ਨਿਗਮ ਕਮਿਸ਼ਨਰ ਵੱਲੋਂ ਵੱਡੀ ਕਾਰਵਾਈ, ਪ੍ਰਾਪਰਟੀ ਟੈਕਸ ਵਿਭਾਗ ਨੇ 22 ਦੁਕਾਨਾਂ ਨੂੰ ਕੀਤਾ ਸੀਲ
Tuesday, Feb 21, 2023 - 04:04 PM (IST)

ਅੰਮ੍ਰਿਤਸਰ (ਰਮਨ)- ਨਗਰ ਨਿਗਮ ਕਮਿਸ਼ਨਰ ਸੰਦੀਪ ਕੁਮਾਰ ਰਿਸ਼ੀ ਨੇ ਪਿਛਲੇ ਦਿਨੀਂ ਪ੍ਰਾਪਰਟੀ ਟੈਕਸ ਵਿਭਾਗ ਦੇ ਸੁਪਰਡੈਂਟਾਂ ਦੀ ਵਸੂਲੀ ਲੈ ਕੇ ਫੁਟਕਾਰ ਲਗਾਈ ਗਈ ਸੀ। ਉਨ੍ਹਾਂ ਨੇ ਸਮੂਹ ਜੋਨਲ ਸੁਪਰਡੈਂਟਾਂ ਨੂੰ ਟਾਰਗੇਟ ਵੀ ਦੇ ਦਿੱਤੇ ਹਨ ਕਿ ਕੋਈ ਵੀ ਸੁਪਰਡੈਂਟ ਟਾਰਗੇਟ ਤੋਂ ਘੱਟ ਵਸੂਲੀ ਨਾ ਕਰੇ। ਸਾਰੇ ਟਾਰਗੇਟ ਪੂਰੇ ਕਰਨ, ਜਿਸ ਨੂੰ ਲੈ ਕੇ ਸੋਮਵਾਰ ਨੂੰ ਪ੍ਰਾਪਰਟੀ ਟੈਕਸ ਵਿਭਾਗ ਦੀਆਂ ਟੀਮਾਂ ਵਲੋਂ ਵੱਡੀ ਕਾਰਵਾਈ ਕਰਦੇ ਹੋਏ 22 ਦੁਕਾਨਾਂ ਨੂੰ ਸੀਲ ਕੀਤਾ ਗਿਆ।
ਇਹ ਵੀ ਪੜ੍ਹੋ- ਜਲੰਧਰ ਨੈਸ਼ਨਲ ਹਾਈਵੇ ਤੋਂ ਆਉਣ-ਜਾਣ ਵਾਲੇ ਪੜ੍ਹ ਲੈਣ ਇਹ ਖ਼ਬਰ, ਨਹੀਂ ਤਾਂ ਹੋ ਸਕਦੀ ਹੈ ਵੱਡੀ ਪਰੇਸ਼ਾਨੀ
ਨਿਗਮ ਕਮਿਸ਼ਨਰ ਵਲੋਂ ਬਣਾਏ ਗਏ ਰੋਸਟਰ ਦੇ ਹਿਸਾਬ ਨਾਲ ਵੇਸਟ ਅਤੇ ਨਾਰਥ ਜ਼ੋਨ ਦੇ ਵਿਚ ਸੋਮਵਾਰ ਨੂੰ ਕਾਰਵਾਈ ਹੋਣੀ ਸੀ। ਜਿਸ ਵਿਚ ਸੁਪਰਡੈਂਟ ਦਵਿੰਦਰ ਬੱਬਰ, ਹਰਬੰਸ ਲਾਲ ਵਲੋਂ ਸਾਂਝੇ ਤੌਰ ’ਤੇ ਕਾਰਵਾਈ ਕੀਤੀ। ਟੀਮ ਵਲੋਂ ਪੁਤਲੀਘਰ ਸਥਿਤ ਮਾਨ ਮਾਰਕੀਟ ਵਿਚ ਕਾਰਵਾਈ ਕੀਤੀ, ਇੰਨ੍ਹਾਂ ਦੁਕਾਨਦਾਰਾਂ ਵਲੋਂ ਪਿਛਲੇ ਕਈ ਸਾਲਾਂ ਤੋਂ ਟੈਕਸ ਨਹੀਂ ਅਦਾ ਕੀਤਾ ਗਿਆ ਸੀ, ਜਿਸ ਦੌਰਾਨ ਦੁਕਾਨਾਂ ਨੂੰ ਸੀਲ ਕੀਤਾ ਗਿਆ। ਸ਼ੇਰਸਾਹ ਸੂਰੀ ਰੋਡ ’ਤੇ ਬਿਊਟੀ ਪਾਰਲਰ ਅਤੇ ਡੈਟਲ ਕਲੀਨਿਕ ਨੂੰ ਸੀਲ ਕੀਤਾ ਗਿਆ। ਇਸ ਤੋਂ ਇਲਾਵਾ ਨਾਰਥ ਜ਼ੋਨ ਵਿਚ ਕਚਹਿਰੀ ਰੋਡ ਦੇ ਸਾਹਮਣੇ ਦੋ ਦੁਕਾਨਾਂ ਨੂੰ ਸੀਲ ਕੀਤਾ ਗਿਆ।
