ਵਿਸ਼ਵ ਭਰ ਦੇ ਪ੍ਰਵਾਸੀ ਪੰਛੀ ਕੇਸ਼ੋਪੁਰ ਛੰਭ ’ਚ ਪਹੁੰਚਣੇ ਸ਼ੁਰੂ, ਲੋਕਾਂ ਅਤੇ ਸੈਲਾਨੀਆ ਲਈ ਬਣੇ ਖਿੱਚ ਦਾ ਕੇਂਦਰ

12/27/2022 12:37:53 PM

ਬਹਿਰਾਮਪੁਰ (ਗੋਰਾਇਆ)- ਗੁਰਦਾਸਪੁਰ-ਬਹਿਰਾਮਪੁਰ ਰੋਡ ’ਤੇ ਸਥਿਤ ਕੇਸ਼ੋਪੁਰ ਛੰਭ, ਜੋ ਕਿ ਭਾਰਤ ਵਿਚ ਵਿਸ਼ਵ ਪੱਧਰ ’ਤੇ ਬਣਨ ਜਾ ਰਹੀ ਇਕ ਖ਼ਾਸ ਕਿਸਮ ਦੀ ਝੀਲ, ਜਿਥੇ ਲੋਕਾਂ ਲਈ ਇਕ ਖਿੱਚ ਦਾ ਕੇਂਦਰ ਬਣੀ ਹੋਈ ਹੈ। ਉੱਥੇ ਹੀ ਸਰਦੀ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਪੂਰੇ ਵਿਸ਼ਵ ਅੰਦਰੋਂ ਵੱਖ-ਵੱਖ ਕਿਸਮ ਦੇ ਪ੍ਰਵਾਸੀ ਪੰਛੀ ਪਹੁੰਚਣੇ ਸ਼ੁਰੂ ਹੋ ਜਾਂਦੇ ਹਨ, ਜੋ ਕਿ ਇਲਾਕੇ ਦੇ ਲੋਕਾਂ ਅਤੇ ਸੈਲਾਨੀਆਂ ਲਈ ਕਾਫ਼ੀ ਖਿੱਚ ਦਾ ਕੇਂਦਰ ਬਣਦੇ ਹਨ।

ਇਹ ਵੀ ਪੜ੍ਹੋ- 2 ਹਜ਼ਾਰ ਰੁਪਏ ਰਿਸ਼ਵਤ ਲੈਣ ਵਾਲੇ ਬਟਾਲਾ ਦੇ ਏ. ਐੱਸ. ਆਈ. ਖ਼ਿਲਾਫ਼ ਮਹਿਕਮੇ ਦੀ ਵੱਡੀ ਕਾਰਵਾਈ

PunjabKesari

ਇਸ ਸਬੰਧੀ ‘ਜਗ ਬਾਣੀ’ ਦੀ ਟੀਮ ਵੱਲੋਂ ਕੇਸ਼ੋਪੁਰ ਛੰਭ ਦਾ ਦੌਰਾ ਕਰ ਕੇ ਵਿਭਾਗ ਦੇ ਕਰਮਚਾਰੀ ਸੁਖਦੇਵ ਰਾਜ ਤੋਂ ਜਾਣਕਾਰੀ ਪ੍ਰਾਪਤ ਕੀਤੀ ਤਾਂ ਉਨ੍ਹਾਂ ਅਨੁਸਾਰ ਕੇਸ਼ੋਪੁਰ ਛੰਭ ਕਮਿਊਨਟੀ ਰਿਜ਼ਰਵ ਸਟੇਸ਼ਨ ਤੇ ਜਿੱਥੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ਤੋਂ ਕਈ ਕਿਸਮ ਦੇ ਪ੍ਰਜਾਤੀਆਂ ਦੇ ਪੰਛੀ ਸਰਦੀ ਦੇ ਮੌਸਮ ਤੋਂ ਬੱਚਣ ਲਈ ਪਹੁੰਚਦੇ ਹਨ। ਇਹ ਪੰਛੀ ਮੁੜ ਸਰਦੀ ਘੱਟਣ ’ਤੇ ਵਾਪਸ ਆਪਣੇ-ਆਪਣੇ ਦੇਸ਼ਾਂ ਅੰਦਰ ਚੱਲ ਜਾਂਦੇ ਹਨ, ਜਿਸ ਕਾਰਨ ਇਨ੍ਹਾਂ ਮਹੀਨਿਆਂ ਵਿਚ ਪੰਛੀਆਂ ਦੀ ਕਾਫ਼ੀ ਕਿਸਮਾਂ ਕੇਸ਼ੋਪੁਰ ਛੰਭ ਵਿਚ ਪਹੁੰਚ ਜਾਂਦੀਆਂ ਹਨ, ਜੋ ਕਿ ਹੁਣ 18 ਤੋਂ 20 ਹਜ਼ਾਰ ਦੇ ਕਰੀਬ ਪੰਛੀ ਪਹੁੰਚਣ ਦਾ ਅਨੁਮਾਨ ਲਾਇਆ ਜਾ ਸਕਦਾ ਹੈ।

