120 ਫੁੱਟ ਉੱਚੇ ਮੋਬਾਇਲ ਟਾਪਰ ’ਤੇ ਚੜ੍ਹੇ 2 ਬਜ਼ੁਰਗ 72 ਘੰਟੇ ਬਾਅਦ ਉਤਰੇ, ਜਾਣੋ ਕਿਉਂ

05/12/2022 8:10:54 PM

ਪਠਾਨਕੋਟ (ਧਰਮਿੰਦਰ)- ਬੈਰਾਜ ਡੈਮ ਔਸਤੀ ਸੰਘਰਸ਼ ਕਮੇਟੀ ਅਤੇ ਉਸਾਰੀ ਅਧੀਨ ਬੈਰਾਜ ਡੈਮ ਤੋਂ ਪ੍ਰਭਾਵਿਤ ਰੋਜ਼ਗਾਰ ਦੀ ਮੰਗ ਨੂੰ ਲੈ ਕੇ 2 ਬਜ਼ੁਰਗ ਬੀਤੇ ਦਿਨੀਂ ਸਥਾਨਕ ਸਿਵਲ ਹਸਪਤਾਲ ਸਥਿਤ ਸ਼ਮਸ਼ਾਨਘਾਟ ਕੋਲ 120 ਫੁੱਟ ਦੇ ਕਰੀਬ ਮੋਬਾਇਲ ਟਾਪਰ ’ਤੇ ਚੜ੍ਹ ਗਏ ਸਨ। ਅੱਜ ਦੋਵਾਂ ਬਜ਼ੁਰਗਾਂ ਨੂੰ 72 ਘੰਟੇ ਬਾਅਦ ਹੇਠਾਂ ਉਤਾਰ ਦਿੱਤਾ ਗਿਆ ਹੈ।

ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: 3 ਸਾਲਾ ਪਹਿਲਾਂ ਰੋਜ਼ੀ-ਰੋਟੀ ਲਈ ਕੁਵੈਤ ਗਏ ਚੋਹਲਾ ਸਾਹਿਬ ਦੇ 26 ਸਾਲਾ ਨੌਜਵਾਨ ਦੀ ਹੋਈ ਮੌਤ

ਦੱਸ ਦੇਈਏ ਕਿ 120 ਫੁੱਟ ਦੇ ਕਰੀਬ ਮੋਬਾਇਲ ਟਾਪਰ ’ਤੇ ਚੜ੍ਹੇ ਉਕਤ ਬਜ਼ੁਰਗ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਵੱਲੋਂ ਭਰੋਸਾ ਮਿਲਣ ਤੋਂ ਬਾਅਦ ਹੇਠਾਂ ਉਤਰ ਕੇ ਆਏ ਹਨ। ਕੈਬਨਿਟ ਮੰਤਰੀ ਨੇ ਫ਼ੋਨ 'ਤੇ ਉਨ੍ਹਾਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਬਹੁਤ ਜਲਦੀ ਹੀ ਉਨ੍ਹਾਂ ਦੇ ਬੱਚਿਆਂ ਨੂੰ ਨੌਕਰੀ ਮਿਲ ਜਾਵੇਗੀ। ਕੈਬਨਿਟ ਮੰਤਰੀ ਨੂੰ ਡੈਮ ਓਸਤੀ ਪਰਿਵਾਰਾਂ ਨੇ 14 ਅਗਸਤ ਤੱਕ ਦਾ ਸਮਾਂ ਦਿੱਤਾ ਹੈ।

ਪੜ੍ਹੋ ਇਹ ਵੀ ਖ਼ਬਰ: ਨਸ਼ੇ ਦੀ ਓਵਰਡੋਜ਼ ਕਾਰਨ ਉੱਜੜੀ ਇਕ ਹੋਰ ਮਾਂ ਦੀ ਗੋਦ, ਧਾਹਾਂ ਮਾਰ-ਮਾਰ ਰੋਇਆ ਪਰਿਵਾਰ

ਇਸ ਤੋਂ ਪਹਿਲਾਂ ਵੀ ਉਪਰੋਕਤ ਦੋਵੇਂ 86 ਸਾਲਾ ਸਰਮ ਸਿੰਘ ਅਤੇ 78 ਸਾਲਾ ਕੁਲਵਿੰਦਰ ਸਿੰਘ ਕਮੇਟੀ ਦੇ ਬੱਚਿਆਂ ਨੂੰ ਨੌਕਰੀ ਦੇਣ ਦੀ ਮੰਗ ਨੂੰ ਲੈ ਕੇ ਡੀ. ਸੀ. ਦਫ਼ਤਰ ’ਚ ਸਥਿਤ ਪਾਣੀ ਦੀ ਟੈਂਕੀ ਅਤੇ ਕਰੀਬ 200 ਫੁੱਟ ਉੱਚੇ ਬਿਜਲੀ ਦੇ ਟਾਵਰ ’ਤੇ ਚੜ੍ਹ ਚੁੱਕੇ ਹਨ।


rajwinder kaur

Content Editor

Related News