ਫੈਕਟਰੀ ’ਚ ਭਿਆਨਕ ਅੱਗ ਨਾਲ ਲੱਖਾਂ ਰੁਪਏ ਦਾ ਨੁਕਸਾਨ

Friday, Sep 03, 2021 - 12:50 AM (IST)

ਫੈਕਟਰੀ ’ਚ ਭਿਆਨਕ ਅੱਗ ਨਾਲ ਲੱਖਾਂ ਰੁਪਏ ਦਾ ਨੁਕਸਾਨ

ਅੰਮ੍ਰਿਤਸਰ(ਰਮਨ)- ਬਟਾਲਾ ਰੋਡ ਸਥਿਤ ਗਲੀ ਨੰਬਰ 9 ਸੰਦੀਪ ਸਿਲਕ ਮਿਲਸ ’ਚ ਭਿਆਨਕ ਅੱਗ ਆਉਣ ਨਾਲ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦੀ ਸੂਚਨਾ ਨਗਰ ਨਿਗਮ ਅਤੇ ਢਾਬ ਬਸਤੀ ਰਾਮ ਸੇਵਾ ਸੋਸਾਇਟੀ ਫਾਇਰ ਬਿਗ੍ਰੇਡ ਨੂੰ ਮਿਲੀ ਜਿਸ ਨਾਲ ਮੌਕੇ ’ਤੇ ਫਾਇਰ ਕਰਮਚਾਰੀਆਂ ਅਤੇ ਵਲੰਟੀਅਰਾਂ ਨੇ ਅੱਗ ’ਤੇ ਕਾਬੂ ਪਾ ਕੇ ਬਹੁਤ ਨੁਕਸਾਨ ਹੋਣੋਂ ਬਚਾਇਆ। ਅੱਗ ’ਤੇ ਇਕ ਘੰਟੇ ਦੀ ਸਖ਼ਤ ਮਸ਼ਕਤ ਬਾਅਦ ਕਾਬੂ ਪਾ ਲਿਆ ਗਿਆ, ਇਸ ਦੌਰਾਨ ਢਾਬ ਬਸਤੀ ਰਾਮ ਸੇਵਾ ਸੋਸਾਇਟੀ ਦੇ ਇਕ ਵਲੰਟੀਅਰ ਦੀ ਅੱਗ ਬੁਝਾਉਂਦੇ ਹੋਏ ਬਾਂਹ ਝੁਲਸ ਗਈ, ਜਿਸ ਦਾ ਬਾਅਦ ’ਚ ਇਲਾਜ ਕਰਵਾਇਆ ਗਿਆ। ਇਸ ਦੌਰਾਨ ਫੈਕਟਰੀ ਮਾਲਕ ਨੇ ਦੱਸਿਆ ਕਿ ਅੱਗ ਸ਼ਾਟ ਸਰਕਟ ਨਾਲ ਲੱਗੀ ਹੈ ਅਤੇ 7 ਤੋਂ 8 ਲੱਖ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਘਰ ’ਤੇ ਸਨ। ਉਨ੍ਹਾਂ ਨੂੰ ਸਵੇਰੇ ਅੱਠ ਵਜੇ ਸੂਚਨਾ ਮਿਲੀ ਦੀ ਫੈਕਟਰੀ ’ਚ ਅੱਗ ਲੱਗੀ ਹੈ ਜਿਸ ਦੇ ਨਾਲ ਮੌਕੇ ’ਤੇ ਪੁੱਜੇ ਤਦ ਤੱਕ ਕਾਫ਼ੀ ਨੁਕਸਾਨ ਹੋ ਚੁੱਕਿਆ ਸੀ।


author

Bharat Thapa

Content Editor

Related News