PunjabKesari

ਜ਼ਿਕਰਯੋਗ ਹੈ ਕਿ ਵਧੇਰੇ ਮਾਤਰਾ ਵਿਚ ਇੱਥੇ ਪੰਛੀ ਆਪਣੇ ਜੀਵ ਪੈਦਾ ਕਰਦੇ ਹਨ, ਜੋ ਕਿ ਸਰਦੀ ਘੱਟ ਹੋਣ ਉਪਰੰਤ ਮੁੜ ਇਹ ਪੰਛੀ ਵਾਪਸ ਨਾਲ ਹੀ ਲੈ ਜਾਂਦੇ ਹਨ। ਜਨਵਰੀ ਮਹੀਨੇ ਵਿਚ ਦੁਨੀਆ ਭਰ ਤੋਂ ਸੈਲਾਨੀ ਵੱਖ-ਵੱਖ ਸਕੂਲਾਂ ਦੇ ਬੱਚਿਆ ਅਤੇ ਆਮ ਲੋਕਾਂ ਲਈ ਇਹ ਛੰਭ ਖਿੱਚ ਦਾ ਕੇਂਦਰ ਸਾਬਿਤ ਹੁੰਦਾ ਹੈ।

ਇਹ ਵੀ ਪੜ੍ਹੋ- ਇਸ਼ਕ 'ਚ ਅੰਨ੍ਹੀ ਪਤਨੀ ਨੇ ਹੱਥੀਂ ਉਜਾੜ ਲਿਆ ਘਰ, ਪ੍ਰੇਮੀ ਨਾਲ ਮਿਲ ਕਰ ਦਿੱਤਾ ਵੱਡਾ ਕਾਂਡ

PunjabKesari

ਇਸ ਮੌਕੇ ਛੰਭ ਦੇ ਇੰਚਾਰਜ ਸੁਖਦੇਵ ਰਾਜ ਨੇ ਦੱਸਿਆ ਕਿ ਜੋ ਇਕ ਛੰਭ ਵਿਚ ਥੀਏਟਰ ਦਾ ਨਿਰਮਾਣ ਕਰਵਾਇਆ ਗਿਆ ਹੈ। ਉਸ ਨੂੰ ਵੀ ਜਲਦ ਤੋਂ ਜਲਦ ਸ਼ੁਰੂ ਕਰ ਦਿੱਤਾ ਜਾਵੇਗਾ ਤਾਂ ਜਨਵਰੀ ਮਹੀਨੇ ਵਿਚ ਜੋ ਸਕੂਲਾਂ-ਕਾਲਜਾਂ ਦੇ ਵਿਦਿਆਰਥੀ ਟੂਰ ਪ੍ਰੋਗਰਾਮਾਂ ’ਤੇ ਆਉਂਦੇ ਹਨ ਉਨ੍ਹਾਂ ਨੂੰ ਪੰਛੀ ਨਾਲ ਸਬੰਧਿਤ ਤਿਆਰ ਫ਼ਿਲਮਾਂ ਵਿਖਾਈਆਂ ਜਾ ਸਕਣ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 

 


 


Shivani Bassan

Content Editor

Related News