ਟਰੈਕਟਰ-ਟਰਾਲੀ ’ਚ ਵੱਜੀ ਕਾਰ, ਇਕੋ ਪਰਿਵਾਰ ਦੇ 6 ਜੀਅ ਜ਼ਖ਼ਮੀ

Friday, Oct 03, 2025 - 04:22 PM (IST)

ਟਰੈਕਟਰ-ਟਰਾਲੀ ’ਚ ਵੱਜੀ ਕਾਰ, ਇਕੋ ਪਰਿਵਾਰ ਦੇ 6 ਜੀਅ ਜ਼ਖ਼ਮੀ

ਬਟਾਲਾ (ਸਾਹਿਲ)- ਬੀਤੇ ਦਿਨ ਬਾਅਦ ਦੁਪਹਿਰ ਇਕ ਕਾਰ ਦੇ ਟਰੈਕਟਰ-ਟਰਾਲੀ ਵਿਚ ਵੱਜਣ ਨਾਲ ਇਕੋ ਪਰਿਵਾਰ ਦੇ 6 ਜੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਜਦਕਿ ਦੋ ਠੀਕ ਠਾਕ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਦੇ ਏ.ਐੱਸ.ਆਈ ਪਰਗਟ ਸਿੰਘ, ਕਾਂਸਟੇਬਲ ਸੰਨੀ ਤੇ ਹਰਪ੍ਰੀਤ ਸਿੰਘ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਇਕ ਕਾਰ ਵਿਚ ਸਵਾਰ ਹੋ ਕੇ ਪਿੰਡ ਭਾਗੋਵਾਲ ਤੋਂ ਇਕ ਪਰਿਵਾਰ ਦੇ ਅੱਠ ਮੈਂਬਰ ਅੰਮ੍ਰਿਤਸਰ ਨੂੰ ਜਾ ਰਹੇ ਸਨ। ਜਦੋਂ ਇਨ੍ਹਾਂ ਦੀ ਕਾਰ ਬਟਾਲਾ-ਜੈਂਤੀਪੁਰ ਦੇ ਦਰਮਿਆਨ ਸਥਿਤ ਪਿੰਡ ਘਸੀਟਪੁਰ ਨੇੜੇ ਪਹੁੰਚੀ ਤਾਂ ਅਚਾਨਕ ਕਾਰ ਦਾ ਸੰਤੁਲਨ ਵਿਗੜ ਗਿਆ, ਜਿਸਦੇ ਸਿੱਟੇ ਵਜੋਂ ਕਾਰ ਅੱਗੇ ਜਾ ਰਹੀ ਟਰੈਕਟਰ-ਟਰਾਲੀ ਵਿਚ ਜਾ ਵੱਜੀ ਅਤੇ ਇਕੋ ਪਰਿਵਾਰ ਦੇ 8 ਜੀਆਂ ਵਿਚੋਂ 6 ਜੀਅ ਜ਼ਖਮੀ ਹੋ ਗਏ, ਜਿਨ੍ਹਾਂ ਵਿਚ ਏਕਤਾ ਪਤਨੀ ਕੁਲਜੀਤ ਸਿੰਘ, ਸਰਬਜੀਤ ਕੌਰ ਪਤਨੀ ਦਲੀਪ ਸਿੰਘ, ਰਿਪਜੋਤ ਸਿੰਘ ਪੁੱਤਰ ਇੰਦਰਜੀਤ ਸਿੰਘ, ਅਮਨਦੀਪ ਕੌਰ ਪਤਨੀ ਇੰਦਰਜੀਤ ਸਿੰਘ, ਇੰਦਰਜੀਤ ਸਿੰਘ ਪੁੱਤਰ ਦਲੀਪ ਸਿੰਘ ਅਤੇ ਮਨਪ੍ਰੀਤ ਸਿੰਘ ਵਾਸੀਆਨ ਭਾਗੋਵਾਲ ਸ਼ਾਮਲ ਹਨ।

ਇਹ ਵੀ ਪੜ੍ਹੋ- CM ਮਾਨ ਨੇ ਤਰਨਤਾਰਨ ਜ਼ਿਮਨੀ ਚੋਣ ਲਈ ਐਲਾਨਿਆ 'ਆਪ' ਦਾ ਉਮੀਦਵਾਰ

ਉਕਤ ਪੁਲਸ ਅਧਿਕਾਰੀ ਨੇ ਅੱਗੇ ਦੱਸਿਆ ਕਿ ਇਸ ਬਾਰੇ ਸੂਚਨਾ ਮਿਲਣ ਉਪਰੰਤ ਉਹ ਤੁਰੰਤ ਆਪਣੀ ਟੀਮ ਕਾਂਸਟੇਬਲ ਸੰਨੀ ਤੇ ਹਰਪ੍ਰੀਤ ਸਿੰਘ ਨਾਲ ਮੌਕੇ ’ਤੇ ਪਹੁੰਚੇ ਅਤੇ ਤੁਰੰਤ ਜ਼ਖਮੀਆਂ ਨੂੰ ਇਲਾਜ ਲਈ ਬਟਾਲਾ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ, ਜਿਥੋਂ ਡਾਕਟਰਾਂ ਵਲੋਂ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ- ਸੂਬੇ ਭਰ ਦੇ ਪੁਲਸ ਅਧਿਕਾਰੀਆਂ ਨਾਲ ਪੰਜਾਬ DGP ਦੀ ਖਾਸ ਮੀਟਿੰਗ, ਵੱਡਾ ਐਕਸ਼ਨ ਪਲਾਨ ਤਿਆਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News