ਟਰੇਨ ਦੀ ਹੌਲੀ ਰਫ਼ਤਾਰ ਕਾਰਨ ਨਾ ਕਰ ਸਕਿਆ ਖ਼ੁਦਕੁਸ਼ੀ, ਘੰਟੇ ਬਾਅਦ ਹੀ ਅਗਲੀ ਗੱਡੀ ਅੱਗੇ ਮਾਰ'ਤੀ ਛਾਲ
Friday, Jul 19, 2024 - 01:55 AM (IST)
ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਦੀਨਾਨਗਰ-ਪਠਾਨਕੋਟ ਰੇਲਵੇ ਲਾਈਨ 'ਤੇ ਇਕ ਵਿਅਕਤੀ ਵੱਲੋਂ ਟਰੇਨ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਏ ਜਾਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਛਾਣ ਰਾਕੇਸ਼ ਕੁਮਾਰ (56) ਪੁੱਤਰ ਸ੍ਰਿਸ਼ਟੀ ਪਾਲ ਵਾਸੀ ਦੀਨਾਨਗਰ ਵਜੋਂ ਹੋਈ ਹੈ, ਜੋ ਇਕ ਕਾਰੋਬਾਰੀ ਦੱਸਿਆ ਜਾ ਰਿਹਾ ਹੈ।
ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਉਕਤ ਵਿਅਕਤੀ ਦੀ ਮੌਤ ਪਿੰਡ ਝੱਖੜਪਿੰਡੀ ਨੇੜੇ ਦੀਨਾਨਗਰ ਤੋਂ ਪਠਾਨਕੋਟ ਨੂੰ ਜਾ ਰਹੀ ਟਰੇਨ ਹੇਠਾਂ ਆਉਣ ਨਾਲ ਹੋਈ ਹੈ। ਜਦਕਿ ਉਸ ਤੋਂ ਪਹਿਲਾਂ ਰਾਕੇਸ਼ ਕੁਮਾਰ ਨਾਂ ਦੇ ਇਸ ਵਿਅਕਤੀ ਵੱਲੋਂ ਸਵੇਰੇ ਹੀ ਕਰੀਬ ਛੇ ਵਜੇ ਡੀ.ਏ.ਵੀ. ਸਕੂਲ ਰੇਲਵੇ ਫਾਟਕ ਦੇ ਨੇੜੇ ਪਠਾਨਕੋਟ ਤੋਂ ਦੀਨਾਨਗਰ ਵੱਲ ਨੂੰ ਆ ਰਹੀ ਇਕ ਹੋਰ ਰੇਲਗੱਡੀ ਹੇਠਾਂ ਆ ਕੇ ਵੀ ਜਾਨ ਦੇਣ ਦੀ ਕੋਸ਼ਿਸ਼ ਕੀਤੀ ਸੀ।
ਇਹ ਵੀ ਪੜ੍ਹੋ- ਪਰਿਵਾਰਕ ਮੈਂਬਰਾਂ ਨੇ ਜਾਇਦਾਦ 'ਚੋਂ ਹਿੱਸਾ ਦੇਣ ਤੋਂ ਕੀਤਾ ਇਨਕਾਰ, ਤਾਂ ਵਿਅਕਤੀ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ
ਪਰ ਰੇਲਵੇ ਸਟੇਸ਼ਨ ਨੇੜੇ ਹੋਣ ਕਾਰਨ ਹੌਲੀ ਰਫਤਾਰ ਵਿੱਚ ਆ ਰਹੀ ਉਕਤ ਰੇਲਗੱਡੀ ਦੇ ਡਰਾਇਵਰ ਨੇ ਰੇਲਵੇ ਲਾਈਨ ਵਿਚਕਾਰ ਖੜੀ ਕਰ ਦਿੱਤੀ ਗਈ ਸੀ। ਇਸ ਤੋਂ ਕਰੀਬ 1 ਘੰਟੇ ਮਗਰੋਂ ਉਸ ਨੇ ਦੀਨਾਨਗਰ ਵੱਲੋਂ ਪਠਾਨਕੋਟ ਨੂੰ ਜਾ ਰਹੀ ਰੇਲਗੱਡੀ ਅੱਗੇ ਛਾਲ ਮਾਰ ਕੇ ਜੀਵਨ ਲੀਲਾ ਖ਼ਤਮ ਕਰ ਲਈ। ਮਿਲੀ ਜਾਣਕਾਰੀ ਅਨੁਸਾਰ ਰਾਕੇਸ਼ ਕੁਮਾਰ ਦਾ ਕੁਝ ਵਿਅਕਤੀਆਂ ਨਾਲ ਪੈਸਿਆਂ ਦੇ ਲੈਣ-ਦੇਣ ਦਾ ਰੌਲਾ ਹੋਣ ਦਾ ਆਸਾਰ ਲਗਾਇਆ ਜਾ ਹੈ ਪਰ ਅਜੇ ਤੱਕ ਉਸ ਦੀ ਖ਼ੁਦਕੁਸ਼ੀ ਦੇ ਕਾਰਨਾਂ ਦੀ ਪੁਸ਼ਟੀ ਨਹੀਂ ਹੋ ਸਕੀ ਹੈ।
ਇਹ ਵੀ ਪੜ੍ਹੋ- ਦੋਸਤਾਂ ਨੂੰ ਕਾਰੋਬਾਰ ਲਈ ਦਿੱਤਾ 1 ਕਰੋੜ, ਪੈਸਾ ਨਾ ਮਿਲਿਆ ਵਾਪਸ ਤਾਂ ਸਦਮੇ ਨੇ ਲੈ ਲਈ ਜਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e