ਝੋਨਾ ਲਾ ਕੇ ਪਰਤ ਰਹੇ ਪ੍ਰਵਾਸੀ ਮਜ਼ਦੂਰਾਂ ਨੂੰ ਅਣਪਛਾਤੇ ਵਾਹਨ ਨੇ ਮਾਰੀ ਫੇਟ, ਇਕ ਦੀ ਮੌਤ

06/30/2022 8:55:18 PM

ਗੁਰਦਾਸਪੁਰ (ਜੀਤ ਮਠਾਰੂ)-ਅੱਜ ਸਠਿਆਲੀ ਪੁਲ ਨੇੜੇ ਝੋਨਾ ਲਾ ਕੇ ਪਰਤ ਰਹੇ ਪ੍ਰਵਾਸੀ ਮਜ਼ਦੂਰਾਂ ਨੂੰ ਕਿਸੇ ਅਣਪਛਾਤੇ ਵਾਹਨ ਵੱਲੋਂ ਫੇਟ ਮਾਰ ਦਿੱਤੇ ਜਾਣ ਕਾਰਨ ਇਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ, ਜਦਕਿ ਇਕ ਜ਼ਖ਼ਮੀ ਹੋ ਗਿਆ। ਜਾਣਕਾਰੀ ਦਿੰਦਿਆਂ ਰਾਜੀਵ ਕੁਮਾਰ ਪੁੱਤਰ ਜੱਜੇ ਸ਼ਾਹ ਵਾਸੀ ਬਿਹਾਰ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ 2.30 ਵਜੇ ਦੇ ਕਰੀਬ ਉਹ 8 ਹੋਰ ਸਾਥੀਆਂ ਸਮੇਤ ਸਠਿਆਲੀ ਪੁੱਲ ਨੇੜੇ ਪੈਟਰੋਲ ਪੰਪ ਦੇ ਨੇੜੇ ਖੇਤਾਂ ਵਿਚ ਝੋਨੇ ਦੀ ਲਵਾਈ ਕਰਕੇ ਪਿੰਡ ਹਾਰਨੀਆਂ ਵਿਖੇ ਪੈਦਲ ਜਾ ਰਹੇ ਸਨ ਕਿ ਅਚਾਨਕ ਪਿੱਛੋਂ ਆਏ ਤੇਜ਼ ਰਫਤਾਰ ਅਣਪਛਾਤੇ ਵਾਹਨ ਨੇ ਫੇਟ ਮਾਰ ਦਿੱਤੀ, ਜਿਸ ਕਾਰਨ ਜਮਾਹਰ ਪੁੱਤਰ ਕੋਕੋ ਸਿੰਘ ਵਾਸੀ ਬਿਹਾਰੀ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਰਜਿੰਦਰ ਸ਼ਾਹ ਪੁੱਤਰ ਨੰਦ ਲਾਲ ਸ਼ਾਹ ਵਾਸੀ ਬਿਹਾਰ ਦੀ ਲੱਤ ਟੁੱਟ ਗਈ। ਉਸ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਹੈ।


Manoj

Content Editor

Related News