ਸਰਗਣੇ ਸਮੇਤ 4 ਗ੍ਰਿਫਤਾਰ, 30.80 ਲੱਖ ਦੀ ਰਾਸ਼ੀ ਬਰਾਮਦ

Sunday, Sep 09, 2018 - 07:15 AM (IST)

ਅੰਮ੍ਰਿਤਸਰ/ਮਜੀਠਾ,   (ਸੰਜੀਵ/ਪ੍ਰਿਥੀਪਾਲ)-  ਜ਼ਿਲਾ ਅੰਮ੍ਰਿਤਸਰ ਦਿਹਾਤੀ ਦੀ  ਪੁਲਸ ਨੇ ਮਜੀਠਾ ਸਥਿਤ ਕੇਨਰਾ ਬੈਂਕ ਦੇ ਮੈਨੇਜਰ ਦੀਆਂ ਅੱਖਾਂ 'ਚ ਮਿਰਚਾਂ ਪਾ ਕੇ ਉਸ  ਕੋਲੋਂ 38 ਲੱਖ ਰੁਪਏ ਲੁੱਟ ਕੇ ਲਿਜਾਣ ਦਾ ਮਾਮਲਾ ਸੁਲਝਾ ਲਿਆ ਹੈ, ਜਿਸ ਵਿਚ ਪੁਲਸ ਨੇ  ਇਸ ਲੁਟੇਰਾ ਗਿਰੋਹ ਦੇ ਸਰਗਣੇ ਪਲਵਿੰਦਰ ਸਿੰਘ ਵਾਸੀ ਜਸਤਰਵਾਲ ਸਮੇਤ ਉਸ ਦੇ ਸਾਥੀ  ਦਵਿੰਦਰ ਸਿੰਘ  ਪੰਡੋਰੀ ਸੁੱਖਾ ਸਿੰਘ, ਸੁਲਤਾਨ ਸਿੰਘ ਵਾਸੀ ਈਸਾਪੁਰਾ ਤੇ ਬੇਅੰਤ ਸਿੰਘ  ਵਾਸੀ ਜਸਤਰਵਾਲ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀਆਂ  ਦੇ ਕਬਜ਼ੇ 'ਚੋਂ 30.80 ਲੱਖ ਰੁਪਏ  ਦੀ ਰਾਸ਼ੀ ਸਮੇਤ ਵਾਰਦਾਤ 'ਚ ਇਸਤੇਮਾਲ ਕੀਤੀਅਾਂ 2 ਗੱਡੀਅਾਂ, 2 ਪਿਸਤੌਲ ਤੇ ਇਕ ਰਾਈਫਲ  ਬਰਾਮਦ ਕੀਤੀ ਗਈ, ਜਦੋਂ ਕਿ ਦੋਸ਼ੀਆਂ ਦਾ ਇਕ ਸਾਥੀ ਹਰਪ੍ਰੀਤ ਸਿੰਘ ਕੈਪਟਨ ਅਜੇ ਪੁਲਸ ਦੀ  ਗ੍ਰਿਫਤਾਰੀ ਤੋਂ ਦੂਰ ਚੱਲ ਰਿਹਾ ਹੈ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਨੂੰ ਮਾਣਯੋਗ ਅਦਾਲਤ  ਦੇ ਨਿਰਦੇਸ਼ਾਂ 'ਤੇ ਜਾਂਚ ਲਈ ਪੁਲਸ ਰਿਮਾਂਡ 'ਤੇ ਲਿਆ ਗਿਆ ਹੈ। ਇਹ ਖੁਲਾਸਾ ਅੱਜ ਆਈ.  ਜੀ. ਬਾਰਡਰ ਰੇਂਜ ਸੁਰਿੰਦਰਪਾਲ ਸਿੰਘ ਪਰਮਾਰ ਤੇ ਐੱਸ. ਐੱਸ. ਪੀ. ਦਿਹਾਤੀ ਪਰਮਪਾਲ ਸਿੰਘ  ਨੇ ਪੱਤਰਕਾਰ ਸੰਮੇਲਨ ਕੀਤਾ।   
ਗ੍ਰਿਫਤਾਰ ਕੀਤਾ ਗਿਆ ਦਵਿੰਦਰ ਬਣਿਆ ਸੂਤਰਧਾਰ - ਐੱਸ. ਐੱਸ. ਪੀ. ਦਿਹਾਤੀ ਦੀ ਇਕ ਵਿਸ਼ੇਸ਼ ਟੀਮ ਪੂਰੇ ਮਾਮਲੇ ਨੂੰ  ਸੁਲਝਾਉਣ ਵਿਚ ਲੱਗੀ ਹੋਈ ਸੀ। ਵਾਰਦਾਤ ਦੌਰਾਨ ਬੈਂਕ ਮੈਨੇਜਰ ਨਾਲ ਬੈਠੇ ਦਵਿੰਦਰ ਸਿੰਘ  ਵਾਸੀ ਪੰਡੋਰੀ ਸੁੱਖਾ ਸਿੰਘ ਤੋਂ ਜਦੋਂ ਪੁਲਸ ਨੇ ਸਖਤੀ ਨਾਲ ਮਾਮਲੇ ਬਾਰੇ ਪੁੱਛਿਆ ਤਾਂ  ਉਸ ਨੇ ਉਕਤ ਦੋਸ਼ੀਆਂ ਦੇ ਨਾਂ ਦੱਸ ਦਿੱਤੇ ਕਿਉਂਕਿ ਉਹ ਵੀ ਲੁੱਟ ਦੀ ਇਸ ਯੋਜਨਾ ਵਿਚ  ਸ਼ਾਮਿਲ ਸੀ।  ਦਵਿੰਦਰ ਨੇ ਹੀ ਲੁਟੇਰਿਆਂ ਨੂੰ ਅੰਮ੍ਰਿਤਸਰ ਤੋਂ ਕੈਸ਼ ਲਿਜਾਣ ਦੀ ਸੂਚਨਾ  ਦਿੱਤੀ ਸੀ। 


Related News