ਆਪਣੀ ਕੁੜੀ ਰੌਸ਼ਨੀ ਨੂੰ ਫਤਿਹਗੜ੍ਹ ਚੂੜੀਆਂ ਤੋਂ ਆਪਣੀ ਸਕੂਟਰੀ ਬਿਠਾ ਕੇ ਘਰ ਨੂੰ ਲਿਜਾ ਰਹੀ ਸੀ। ਜੋ ਕਿ ਫਤਿਹਗੜ੍ਹ ਚੂੜੀਆਂ ਵਿਖੇ ਫੈਕਟਰੀ ਵਿਚ ਕੰਮ ਕਰਦੀ ਹੈ, ਜਦੋਂ ਇਹ ਪਿੰਡ ਤਲਵੰਡੀ ਰਾਮਾ ਨੇੜੇ ਪਹੁੰਚੀਆਂ ਤਾਂ ਸੜਕ ਟੁੱਟੀ ਹੋਣ ਕਰ ਕੇ ਅਚਾਨਕ ਸਕੂਟਰੀ ਹਾਦਸਾਗ੍ਰਸਤ ਹੋ ਗਈ, ਜਿਸ ਦੇ ਸਿੱਟੇ ਵਜੋਂ ਉਕਤ ਦੋਵੇਂ ਮਾਂ-ਧੀ ਸੜਕ ’ਤੇ ਡਿੱਗਣ ਨਾਲ ਜ਼ਖ਼ਮੀ ਹੋ ਗਈਆਂ।

ਇਹ ਵੀ ਪੜ੍ਹੋ-  ਰਾਤ ਨੂੰ ਘਰ ’ਚ ਇਕੱਲੀ ਨੂੰਹ ਵੇਖ ਸਹੁਰੇ ਦੀ ਬਦਲੀ ਨੀਅਤ, ਹਵਸ ਦਾ ਸ਼ਿਕਾਰ ਬਣਾ ਦਿੱਤੀ ਇਹ ਧਮਕੀ

ਓਧਰ ਇਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ 108 ਐਂਬੂਲੈਂਸ ਦੇ ਮੁਲਾਜ਼ਮਾਂ ਪਾਇਲਟ ਗੁਰਬਚਨ ਸਿੰਘ ਤੇ ਈ. ਐੱਮ. ਟੀ ਸਿਮਰਨ ਨੇ ਮੌਕੇ ’ਤੇ ਪਹੁੰਚ ਕੇ ਉਕਤ ਦੋਵਾਂ ਨੂੰ ਫਸਟ ਏਡ ਦਿੱਤੀ ਅਤੇ ਉਪਰੰਤ ਫਤਿਹਗੜ੍ਹ ਚੂੜੀਆਂ ਦੇ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ।

ਇਹ ਵੀ ਪੜ੍ਹੋ- ਬਟਾਲਾ ਵਿਖੇ ਫ਼ੈਕਟਰੀ ’ਚ ਕੰਮ ਕਰਦੀ ਔਰਤ ਨਾਲ ਵਾਪਰਿਆ ਭਾਣਾ, ਹੋਈ ਦਰਦਨਾਕ ਮੌਤ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News