ਫੂਡ ਰੈਸਟੋਰੈਂਟ ’ਚ ਲੱਗੀ ਭਿਆਨਕ ਅੱਗ, 4 ਫਾਇਰ ਬ੍ਰਿਗੇਡ ਗੱਡੀਆਂ ਨੇ ਪਾਇਆ ਕਾਬੂ
Friday, May 02, 2025 - 12:19 PM (IST)

ਫਤਹਿਗੜ੍ਹ ਚੂੜੀਆਂ (ਸਰੰਗਲ, ਬਿਕਰਮਜੀਤ)-ਅਜਨਾਲਾ ਰੋਡ ’ਤੇ ਸਥਿਤ ਇਕ ਖਾਣ ਪੀਣ ਵਾਲੇ ਫਾਸਟ ਫੂਡ ਰੈਸਟੋਰੈਂਟ ’ਚ ਅੱਗ ਲੱਗਣ ਕਾਰਨ 20 ਲੱਖ ਤੋਂ ਜ਼ਿਆਦਾ ਦਾ ਨੁਕਸਾਨ ਹੋ ਗਿਆ ਹੈ। ਅਜਨਾਲਾ, ਬਟਾਲਾ ਤੇ ਰਾਜਾਸਾਂਸੀ ਦੀਆਂ 4 ਫਾਇਰ ਬ੍ਰਿਗੇਡ ਗੱਡੀਆਂ ਵੱਲੋਂ ਅੱਗ ’ਤੇ ਕਾਬੂ ਪਾਇਆ ਗਿਆ। ਰੈਸਟੋਰੈਂਟ ਦਾ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ ਹੈ। ਆਸ-ਪਾਸ ਦੇ ਲੋਕਾਂ ਵੱਲੋਂ ਵੀ ਅੱਗ ਨੂੰ ਬੁਝਾਉਣ ’ਚ ਮੁਸਤੈਦੀ ਦਿਖਾਈ ਗਈ। ਅੱਗ ਲੱਗਣ ਦਾ ਮੁੱਖ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਮੌਕੇ ’ਤੇ ਪੁਲਸ, ਬਿਜਲੀ ਕਰਮਚਾਰੀ ਤੇ ਸਥਾਨਕ ਲੋਕ ਵੱਡੀ ਗਿਣਤੀ ਵਿੱਚ ਮੌਜੂਦ ਰਹੇ।