ਸ਼ਹੀਦ ਫੌਜੀ ਪਰਿਵਰ ਦੇ ਅੱਗੇ ਢਾਲ ਬਣੇ ਵਿਧਾਇਕ ਕੁੰਵਰ ਪ੍ਰਤਾਪ, ਸਰਕਾਰ ਤੋਂ ਮੰਗੀ 1 ਕਰੋੜ ਦੀ ਰਾਹਤ

01/14/2023 12:48:34 PM

ਅੰਮ੍ਰਿਤਸਰ (ਇੰਦਰਜੀਤ/ਅਵਧੇਸ਼)- ਹਮੇਸ਼ਾ ਹੀ ਅਪਰਾਧੀਆਂ ਲਈ ਤਲਵਾਰ ਅਤੇ ਪੀੜਤਾਂ ਲਈ ਢਾਲ ਬਣੇ ਰਹਿਣ ਵਾਲੇ ਮੌਜੂਦਾ ਵਿਧਾਇਕ ਅਤੇ ਸਾਬਕਾ ਆਈ. ਪੀ. ਐੱਸ. ਕੁੰਵਰ ਵਿਜੇ ਪ੍ਰਤਾਪ ਸਿੰਘ, ਜਿਨ੍ਹਾਂ ਨੂੰ ‘ਸਿੰਘਮ’ ਵਜੋਂ ਜਾਣਿਆ ਜਾਂਦਾ ਹੈ। ਉਸ ਦੀ ਮਿਸਾਲ ਹੈ ਕਿ ਉਹ ਕਿੰਨੇ ਨਰਮ ਦਿਲ ਅਤੇ ਮਿਹਨਤੀ ਹਨ। ਪੀੜਤ ਪਰਿਵਾਰ ਭਾਵੇਂ ਸੂਬੇ ਦੀ ਕਿਸੇ ਵੀ ਪਾਰਟੀ ਜਾਂ ਕਿਸੇ ਵੀ ਥਾਂ ਦਾ ਹੋਵੇ, ਵਿਧਾਇਕ ਖੁਦ ਉਨ੍ਹਾਂ ਨੂੰ ਮਿਲਣ ਜਾਂਦੇ ਹਨ। ਇਸ ਦੀ ਤਾਜ਼ਾ ਮਿਸਾਲ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਸ਼ਹੀਦ ਹੋਏ ਜਵਾਨ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਦੁੱਖ ਸੁਣਨ ਤੋਂ ਬਾਅਦ ਤੁਰੰਤ ਪੰਜਾਬ ਪੁੱਜੇ ਅਤੇ ਸਰਕਾਰ ਤੋਂ ਇਕ ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਦੇਣ ਦੀ ਮੰਗ ਕੀਤੀ।

ਇਹ ਵੀ ਪੜ੍ਹੋ- 8ਵੀਂ ਫੇਲ੍ਹ ਵਿਅਕਤੀ ਦਾ ਹੈਰਾਨ ਕਰਨ ਵਾਲਾ ਕਾਰਾ, ਲੱਖਾਂ ਰੁਪਏ ਦੀ ਛਾਪ ਦਿੱਤੀ ਜਾਅਲੀ ਭਾਰਤੀ ਕਰੰਸੀ

ਇਸ ਸਬੰਧੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਮੀਡੀਆ ਸਕੱਤਰ ਤਨੁਜ ਖੰਨਾ ਅਤੇ ਰਮੇਸ਼ ਕੁਮਾਰ ਨੇ ਦੱਸਿਆ ਕਿ ਲੁਧਿਆਣਾ ਵਿਖੇ ਨਾਇਬ ਸੂਬੇਦਾਰ ਰਸਪਾਲ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਦਸਮੇਸ਼ ਨਗਰ, ਅੰਮ੍ਰਿਤਸਰ ਜੋ ਕਿ ਘਾਤਕ-ਪਲਟਨ (ਮਿਲਟਰੀ ਯੂਨਿਟ) ਦੀ ਸਿਖਲਾਈ ਲੈ ਰਿਹਾ ਸੀ। ਇਸ ਦੌਰਾਨ ਇਕ ਖ਼ਤਰਨਾਕ ਅਭਿਆਸ ਵਿਚ ਸਟੰਟ ਦੌਰਾਨ ਉਹ ਲੁਧਿਆਣਾ-ਦੋਰਾਹਾ ਵਿਚਕਾਰ ਜ਼ਖ਼ਮੀ ਹੋ ਜਾਣ ’ਤੇ ਡਿਊਟੀ ਦੇ ਸਮੇਂ ਮੌਤ ਹੋ ਗਈ ਸੀ। ਇਸ ਬਾਰੇ ਜਦੋਂ ਅੰਮ੍ਰਿਤਸਰ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਪਤਾ ਲੱਗਾ ਤਾਂ ਉਹ ਖੁਦ ਜਾ ਕੇ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਉਨ੍ਹਾਂ ਦੇ ਜੱਦੀ ਘਰ ਪਹੁੰਚੇ। 