ਨਿਗਮ ਕਮਿਸ਼ਨਰ ਵਲੋਂ ਬਣਾਏ ਗਏ ਰੋਸਟਰ ਦੇ ਹਿਸਾਬ ਨਾਲ ਮੰਗਲਵਾਰ ਯਾਨੀ ਅੱਜ ਨੂੰ ਸਾਊਥ ਅਤੇ ਈਸਟ ਜ਼ੋਨ ਵਿਚ ਕਾਰਵਾਈ ਕੀਤੀ ਜਾਵੇਗੀ। ਸ਼ਹਿਰ ਵਿਚ ਕਈ ਪ੍ਰਾਪਰਟੀਆਂ ਅਜਿਹੀਆਂ ਹਨ, ਜਿੰਨ੍ਹਾਂ ਵਿਚ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਪ੍ਰਾਪਰਟੀ ਟੈਕਸ ਅਦਾ ਨਹੀਂ ਹੋਇਆ, ਜਿਸ ਨੂੰ ਲੈ ਕੇ ਹੁਣ ਕਾਰਵਾਈਆਂ ਹੋਣੀਆਂ ਸ਼ੁਰੂ ਹੋ ਗਈਆਂ ਹਨ। ਈਸਟ ਅਤੇ ਸਾਊਥ ਜ਼ੋਨ ਦੇ ਵਿਚ ਟੀਮਾਂ ਵਲੋਂ ਕਿੰਨੀਆਂ ਪ੍ਰਾਪਰਟੀਆਂ ਸੀਲ ਕੀਤੀਆਂ ਜਾਦੀਆਂ ਅਤੇ ਕਿੰਨ੍ਹਾਂ ਟੈਕਸ ਵਸੂਲ ਕੀਤਾ ਜਾਂਦਾ ਹੈ, ਉਹ ਸਾਰੀ ਰਿਪੋਰਟ ਕਮਿਸ਼ਨਰ ਤੱਕ ਜਾਵੇਗੀ।
ਇਹ ਵੀ ਪੜ੍ਹੋ- ਆਸਟਰੇਲੀਆ ਤੋਂ ਮੁੜ ਆਈ ਦੁਖਦਾਈ ਖ਼ਬਰ, ਮਾਪਿਆਂ ਦੇ ਇਕਲੌਤੇ ਪੁੱਤ ਦੀ ਹੋਈ ਮੌਤ
ਨੋਡਲ ਅਫ਼ਸਰ ਦਲਜੀਤ ਨੇ ਕਿਹਾ ਕਿ ਲੋਕ ਆਪਣਾ ਬਣਦਾ ਪ੍ਰਾਪਰਟੀ ਟੈਕਸ ਸਮੇਂ ਸਿਰ ਜਮ੍ਹਾ ਕਰਵਾਉਣਗੇ। ਵਿਭਾਗ ਵਲੋਂ ਰੋਜ਼ਾਨਾ ਸ਼ਹਿਰ ਦੇ ਵਿਚ ਡਿਫਾਲਟਰ ਅਦਾਰਿਆਂ ’ਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਟੀਮਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਜਿਹੜੇ ਲੋਕ ਆਪਣਾ ਪ੍ਰਾਪਰਟੀ ਟੈਕਸ ਨਹੀਂ ਜਮ੍ਹਾਂ ਕਰਵਾਉਦੇ ਹਨ, ਉਨ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਸਿਫ਼ਾਰਿਸ਼ ਨਹੀਂ ਸੁਣੀ ਜਾਵੇਗੀ ਅਤੇ ਉਨ੍ਹਾਂ ਦੀ ਪ੍ਰਾਪਰਟੀ ਨੂੰ ਸੀਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਅਜਨਾਲਾ ’ਚ ਸ਼ਰਮਸ਼ਾਰ ਹੋਈ ਇਨਸਾਨਿਅਤ, ਬੱਚੇ ਦੇ ਭਰੂਣ ਨੂੰ ਨੋਚ ਰਹੇ ਸੀ ਕੁੱਤੇ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।