ਅੰਮ੍ਰਿਤਸਰ-ਪਠਾਨਕੋਟ ''ਤੇ ਵਾਪਰਿਆ ਵੱਡਾ ਹਾਦਸਾ, ਗੰਨੇ ਦੀ ਟਰਾਲੀ ''ਚ ਇਕ ਤੋਂ ਬਾਅਦ ਇਕ ਟਕਰਾਈ ਗੱਡੀ
Friday, Feb 17, 2023 - 11:54 AM (IST)

ਗੁਰਦਾਸਪੁਰ (ਗੁਰਪ੍ਰੀਤ ਸਿੰਘ)- ਮੌਸਮ 'ਚ ਮੁੜ ਤੋਂ ਆਈ ਤਬਦੀਲੀ ਅਤੇ ਸਰਦੀ ਨੂੰ ਲੈਕੇ ਧੁੰਦ ਨੇ ਆਵਾਜਾਈ 'ਤੇ ਵੀ ਮਾੜਾ ਅਸਰ ਪਾਇਆ ਹੈ। ਇਸ ਦਾ ਨਤੀਜਾ ਬੀਤੀ ਦੇਰ ਰਾਤ ਅੰਮ੍ਰਿਤਸਰ-ਪਠਾਨਕੋਟ ਹਾਈਵੇ 'ਤੇ ਸੰਘਣੀ ਧੁੰਦ ਦੇ ਚਲਦੇ ਨੈਸ਼ਨਲ ਹਾਈਵੇ ਪਿੰਡ ਗਿਲਾਵਾਲੀ ਦੇ ਨਜ਼ਦੀਕ ਵਿਖੇ ਸੜਕ ਹਾਦਸਾ ਹੋਇਆ ਹੈ। ਸੜਕ 'ਤੇ ਖੜ੍ਹੇ ਗੰਨੇ ਨਾਲ ਭਰੇ ਟਰੈਕਟਰ-ਟਰਾਲੀ 'ਚ ਪਿੱਛੋਂ ਆ ਰਹੇ ਵੱਖ-ਵੱਖ ਤਿੰਨ-ਚਾਰ ਗੱਡੀਆਂ ਆਪਸ 'ਚ ਟਕਰਾ ਗਏ। ਹਾਲਾਂਕਿ ਇਸ ਹਾਦਸੇ 'ਚ ਜਾਨੀ ਨੁਕਸਾਨ ਹੋਣ ਤੋਂ ਬੱਚ ਗਿਆ।
ਇਹ ਵੀ ਪੜ੍ਹੋ- ਤਰਨਤਾਰਨ ਵਿਖੇ ਸਕੂਲ ਵੈਨ ਤੇ ਮੋਟਰ ਸਾਈਕਲ ਵਿਚਾਲੇ ਭਿਆਨਕ ਟੱਕਰ, ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ
ਉਥੇ ਹੀ ਹਾਈਵੇ 'ਤੇ ਤੈਨਾਤ ਪੁਲਸ ਅਧਕਾਰੀ ਅਮਰੀਕ ਸਿੰਘ ਨੇ ਦੱਸਿਆ ਕਿ ਹਾਈਵੇ 'ਤੇ ਬੀਤੀ ਰਾਤ ਇਕ ਗੰਨੇ ਨਾਲ ਭਰੀ ਟਰੈਕਟਰ-ਟਰਾਲੀ ਨੂੰ ਟਿੱਪਰ ਸਾਈਡ ਮਾਰ ਗਿਆ, ਜਿਸ ਨਾਲ ਉਹ ਹਾਦਸਾਗ੍ਰਸਤ ਹੋਇਆ ਅਤੇ ਸੜਕ ਵਿਚਕਾਰ ਖੜ੍ਹਾ ਸੀ। ਉਸ 'ਤੋਂ ਬਾਅਦ ਸੰਘਣੀ ਧੁੰਦ ਚਲਦਿਆਂ ਕਰੀਬ ਦੇਰ ਰਾਤ 3 ਵਜੇ ਉਸ ਟਰੈਕਟਰ-ਟਰਾਲੀ 'ਚ ਇਕ ਮੁਰਗੀਆਂ ਵਾਲਾ ਛੋਟਾ ਟਰੱਕ ਅਤੇ ਮੁੜ ਉਸਦੇ ਪਿੱਛੇ ਦੋ ਗੱਡੀਆਂ ਆ ਟਕਰਾ ਗਈਆਂ। ਜਿਸ ਨਾਲ ਵਾਹਨਾਂ ਦਾ ਤਾਂ ਵੱਡਾ ਨੁਕਸਾਨ ਹੋਇਆ ਹੈ ਪਰ ਕੋਈ ਜਾਨੀ ਨੁਕਸਾਨ ਹੋਣ ਤੋਂ ਬੱਚ ਗਿਆ।
ਇਹ ਵੀ ਪੜ੍ਹੋ- ਤਰਨਤਾਰਨ 'ਚ ਸ਼ਰੇਆਮ ਕੁੜੀ ਨੂੰ ਘਰੋਂ ਅਗਵਾ ਕਰਕੇ ਲੈ ਗਏ ਤਿੰਨ ਨੌਜਵਾਨ, ਮਾਪਿਆਂ ਦਾ ਰੋ-ਰੋ ਬੁਰਾ ਹਾਲ
ਇਸ ਹਾਦਸੇ ਤੋਂ ਬਾਅਦ ਹਾਈਵੇ ਤੇ ਆਵਾਜਾਈ ਪ੍ਰਭਾਵਿਤ ਹੋਈ ਅਤੇ ਪੁਲਸ ਅਧਕਾਰੀ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਰਸਤਾ ਸਾਫ਼ ਕਰਵਾਇਆ ਜਾ ਰਿਹਾ ਹੈ ਤਾਂ ਜੋ ਹੋਰ ਹਾਦਸਾ ਨਾ ਹੋਵੇ ਅਤੇ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਰਹੀ ਹੈ ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।