ਐੱਮ. ਪੀ. ਔਜਲਾ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਨਾ ਕਰਨ : ਮੰਤਰੀ ਧਾਲੀਵਾਲ
Sunday, Jul 16, 2023 - 12:59 PM (IST)

ਅਜਨਾਲਾ (ਨਿਰਵੈਲ)- ਮੈਂਬਰ ਪਾਰਲੀਮੈਂਟ ਗੁਰਜੀਤ ਔਜਲਾ ਨੇ 4 ਸਾਲ ਵਿਧਾਨ ਸਭਾ ਹਲਕਾ ਅਜਨਾਲਾ ਵਿਚ ਪੈਰ ਨਹੀਂ ਪਾਇਆ ਤੇ ਹੁਣ ਚੋਣਾਂ ਵਿਚ 10 ਮਹੀਨੇ ਬਾਕੀ ਰਹਿ ਗਏ ਤਾਂ ਸੜਕਾਂ ’ਤੇ ਆ ਕੇ ਲੋਕਾਂ ਨੂੰ ਮੂਰਖ ਬਣਾਉਣ ਲਈ ਕਹਿ ਰਹੇ ਹਨ ਕਿ ਨੈਸ਼ਨਲ ਹਾਈਵੇ ਮੈਂ ਬਣਵਾ ਰਿਹਾ ਹਾਂ। ਇਨ੍ਹਾਂ ਨੂੰ ਝੂਠ ਬੋਲਣ ਲਗਿਆ ਥੋੜਾ ਸੋਚ ਲੈਣਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਬੀਤੇ ਦਿਨ ਵਿਧਾਨ ਸਭਾ ਹਲਕਾ ਅਜਨਾਲਾ ਵਿਖੇ ਨੈਸ਼ਨਲ ਹਾਈਵੇ ਦੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਕੋਲੋਂ ਮਿਲੀ ਮਨਜ਼ੂਰੀ ਦੀਆਂ ਲੈਟਰਾਂ ਦਿਖਾਉਂਦੇ ਹੋਏ ਕੀਤਾ ।
ਇਹ ਵੀ ਪੜ੍ਹੋ- ਭਾਰਤ ਦੀ ਤਰੱਕੀ ਤੋਂ ਬੌਖਲਾਇਆ ਪਾਕਿ, 14 ਅਗਸਤ ਨੂੰ ਲਹਿਰਾਏਗਾ ‘ਤਿਰੰਗੇ ਝੰਡੇ’ ਤੋਂ 80 ਫੁੱਟ ਉੱਚਾ ਝੰਡਾ
ਮੰਤਰੀ ਧਾਲੀਵਾਲ ਨੇ ਅੱਗੇ ਕਿਹਾ ਕਿ ਨੈਸ਼ਨਲ ਹਾਈਵੇ ਭਾਰਤ ਮਾਲਾ ਯੋਜਨਾ ਤਹਿਤ ‘ਆਪ’ ਸਰਕਾਰ ਬਣਨ ਤੋਂ ਪਹਿਲਾਂ ਦਾ ਮਨਜ਼ੂਰ ਹੋਇਆ ਹੈ ਪਰ ਇਸ ਹਾਈਵੇ ਤੋਂ ਅਜਨਾਲਾ ਸ਼ਹਿਰ ਨੂੰ ਵੱਖ ਕਰ ਦਿੱਤਾ ਗਿਆ ਸੀ, ਮੈਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੀਟਿੰਗ ਕਰ ਕੇ ਇਹ ਹਾਈਵੇ ਅਜਨਾਲਾ ਸ਼ਹਿਰ ਵਿਚੋਂ ਦੀ ਪਾਸ ਕਰਵਾਇਆ ਹੈ, ਅਤੇ ਧੁੱਸੀ ਬੰਨ੍ਹ ਲਈ 70 ਕਰੋੜ ਰੁਪਏ, ਅਜਨਾਲਾ ਤੋਂ ਵਾਇਆ ਰਮਦਾਸ ਫ਼ਤਹਿਗੜ੍ਹ ਚੂੜੀਆਂ 52 ਕਰੋੜ ਰੁਪਏ, ਜਗਦੇਵ ਕਲਾਂ ਸੜਕ ਨੂੰ ਚੌੜੀ ਕਰਨ ਵਾਸਤੇ 52 ਕਰੋੜ ਰੁਪਏ ਦੀਆਂ ਸੜਕਾਂ ਵੀ ਮਨਜ਼ੂਰ ਕਰਵਾਈਆਂ ਹਨ, ਜਿਨ੍ਹਾਂ ਦਾ ਬਹੁਤ ਜਲਦੀ ਕੰਮ ਮੁਕੰਮਲ ਹੋ ਜਾਵੇਗਾ।
ਇਹ ਵੀ ਪੜ੍ਹੋ- ਗੁਰਦਾਸਪੁਰ: ਕਿਸਾਨ ਨੇ ਨਵੇਂ ਢੰਗ ਨਾਲ ਕੀਤੀ ਝੋਨੇ ਦੀ ਬਿਜਾਈ, 50 ਫ਼ੀਸਦੀ ਪਾਣੀ ਤੇ ਖਰਚੇ ਘੱਟ ਹੋਣ ਦਾ ਕੀਤਾ ਦਾਅਵਾ
ਇਸ ਮੌਕੇ ਗੁਰਜੰਟ ਸਿੰਘ ਸੋਹੀ, ਚੇਅਰਮੈਨ ਬਲਦੇਵ ਸਿੰਘ ਬੱਬੂ ਚੇਤਨਪੁਰਾ, ਸਾਬਕਾ ਸਰਪੰਚ ਇੰਦਰਜੀਤ ਸਿੰਘ ਪੰਡੋਰੀ, ਸਰਪੰਚ ਮਨਜਿੰਦਰ ਸਿੰਘ ਸੈਦੋਗਾਜੀ, ਗੁਰਨਾਮ ਸਿੰਘ ਕਮੀਰਪੁਰਾ,ਗਗਨਦੀਪ ਸਿੰਘ ਛੀਨਾ, ਜਸਪਿੰਦਰ ਸਿੰਘ ਛੀਨਾ, ਸ਼ੇਰਾ ਪੰਡੋਰੀ, ਇਕਬਾਲ ਸਿੰਘ ਰਿਆੜ, ਨੰਬਰਦਾਰ ਗੁਰਮੁਖ ਸਿੰਘ, ਸਾਹਿਬ ਸਿੰਘ ਫੌਜੀ ਰਾਏਪੁਰ ਹਾਜ਼ਰ ਸਨ।
ਇਹ ਵੀ ਪੜ੍ਹੋ- ਬੈਂਕ ’ਚ ਕਲਰਕ ਦੀ ਨੌਕਰੀ ਕਰਨ ਵਾਲੇ ਦੀ ਬਦਲੀ ਕਿਸਮਤ, ਰਾਤੋ-ਰਾਤ ਬਣ ਗਿਆ ਕਰੋੜਪਤੀ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8