ਦੱਸਣਯੋਗ ਹੈ ਕਿ ਰਸ਼ਪਾਲ ਸਿੰਘ 15 ਮਈ 1999 ਨੂੰ 15 ਸਿੱਖ ਲਾਈਟ ਰੈਜੀਮੈਂਟ ਵਿਚ ਭਰਤੀ ਹੋਇਆ ਸੀ ਅਤੇ ਹੁਣ ਤੱਕ 23 ਸਾਲ ਉਸ ਨੇ ਫੌਜ 'ਚ ਨੌਕਰੀ ਕੀਤੀ। ਮ੍ਰਿਤਕ ਫੌਜੀ ਘਰ ਵਿਚ ਇਕੱਲਾ ਕਮਾਉਣ ਵਾਲਾ ਸੀ, ਜਿਸ ’ਤੇ ਨਿਰਭਰ ਉਸ ਦਾ ਬਜ਼ੁਰਗ ਪਿਤਾ, ਪਤਨੀ ਅਤੇ ਦੋ ਬੱਚੇ ਸਨ। ਪਰਿਵਾਰ ਦੀ ਆਰਥਿਕ ਸਥਿਤੀ ’ਤੇ ਜਦੋਂ ਚਰਚਾ ਹੋਈ ਤਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਤੁਰੰਤ ਉਨ੍ਹਾਂ ਨੂੰ ਰਾਹਤ ਦੇਣ ਦੀ ਗੱਲ ਕੀਤੀ। ਇਸ ਦੇ ਨਾਲ ਕੁੰਵਰ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਤੁਰੰਤ ਪੱਤਰ ਲਿਖਿਆ, ਜਿਸ ਵਿਚ ਉਨ੍ਹਾਂ ਦੇ ਪਰਿਵਾਰ ਦੀ ਹਾਲਤ ਦਾ ਜ਼ਿਕਰ ਕਰਦੇ ਹੋਏ ਇਕ ਕਰੋੜ ਰੁਪਏ ਰਾਹਤ ਰਾਸ਼ੀ ਦੀ ਪਰਿਵਾਰ ਲਈ ਮੰਗ ਕੀਤੀ।

ਇਹ ਵੀ ਪੜ੍ਹੋ- ਕੇਂਦਰ ਦੇ ਸਿੱਖ ਫ਼ੌਜੀਆਂ ਲਈ ਹੈਲਮੈਟ ਦੇ ਫ਼ੈਸਲੇ ਖ਼ਿਲਾਫ਼ ਜਥੇਦਾਰ ਹਰਪ੍ਰੀਤ ਸਿੰਘ ਦਾ ਤਿੱਖਾ ਪ੍ਰਤੀਕਰਮ

ਸ਼ਹੀਦ ਪਰਿਵਾਰਾਂ ਲਈ ਹਮੇਸ਼ਾ ਤਿਆਰ ਹਾਂ

ਇਸ ਮਾਮਲੇ ਵਿਚ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਹੈ ਕਿ ਉਹ ਸ਼ਹੀਦਾਂ ਦੀ ਮਦਦ ਕਰਨ ਲਈ ਹਮੇਸ਼ਾ ਤਤਪਰ ਹੈ। ਸ਼ਹੀਦ ਭਾਵੇਂ ਫੌਜੀ, ਪੁਲਸ ਜਾਂ ਕੋਈ ਸੁਰੱਖਿਆ ਬਲ ਹੋਵੇ, ਜਿਸ ਨੇ ਦੇਸ਼ ਲਈ ਕੁਰਬਾਨੀ ਦਿੱਤੀ ਹੈ। ਦੇਸ਼ ਦੀ ਆਨ-ਸ਼ਾਨ ਲਈ ਸ਼ਹੀਦ ਹੋਣ ਵਾਲਾ ਵਿਅਕਤੀ ਭਾਵੇ ਸਿਵਲ ਵਿਅਕਤੀ ਵੀ ਹੀ ਕਿਉਂ ਨਾ ਹੋਵੇ, ਉਸ ਦਾ ਪਰਿਵਾਰ ਮਦਦ ਦਾ ਹੱਕਦਾਰ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News