ਤਰਨਤਾਰਨ ਵਿਖੇ ਸਿਹਤ ਮੁਲਾਜ਼ਮਾਂ ਦਾ ਕਾਰਾ, ਸਰਕਾਰ ਨੂੰ ਹੀ ਲਾਇਆ 35 ਲੱਖ ਦਾ ਚੂਨਾ, ਇੰਝ ਖੁੱਲ੍ਹਿਆ ਭੇਤ

Wednesday, Nov 15, 2023 - 01:46 PM (IST)

ਤਰਨਤਾਰਨ (ਰਮਨ)- ਕਮਿਊਨਿਟੀ ਹੈਲਥ ਸੈਂਟਰ ਮੀਆਂਵਿੰਡ ਵਿਖੇ ਤਾਇਨਾਤ ਦੋ ਕਰਮਚਾਰੀਆਂ ਵੱਲੋਂ ਆਪਣੇ ਸਾਥੀਆਂ ਦੇ ਜਾਅਲੀ ਏਰੀਅਰ (ਬਕਾਇਆ ਰਾਸ਼ੀ) ਬਣਾਉਂਦੇ ਹੋਏ ਸਰਕਾਰ ਨਾਲ 35 ਲੱਖ ਰੁਪਏ ਦੀ ਠੱਗੀ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਕੀਤੀ ਗਈ ਜਾਂਚ ਤੋਂ ਬਾਅਦ ਥਾਣਾ ਵੈਰੋਵਾਲ ਵਿਖੇ ਮਾਮਲਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਸੀਨੀਅਰ ਸਹਾਇਕ ਅਤੇ ਦਰਜਾ ਚਾਰ ਮੁਲਜ਼ਮ ਸਰਕਾਰੀ ਨੌਕਰੀ ਤੋਂ ਸੇਵਾਮੁਕਤ ਹੋ ਚੁੱਕੇ ਹਨ।

ਇਹ ਵੀ ਪੜ੍ਹੋ : ਦੀਵਾਲੀ ਦੀ ਰਾਤ ਪਟਾਕਿਆਂ ਪਿੱਛੇ ਹੋ ਗਈ ਵੱਡੀ ਵਾਰਦਾਤ, ਕੁੱਟ-ਕੁੱਟ ਕੇ ਮਾਰ'ਤਾ ਬਜ਼ੁਰਗ

ਜਾਣਕਾਰੀ ਅਨੁਸਾਰ ਕਮਿਊਨਿਟੀ ਹੈਲਥ ਸੈਂਟਰ ਮੀਆਂਮਿੰਡ ਵਿਖੇ ਬਤੌਰ ਸੀਨੀਅਰ ਸਹਾਇਕ ਰਵਿੰਦਰ ਪਾਲ ਸਿੰਘ, ਜੋ ਬੀਤੇ ਦਸੰਬਰ ਮਹੀਨੇ ਵਿਚ ਸੇਵਾ ਮੁਕਤ ਹੋ ਚੁੱਕਾ ਹੈ ਅਤੇ ਦਰਜਾ ਚਾਰ ਕਰਮਚਾਰੀ ਬਲਕਾਰ ਸਿੰਘ, ਜੋ ਕਈ ਸਾਲ ਪਹਿਲਾਂ ਨੌਕਰੀ ਤੋਂ ਸੇਵਾ ਮੁਕਤ ਹੋ ਚੁੱਕਾ ਹੈ, ਵੱਲੋਂ ਆਪਣੇ ਕਾਰਜਕਾਲ ਸਮੇਂ 21 ਦਸੰਬਰ 2020 ਤੋਂ 5 ਮਈ 2023 ਤੱਕ ਮੀਆਂਵਿੰਡ ਵਿਖੇ ਵੱਖ-ਵੱਖ ਅਹੁਦਿਆਂ ’ਤੇ ਤਾਇਨਾਤ 9 ਸਰਕਾਰੀ ਕਰਮਚਾਰੀਆਂ ਦੇ ਫਰਜ਼ੀ ਏਰੀਅਰ ਬਿੱਲ ਤਿਆਰ ਕਰਦੇ ਹੋਏ ਸਿਹਤ ਵਿਭਾਗ ਦੇ ਡਾਇਰੈਕਟਰ ਨੂੰ ਭੇਜੇ ਗਏ ਸਨ। ਇਸ ਤੋਂ ਬਾਅਦ ਸਰਕਾਰ ਵੱਲੋਂ ਬਣਦੀ ਰਾਸ਼ੀ ਜਾਰੀ ਕੀਤੀ ਜਾਂਦੀ ਰਹੀ। ਦੋਵਾਂ ਕਰਮਚਾਰੀਆਂ ਵੱਲੋਂ ਸਰਕਾਰੀ ਰਾਸ਼ੀ ਨੂੰ ਟਰਾਂਸਫਰ ਕਰਵਾਉਣ ਲਈ ਏਰੀਅਰ ਨਾਲ ਸੰਬੰਧਤ ਕਰਮਚਾਰੀਆਂ ਦੇ ਖਾਤੇ ਖਜ਼ਾਨਾ ਅਫ਼ਸਰ ਨੂੰ ਦੇਣ ਦੀ ਬਜਾਏ ਆਪਣੇ ਨਿੱਜੀ ਖਾਤੇ ਦਿੱਤੇ ਜਾਂਦੇ ਰਹੇ, ਜਿਸ ਕਾਰਨ ਆਏ ਦਿਨ ਫਰਜ਼ੀ ਏਰੀਅਰ ਨਾਲ ਸੰਬੰਧਤ ਮੋਟੀਆਂ ਰਕਮਾਂ ਨੂੰ ਆਪਣੇ ਖਾਤੇ ਵਿਚ ਟਰਾਂਸਫਰ ਕਰਵਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਰਿਹਾ।

