ਮਹਿੰਦਰਾ ਗੱਡੀ ਅਤੇ ਛੋਟਾ ਹਾਥੀ ਟੈਂਪੂ ਦੀ ਟੱਕਰ, ਵਿਅਕਤੀ ਗੰਭੀਰ ਜ਼ਖ਼ਮੀ

Tuesday, Nov 26, 2024 - 01:06 PM (IST)

ਮਹਿੰਦਰਾ ਗੱਡੀ ਅਤੇ ਛੋਟਾ ਹਾਥੀ ਟੈਂਪੂ ਦੀ ਟੱਕਰ, ਵਿਅਕਤੀ ਗੰਭੀਰ ਜ਼ਖ਼ਮੀ

ਬਟਾਲਾ(ਸਾਹਿਲ)- ਮਹਿੰਦਰਾ ਗੱਡੀ ਅਤੇ ਛੋਟਾ ਹਾਥੀ ਟੈਂਪੂ ਦੀ ਹੋਈ ਟੱਕਰ ਵਿਚ ਵਿਅਕਤੀ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਇਕੱਤਰ ਕੀਤੀ ਜਾਣਕਾਰੀ ਦੇ ਮੁਤਾਬਕ ਅਜੀਤ ਸਿੰਘ ਪੁੱਤਰ ਬੰਤਾ ਸਿੰਘ ਵਾਸੀ ਚੌਧਰੀਵਾਲ ਜੋ ਕਿ ਆਪਣੇ ਛੋਟਾ ਹਾਥੀ ਟੈਂਪੂ ਨੰ.ਪੀ.ਬੀ.06ਬੀ.ਬੀ.8299 ’ਤੇ ਸਵਾਰ ਹੋ ਕੇ ਜਾ ਰਿਹਾ ਸੀ, ਜਦੋਂ ਇਹ ਅਲੀਵਾਲ ਰੋਡ ਸਥਿਤ ਪਿੰਡ ਸੁਨੱਈਆ ਨੇੜੇ ਬਣੇ ਫਲਾਈਓਵਰ ਹੇਠਾਂ ਪਹੁੰਚਿਆ ਤਾਂ ਮਹਿੰਦਰਾ ਗੱਡੀ ਨੰ.ਪੀ.ਬੀ.65ਕਿਊ.8595 ਨਾਲ ਅਚਾਨਕ ਜ਼ੋਰਦਾਰ ਟੱਕਰ ਹੋ ਗਈ, ਜਿਸ ਦੇ ਸਿੱਟੇ ਵਜੋਂ ਉਕਤ ਟੈਂਪੂ ਚਾਲਕ ਸੱਟਾਂ ਲੱਗਣ ਨਾਲ ਗੰਭੀਰ ਜ਼ਖਮੀ ਹੋ ਗਿਆ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਐਨਕਾਊਂਟਰ, ਪੁਲਸ 'ਚ ਘਿਰੇ ਮੁਲਜ਼ਮ ਨੇ ਕਰ 'ਤੀ ਫਾਇਰਿੰਗ

ਓਧਰ  ਇਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ 108 ਐਂਬੂਲੈਂਸ ਦੇ ਕਰਮਚਾਰੀਆਂ ਨੇ ਉਕਤ ਵਿਅਕਤੀ ਨੂੰ ਗੰਭੀਰ ਹਾਲਤ ਵਿਚ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ। ਇਹ ਵੀ ਪਤਾ ਲੱਗਾ ਹੈ ਕਿ ਉਕਤ ਹੋਏ ਐਕਸੀਡੈਂਟ ਵਿਚ ਮਹਿੰਦਰਾ ਗੱਡੀ ਸਮੇਤ ਟੈਂਪੂ ਵੀ ਨੁਕਸਾਨਿਆ ਗਿਆ ਹੈ। ਜਦਕਿ ਗੱਡੀ ਚਾਲਕ ਵਾਲ-ਵਾਲ ਬਚ ਗਿਆ।

ਇਹ ਵੀ ਪੜ੍ਹੋ-ਠੰਡ ਦੇ ਮੱਦੇਨਜ਼ਰ ਪੰਜਾਬ ਦੇ ਸਕੂਲਾਂ ਨੂੰ ਲੈ ਕੇ ਸਖ਼ਤ ਹੁਕਮ ਜਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News