ਮੋਬਾਇਲ ਵਿੰਗ ਨੇ ਜ਼ਬਤ ਕੀਤਾ ਸਵਾ ਕਰੋਡ਼ ਦਾ ਤਾਂਬਾ

11/13/2018 6:26:34 AM

 ਅੰਮ੍ਰਿਤਸਰ,   (ਇੰਦਰਜੀਤ)-  ਅੰਮ੍ਰਿਤਸਰ ਮੋਬਾਇਲ ਵਿੰਗ ਨੇ ਇਕ ਵੱਡੀ ਕਾਮਯਾਬੀ  ਵਿਚ ਰੇਲਵੇ ਸਟੇਸ਼ਨ ’ਤੇ ਦੋ ਨੰਬਰ  ਦੇ ਜਾ ਰਹੇ 250 ਨਗ ਬੇਨਾਮੀ ਤਾਂਬੇ ਦੇ ਜ਼ਬਤ ਕਰ ਲਏ। ਵਿਭਾਗੀ ਜਾਣਕਾਰਾਂ ਦੇ ਮੁਤਾਬਿਕ ਬਰਾਮਦ ਕੀਤੇ ਗਏ ਤਾਂਬੇ ਦੀ ਕੀਮਤ ਸਵਾ ਕਰੋਡ਼ ਤੋਂ ਜ਼ਿਆਦਾ ਦੱਸੀ ਜਾ ਰਹੀ ਹੈ, ਵਿਭਾਗ ਵੱਲੋਂ ਕੀਤੀ ਗਈ ਉਕਤ ਕਾਰਵਾਈ ਹੈੱਡ ਆਫਿਸ ਦੇ ਨਿਰਦੇਸ਼ ’ਤੇ ਕੀਤੀ ਗਈ ਹੈ। ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਇਸ ਛਾਪਾਮਾਰੀ ਦੀ ਕਾਰਵਾਈ ਅਸਿਸਟੈਂਟ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਐੱਸ.ਐੱਸ. ਬਾਜਵਾ ਦੀ ਅਗਵਾਈ ਵਿਚ ਹੋਈ ਹੈ ਜਿਸ ਵਿਚ ਅੱਧਾ ਦਰਜਨ ਦੇ ਕਰੀਬ ਈ.ਟੀ.ਓ. ਦੇ ਇਲਾਵਾ ਦੋ ਦਰਜਨ ਅਧਿਕਾਰੀਆਂ ਅਤੇ ਪੁਲਸ ਦੇ ਨੌਜਵਾਨ ਸਨ।  
 ®ਜਾਣਕਾਰੀ  ਦੇ ਮੁਤਾਬਿਕ ਸੋਮਵਾਰ ਦੀ ਦੁਪਹਿਰ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਨੂੰ ਸੂਚਨਾ ਮਿਲੀ ਕਿ ਰੇਲਵੇ ਸਟੇਸ਼ਨ ਦੇ ਪਾਰਸਲ ਵਿਭਾਗ ਵਿਚ ਦੋ ਨੰਬਰ ਦੀ ਤਾਂਬੇ ਦੀ ਵੱਡੀ ਖੇਪ ਅੰਮ੍ਰਿਤਸਰ ਤੋਂ ਦਿੱਲੀ  ਵੱਲ ਜਾ ਰਹੀ ਹੈ।  ਇਸ ’ਤੇ ਵਿਭਾਗ ਨੇ ਕਾਰਵਾਈ ਕਰਦੇ ਹੋਏ ਰੇਲਵੇ ਸਟੇਸ਼ਨ ਦੇ ਦੋਵੇਂ ਪਾਸੇ ਵਿਭਾਗ ਦੀ ਟੀਮ ਵਿਚ ਈ.ਟੀ.ਓ. ਲਖਬੀਰ ਸਿੰਘ, ਜਪਸਿਮਰਨ ਸਿੰਘ, ਦਿਨੇਸ਼ ਗੌਡ਼, ਸੁਸ਼ੀਲ ਕੁਮਾਰ ਦੇ ਨਾਲ ਇੰਸਪੈਕਟਰ ਰਾਜੀਵ ਮਰਵਾਹਾ, ਅਮਿਤ ਵਿਆਸ, ਤਿਰਲੋਕ ਚੰਦ, ਮੈਡਮ ਸੀਤਾ ਅਟਵਾਲ ਸ਼ਾਮਲ ਸਨ,  ਘੇਰਾਬੰਦੀ ਕਰ ਲਈ, ਇਸ ਵਿਚ ਪਾਰਸਲ ਵਿਭਾਗ ਵੱਲੋਂ ਕੀਤੀ ਗਈ ਮੋਬਾਇਲ ਵਿੰਗ ਟੀਮ ਨੂੰ ਵੱਡੀ ਗਿਣਤੀ ਵਿਚ ਤਾਂਬੇ ਦੇ ਨਗ ਮਿਲੇ। ਗਿਣਤੀ ਕਰਨ ’ਤੇ 250 ਦੇ ਕਰੀਬ ਨਗ ਪਾਏ ਫਿਲਹਾਲ ਵਿਭਾਗ ਨੇ ਇਸ ਲੋਕਾਂ ਨੂੰ ਕਬਜ਼ੇ ਵਿਚ ਲੈ ਲਿਆ ਹੈ। ਇਸ ਸਬੰਧ ਵਿਚ ਮੋਬਾਇਲ ਵਿੰਗ ਦੇ ਅਸਿਸਟੈਂਟ ਕਮਿਸ਼ਨਰ ਆਫ ਐਕਸਾਈਜ਼ ਐਂਡ ਟੈਕਸੇਸ਼ਨ ਮੋਬਾਇਲ ਵਿੰਗ ਐੱਚ.ਐੱਸ.ਬਾਜਵਾ ਨੇ ਕਿਹਾ ਕਿ ਮਾਲ ਦੀ ਪੂਰੀ ਵੈਲਿਊਏਸ਼ਨ ਦੇ ਬਾਅਦ ਇਸ ’ਤੇ ਟੈਕਸ ਅਤੇ ਪੈਨਲਟੀ ਲਾਈ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਤਾਂਬੇ ਦੀ ਇਸ ਫਡ਼ੀ ਹੋਈ ਖੇਪ ’ਤੇ ਸਰਕਾਰ ਨੂੰ 18 ਫ਼ੀਸਦੀ ਟੈਕਸ ਅਤੇ ਇਲਾਵਾ ਜੁਰਮਾਨਾ ਵਸੂਲ ਹੋ ਸਕਦਾ ਹੈ। ਡਿਪਟੀ ਕਮਿਸ਼ਨਰ ਆਫ ਐਕਸਾਈਜ਼ ਐਂਡ ਟੈਕਸੇਸ਼ਨ ਜਲੰਧਰ ਰੇਂਜ ਬੀ.ਕੇ. ਵਿਰਦੀ ਨੇ ਕਿਹਾ ਕਿ ਟੈਕਸ ਚੋਰਾਂ ਦੇ ਵਿਰੁੱਧ  ਮੁਹਿੰਮ ਜਾਰੀ ਰਹੇਗੀ। 
 


Related News