ਇਹ ਵੀ ਪੜ੍ਹੋ : ਘਰ ਦੇ ਬਾਹਰ ਖੜ੍ਹੇ ਨੌਜਵਾਨਾਂ ਕੋਲੋਂ ਪਿਸਤੌਲ ਦੀ ਨੋਕ 'ਤੇ ਖੋਹੀ ਨਕਦੀ ਤੇ 3 ਮੋਬਾਇਲ ਫ਼ੋਨ

ਇਸ ਫਰਜ਼ੀਵਾਰੇ ਦਾ ਪਤਾ ਉਸ ਵੇਲੇ ਲੱਗਾ ਜਦੋਂ ਕਿਸੇ ਵਿਅਕਤੀ ਵੱਲੋਂ ਸਿਹਤ ਵਿਭਾਗ ਦੇ ਡਾਇਰੈਕਟਰ ਨੂੰ ਚਿੱਠੀ ਲਿਖਦੇ ਹੋਏ ਮਾਮਲੇ ਦੀ ਜਾਂਚ ਕਰਵਾਉਣ ਸਬੰਧੀ ਮੰਗ ਕੀਤੀ ਗਈ। ਸਿਹਤ ਵਿਭਾਗ ਦੇ ਡਾਇਰੈਕਟਰ ਤੋਂ ਇਲਾਵਾ ਫਾਈਨਾਂਸ ਸੈਕਟਰੀ ਅਤੇ ਸਿਵਲ ਸਰਜਨ ਤਰਨਤਾਰਨ ਸਮੇਤ ਹੋਰ ਮੈਂਬਰਾਂ ਦੀ ਵਿਸ਼ੇਸ਼ ਟੀਮ ਵੱਲੋਂ ਸ਼ੁਰੂ ਕੀਤੀ ਗਈ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਸੀਨੀਅਰ ਸਹਾਇਕ ਰਵਿੰਦਰ ਪਾਲ ਸਿੰਘ ਅਤੇ ਬਲਕਾਰ ਸਿੰਘ ਦਰਜਾ ਚਾਰ ਕਰਮਚਾਰੀ ਵੱਲੋਂ ਸਿਹਤ ਵਿਭਾਗ ਨੂੰ ਗੁੰਮਰਾਹ ਕਰਦੇ ਹੋਏ ਆਪੋ-ਆਪਣੇ ਖਾਤਿਆਂ ਵਿਚ ਲੱਖਾਂ ਰੁਪਏ ਦੀ ਰਕਮ ਟਰਾਂਸਫਰ ਕਰਵਾਈ ਗਈ ਹੈ। ਇਸ ਜਾਂਚ ਵਿਚ ਸਾਹਮਣੇ ਆਇਆ ਕਿ ਰਵਿੰਦਰ ਪਾਲ ਸਿੰਘ ਦੇ ਖਾਤੇ ਵਿਚ 18 ਲੱਖ 77 ਹਜ਼ਾਰ 692 ਰੁਪਏ ਅਤੇ ਬਲਕਾਰ ਸਿੰਘ ਦੇ ਖਾਤੇ ਵਿਚ 16 ਲੱਖ 46 ਹਜ਼ਾਰ 374 ਰੁਪਏ ਆਏ ਸਨ, ਜਿਸ ਦੀ ਕੁੱਲ ਰਕਮ 35 ਲੱਖ 24 ਹਜ਼ਾਰ 66 ਰੁਪਏ ਦੀ ਬਣਦੀ ਹੈ। ਉਕਤ ਧੋਖਾਦੇਹੀ ਦੋਵੇਂ ਕਰਮਚਾਰੀਆਂ ਵੱਲੋਂ ਕੀਤੇ ਜਾਣ ਦੀ ਪੁਸ਼ਟੀ ਹੋ ਗਈ।

ਇਸ ਮਾਮਲੇ ਦੀ ਡੀ.ਐੱਸ.ਪੀ. ਗੋਇੰਦਵਾਲ ਸਾਹਿਬ ਵੱਲੋਂ ਜਾਂਚ ਕਰਨ ਉਪਰੰਤ ਐੱਸ.ਐੱਸ.ਪੀ. ਦੇ ਆਦੇਸ਼ਾਂ ਦੌਰਾਨ ਥਾਣਾ ਵੈਰੋਵਾਲ ਦੀ ਪੁਲਸ ਵੱਲੋਂ ਰਵਿੰਦਰ ਪਾਲ ਸਿੰਘ ਅਤੇ ਬਲਕਾਰ ਸਿੰਘ ਖਿਲਾਫ਼ ਘਪਲਾ ਕਰਨ ਦੇ ਜੁਰਮ ਹੇਠ ਮਾਮਲਾ ਦਰਜ ਕਰਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਡੁੱਬ ਰਹੇ ਕੁੱਤੇ ਨੂੰ ਬਚਾਉਣ ਨਹਿਰ 'ਚ ਉਤਰੇ ਨੌਜਵਾਨ, ਪਾਣੀ ਦੇ ਤੇਜ਼ ਵਹਾਅ 'ਚ ਖ਼ੁਦ ਰੁੜ੍ਹੇ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Harpreet SIngh

Content Editor

Related News