ਕੇਂਦਰੀ ਜੇਲ੍ਹ ਅੰਦਰੋਂ ਬਰਾਮਦ ਹੋਏ ਮੋਬਾਈਲ ਫੋਨ ਅਤੇ ਸਿੰਮ

Sunday, Aug 11, 2024 - 06:31 PM (IST)

ਕੇਂਦਰੀ ਜੇਲ੍ਹ ਅੰਦਰੋਂ ਬਰਾਮਦ ਹੋਏ ਮੋਬਾਈਲ ਫੋਨ ਅਤੇ ਸਿੰਮ

ਤਰਨਤਾਰਨ (ਰਮਨ)-ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਅੰਦਰੋਂ ਆਏ ਦਿਨ ਨਸ਼ੀਲੇ ਪਦਾਰਥ, ਮੋਬਾਈਲ ਫੋਨ ਅਤੇ ਹੋਰ ਸਾਮਾਨ ਬਰਾਮਦ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜੋ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਇਸ ਦੀ ਇਕ ਹੋਰ ਤਾਜ਼ਾ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਜੇਲ੍ਹ ਪ੍ਰਸ਼ਾਸਨ ਵੱਲੋਂ ਤਲਾਸ਼ੀ ਅਭਿਆਨ ਦੌਰਾਨ 2 ਮੋਬਾਇਲ ਸਮੇਤ 2 ਸਿੰਮ ਬਰਾਮਦ ਕੀਤੇ ਗਏ। ਇਸ ਸਬੰਧੀ ਪੁਲਸ ਨੇ 1 ਹਵਾਲਾਤੀ ਨੂੰ ਨਾਮਜ਼ਦ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਕੰਪਨੀ ਦਾ ਕੰਮ ਕਰਦਿਆਂ ਨੌਜਵਾਨ ਦੀ ਹੋਈ ਮੌਤ, 3 ਧੀਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ

ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਦੇ ਸਹਾਇਕ ਸੁਪਰਡੈਂਟ ਹਰੀਸ਼ ਕੁਮਾਰ ਵੱਲੋਂ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ ਹਵਾਲਾਤੀ ਜਤਿਨ ਸੇਠੀ ਪੁੱਤਰ ਸੰਦੀਪ ਸੇਠੀ ਵਾਸੀ ਜਲੰਧਰ ਦੀ ਜਿਸਮਾਨੀ ਤਲਾਸ਼ੀ ਦੌਰਾਨ ਉਸ ਦੇ ਪਜ਼ਾਮੇ ਦੇ ਨੇਫੇ ਵਿਚੋਂ 1 ਕੀਪੈਡ ਮੋਬਾਈਲ ਸਮੇਤ ਸਿਮ ਅਤੇ ਬਾਥਰੂਮ ਦੇ ਐਕਜਾਸਟ ਫੈਨ ਵਿਚੋਂ 1 ਕੀਪੈਡ ਮੋਬਾਈਲ ਸਮੇਤ ਸਿਮ ਲਾਵਾਰਸ ਬਰਾਮਦ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ ਰਣਜੀਤ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਸਹਾਇਕ ਸੁਪਰਡੈਂਟ ਦੇ ਬਿਆਨਾਂ ਹੇਠ ਉਕਤ ਹਵਾਲਾਤੀ ਖ਼ਿਲਾਫ਼ ਮਾਮਲਾ ਦਰਜ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਹ ਵੀ ਪੜ੍ਹੋ- ਭਣੇਵੀਂ ਨਾਲ ਮਾਮੇ ਨੇ ਕਈ ਵਾਰ ਟੱਪੀਆਂ ਬੇਸ਼ਰਮੀ ਦੀਆਂ ਹੱਦਾ, ਜਦੋਂ ਹੋਈ ਗਰਭਵਤੀ ਤਾਂ ਕਰ 'ਤਾ ਵੱਡਾ ਕਾਂਡ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News