ਮੋਬਾਇਲ ਵਿੰਗ ਨੇ ਬਰਾਮਦ ਕੀਤੀਆਂ ਸ਼ਰਾਬ ਦੀਆਂ 866 ਪੇਟੀਆਂ

Saturday, Sep 08, 2018 - 07:22 PM (IST)

ਅੰਮ੍ਰਿਤਸਰ, (ਇੰਦਰਜੀਤ, ਬੌਬੀ)— ਸੇਲ ਟੈਕਸ ਵਿਭਾਗ ਦੇ ਮੋਬਾਇਲ ਵਿੰਗ ਵਲੋਂ ਏ. ਈ. ਟੀ. ਸੀ. ਐੱਚ. ਐੱਸ. ਬਾਜਵਾ ਦੀ ਅਗਵਾਈ 'ਚ ਗਠਿਤ ਟੀਮ ਨੇ ਤਰਨਤਾਰਨ ਖੇਤਰ ਅਧੀਨ ਆਉਂਦੇ ਸ਼ਹਿਬਾਜ਼ਪੁਰ ਖੇਤਰ ਤੋਂ ਇਕ ਗੋਦਾਮ 'ਚੋਂ 860 ਪੇਟੀਆਂ ਗ਼ੈਰ-ਕਾਨੂੰਨੀ ਸ਼ਰਾਬ ਬਰਾਮਦ ਕੀਤੀ, ਜੋ ਹਰਿਆਣਾ ਦੀ ਹੈ। ਜਾਣਕਾਰੀ ਮੁਤਾਬਕ ਏ. ਈ. ਟੀ. ਸੀ. ਐੱਚ. ਐੱਸ. ਬਾਜਵਾ ਨੂੰ ਗੁਪਤਾ ਸੂਚਨਾ ਮਿਲੀ ਸੀ ਕਿ ਪਿੰਡ ਸ਼ਾਹਿਬਾਜਪੁਰ ਦੇ ਇੱਕ 
ਗੋਦਾਮ 'ਚ ਸ਼ਰਾਬ ਦੀ ਵੱਡੀ ਖੇਪ ਹੈ, ਇਸ ਦੌਰਾਨ ਬਾਜਵਾ ਦੀ ਅਗਵਾਈ 'ਚ ਲਖਬੀਰ ਸਿੰਘ, ਜਪਸਿਮਰਨ ਸਿੰਘ, ਸੁਸ਼ੀਲ ਕੁਮਾਰ (ਸਾਰੇ ਈ. ਟੀ.ਓ.) ਤਰਲੋਕ ਸ਼ਰਮਾ, ਦਿਨੇਸ਼ ਕੁਮਾਰ, ਮੈਡਮ ਸੀਤਾ ਅਟਵਾਲ, ਰਾਜੀਵ ਮਰਵਾਹਾ, ਅਮਿਤ ਵਿਆਸ (ਸਾਰੇ ਇੰਸਪੈਕਟਰ) ਅਤੇ ਸੁਰੱਖਿਆ ਅਧਿਕਾਰੀ ਜਗਤਾਰ ਸਿੰਘ ਅਤੇ ਪਵਨ ਕੁਮਾਰ ਵਿਸ਼ੇਸ਼ ਤੌਰ 'ਤੇ ਸ਼ਾਮਲ ਸਨ। ਉਕਤ ਮੁਲਾਜ਼ਮਾਂ ਨੇ ਸ਼ਰਾਬ ਦੀ ਖੇਪ ਤਰਨਤਾਰਨ ਸਰਕਲ ਦੇ ਹਵਾਲੇ ਕਰ ਦਿੱਤੀ ਹੈ।
ਬਰਾਮਦ ਸ਼ਰਾਬ ਦਾ ਵੇਰਵਾ : ਬਲੈਂਡਰ ਪ੍ਰਾਈਡ 25 ਪੇਟੀਆਂ, ਆਰ. ਸੀ. 50, ਰਾਇਲ ਸਟੈਗ 121, ਮੈਕਡਾਵਲ 35, ਇੰਪੀਰਿਅਲ ਬਲਿਊ 129 ਅਤੇ 506 ਪੇਟੀਆਂ ਗਿੰਨੀ ਬਰਾਮਦ ਹੋਈਆਂ।


Related News