1947 ਤੋਂ ਬੰਦ ਪਈ ਮਸਜਿਦ ਖੁੱਲ੍ਹਵਾਈ, ਪੜ੍ਹੀ ਗਈ ਨਮਾਜ਼

Saturday, Sep 20, 2025 - 04:53 PM (IST)

1947 ਤੋਂ ਬੰਦ ਪਈ ਮਸਜਿਦ ਖੁੱਲ੍ਹਵਾਈ, ਪੜ੍ਹੀ ਗਈ ਨਮਾਜ਼

ਫਤਿਹਗੜ੍ਹ ਚੂੜੀਆਂ (ਸਾਰੰਗਲ)-1947 ਤੋਂ ਬੰਦ ਪਈ ਮਸਜਿਦ ਨੂੰ ਮਾਲੇਰਕੋਟਲਾ ਤੋਂ ਪਹੁੰਚੇ ਮੁਸਲਿਮ ਭਾਈਚਾਰੇ ਦੇ ਆਗੂਆਂ ਕੋਲੋਂ ਸਰਪੰਚ ਸ਼ੇਰ ਸਿੰਘ ਅਵਾਣ ਅਤੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ ਸੁਰਿੰਦਰਪਾਲ ਕਾਲੀਆ ਨੇ ਖੁੱਲ੍ਹਵਾਇਆ ਅਤੇ ਇਥੇ ਮਸਜਿਦ ਦੀ ਸਾਫ-ਸਫਾਈ ਕਰਵਾ ਕੇ ਨਮਾਜ਼ ਪੜ੍ਹੀ ਗਈ।

ਇਹ ਵੀ ਪੜ੍ਹੋ- ਮਾਧੋਪੁਰ ਹੈੱਡ ਵਰਕਸ ਦੇ ਗੇਟ ਟੁੱਟਣ ਮਾਮਲੇ 'ਚ ਸਰਕਾਰ ਦੀ ਵੱਡੀ ਕਾਰਵਾਈ: 3 ਅਧਿਕਾਰੀ ਮੁਅੱਤਲ

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਨਸੀਰ ਅਖਤਰ ਨੇ ਕਿਹਾ ਕਿ ਇਹ ਬਹੁਤ ਹੀ ਵਧੀਆ ਉਪਰਾਲਾ ਹੈ, ਜੋ ਸਿੱਖ ਭਾਈਚਾਰੇ ਵਲੋਂ ਮੁਸਲਿਮ ਭਾਈਚਾਰੇ ਨਾਲ ਤਾਲਮੇਲ ਬਣਾ ਕੇ ਇਹ ਬੰਦ ਪਈ ਮਸਜਿਦ ਖੁੱਲ੍ਹਵਾਈ ਹੈ। ਇਥੇ ਇਹ ਦੱਸਦੇ ਚੱਲੀਏ ਕਿ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਪਿੰਡ ਅਵਾਣ ਦੇ ਮੌਜੂਦਾ ਸਰਪੰਚ ਵਲੋਂ ਜਿਥੇ ਮਸਜਿਦ ਦੀ ਮੁਰੰਮਤ ਲਈ 300 ਬੋਰੀਆਂ ਸੀਮੈਂਟ ਦੇਣ ਦਾ ਵਾਅਦਾ ਕੀਤਾ ਹੈ, ਉਥੇ ਨਾਲ ਹੀ ਸੁਰਿੰਦਰਪਾਲ ਕਾਲੀਆ ਨੇ ਵੀ ਸੇਵਾ ਵਜੋਂ ਸਮਰਸੀਬਲ ਦਾ ਬੋਰ ਮਸਜਿਦ ਵਿਚ ਕਰਵਾ ਕੇ ਦੇਣ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ-CBSE ਵਿਦਿਆਰਥੀਆਂ ਨੂੰ ਵੱਡਾ ਝਟਕਾ, ਬੋਰਡ ਨੇ ਬਦਲੇ ਨਿਯਮ

ਇਸ ਦਰਮਿਆਨ ਮੁਸਲਿਮ ਭਾਈਚਾਰੇ ਵਲੋਂ ਗੱਲਬਾਤ ਕਰਦਿਆਂ ਡਾ. ਨਸੀਰ ਅਖਤਰ ਨੇ ਦੱਸਿਆ ਕਿ ਮੁਸਲਿਮ ਭਾਈਚਾਰੇ ਨੇ ਹੜ੍ਹ ਪ੍ਰਭਾਵਿਤ ਇਲਾਕੇ ਵਿਚੋਂ ਪੰਜ ਪਿੰਡਾਂ ਨੂੰ ਗੋਦ ਵੀ ਲਿਆ ਹੈ। ਇਸ ਤੋਂ ਇਲਾਵਾ ਗੁ. ਸਮਾਧ ਬਾਬਾ ਬੁੱਢਾ ਸਾਹਿਬ ਰਮਦਾਸ ਵਿਖੇ ਜਿਥੇ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ, ਉਥੇ ਨਾਲ ਹੀ ਰਾਹਤ ਸਮੱਗਰੀ ਵੀ ਹੜ੍ਹ ਪੀੜਤ ਪਰਿਵਾਰਾਂ ਨੂੰ ਵੰਡੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਜ ਲੋਕਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਕਿ ਅੱਜ ਸਿੱਖ ਕੌਮ ਨਾਲ ਮੁਸਲਿਮ ਭਾਈਚਾਰਾ ਖੜਾ ਹੈ। ਇਸ ਮੌਕੇ ਸ਼ੇਰ ਸਿੰਘ ਅਵਾਣ ਨੇ ਡਾ. ਨਸੀਰ ਅਖਤਰ ਨੂੰ ਮਸਜਿਦ ਦੀਆਂ ਚਾਬੀਆਂ ਸੌਂਪੀਆਂ ਅਤੇ ਵਧਾਈ ਵੀ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰਜੀਤ ਸਿੰਘ ਫੌਜੀ, ਮੁਹੰਮਦ ਪ੍ਰਵੇਜ਼, ਮੌਲਾਨਾ ਮੁਹੰਮਦ ਇੰਦਰੀਸ਼, ਮੁਹੰਮਦ ਅਖਤਰ, ਮੁਹੰਮਦ ਨਈਮ, ਮੁਹੰਮਦ ਇਮਰਾਨ ਆਦਿ ਮੌਜੂਦ ਸਨ।

ਇਹ ਵੀ ਪੜ੍ਹੋ-ਭਰਾ ਹੀ ਨਿਕਲਿਆ ਭੈਣ ਦਾ ਕਾਤਲ, ਸਾਥੀਆਂ ਨਾਲ ਮਿਲ ਕੇ ਕੀਤਾ ਕਤਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News