ਜ਼ਿੰਦਗੀ ’ਚ ਸਫਲਤਾ ਪਾਉਣ ਲਈ ਸਾਨੂੰ ਆਪਣੇ ਅੰਦਰ ਦੇ ਡਰ ਨੂੰ ਖ਼ਤਮ ਕਰਨਾ ਪਵੇਗਾ : ਨਵਜੋਤ ਸਿੱਧੂ

Friday, May 06, 2022 - 04:43 PM (IST)

ਜ਼ਿੰਦਗੀ ’ਚ ਸਫਲਤਾ ਪਾਉਣ ਲਈ ਸਾਨੂੰ ਆਪਣੇ ਅੰਦਰ ਦੇ ਡਰ ਨੂੰ ਖ਼ਤਮ ਕਰਨਾ ਪਵੇਗਾ : ਨਵਜੋਤ ਸਿੱਧੂ

ਬਟਾਲਾ (ਬੇਰੀ, ਗੁਰਪ੍ਰੀਤ) - ਜ਼ਿੰਦਗੀ ’ਚ ਸਫਲਤਾ ਪਾਉਣ ਲਈ ਸਾਨੂੰ ਸਾਰਿਆਂ ਨੂੰ ਆਪਣੇ ਅੰਦਰ ਦੇ ਡਰ ’ਤੇ ਕਾਬੂ ਪਾਉਣਾ ਪਵੇਗਾ ਅਤੇ ਉਸਨੂੰ ਪੂਰੀ ਤਰ੍ਹਾਂ ਖ਼ਤਮ ਕਰਨਾ ਪਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਬਟਾਲਾ ਦੇ ਸਥਾਨਕ ਵੀ. ਐੱਮ. ਐੱਸ. ਕਾਲਜ ਵਿਖੇ ਯੂਥ ਇੰਮਪਾਵਰਮੈਂਟ ਸਬੰਧੀ ਕਰਵਾਏ ਗਏ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕੀਤਾ।

ਪੜ੍ਹੋ ਇਹ ਵੀ ਖ਼ਬਰ:  ਬਟਾਲਾ ’ਚ ਵੱਡੀ ਵਾਰਦਾਤ: ਅਣਖ ਦੀ ਖਾਤਿਰ ਪਿਓ-ਦਾਦੇ ਨੇ ਤਲਾਕਸ਼ੁਦਾ ਧੀ ਦਾ ਸਿਰ ’ਚ ਇੱਟਾਂ ਮਾਰ ਕੀਤਾ ਕਤਲ

ਉਨ੍ਹਾਂ ਕਿਹਾ ਕਿ ਅੱਜ ਸਰਕਾਰ ਨੂੰ ਚਾਹੀਦਾ ਹੈ ਕਿ ਸਰਕਾਰ ਬੱਚਿਆਂ ਦੇ ਰੋਜ਼ਗਾਰ ਦਾ ਉਪਰਾਲਾ ਸੂਬੇ ’ਚ ਹੀ ਕਰੇ ਤਾਂ ਜੋ ਬੱਚੇ ਵਿਦੇਸ਼ਾਂ ਵੱਲ ਰੁਖ ਨਾ ਕਰਨ ਅਤੇ ਆਪਣੇ ਸੂਬੇ ਅਤੇ ਦੇਸ਼ ’ਚ ਰਹਿ ਕੇ ਇਨ੍ਹਾਂ ਦੀ ਤਰੱਕੀ ’ਚ ਆਪਣਾ ਯੋਗਦਾਨ ਪਾ ਸਕਣ। ਉਨ੍ਹਾਂ ਕਿਹਾ ਕਿ ਪੜ੍ਹਾਈ ਕਰ ਕੇ ਉੱਚਾ ਮੁਕਾਮ ਹਾਸਲ ਕਰਨ ਲਈ ਸਾਨੂੰ ਦਿਲ ਤੋਂ ਮਿਹਨਤ ਕਰਨੀ ਪਵੇਗੀ ਅਤੇ ਇਸੇ ਮਿਹਨਤ ਸਦਕਾ ਅਸੀਂ ਆਪਣੀ ਜ਼ਿੰਦਗੀ ਨੂੰ ਸਫਲ ਬਣਾ ਸਕਦੇ ਹਾਂ। ਵਿੱਦਿਆ ਹੀ ਇਕ ਅਜਿਹਾ ਗੁਣ ਹੈ, ਜਿਸਨੂੰ ਕੋਈ ਖੋਹ ਨਹੀਂ ਸਕਦਾ ਅਤੇ ਪੜ੍ਹਾਈ ’ਚ ਲਗਾਏ ਗਏ 5 ਸਾਲ ਪਾਉਣ ਵਾਲੀ 70 ਸਾਲ ਦੀ ਜ਼ਿੰਦਗੀ ਨੂੰ ਸੁਖਾਲਾ ਬਣਾ ਕੇ ਰੱਖ ਦਿੰਦੇ ਹਨ। 

ਪੜ੍ਹੋ ਇਹ ਵੀ ਖ਼ਬਰ:   ਬਜ਼ੁਰਗ ਜੋੜੇ ਦੇ ਕਤਲ ਦਾ ਮਾਮਲਾ: ਲਾਸ਼ਾਂ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਰਿਪੋਰਟ ’ਚ ਹੋਇਆ ਇਹ ਖ਼ੁਲਾਸਾ

ਉਨ੍ਹਾਂ ਬੱਚਿਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ ਅਤੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸਕਿੱਲ ਡਿਵੈਲਪਮੈਂਟ ਵੱਲ ਧਿਆਨ ਦੇਣਾ ਚਾਹੀਦਾ ਹੈ। ਬੱਚਿਆਂ ਦੇ ਭਵਿੱਖ ਨੂੰ ਨਿਖਾਰਣ ਲਈ ਹਰ ਟੀਚਰ ਅਤੇ ਪਰਿਵਾਰਕ ਮੈਂਬਰਾਂ ਨੂੰ ਆਪਣਾ-ਆਪਣਾ ਭਰਪੂਰ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਵੀ. ਐੱਮ. ਐੱਸ. ਕਾਲਜ ਦੇ ਚੇਅਰਮੈਨ ਅਸ਼ਵਨੀ ਸੇਖੜੀ ਨੇ ਕਿਹਾ ਕਿ ਬੱਚਿਆਂ ਦੇ ਉਜਵੱਲ ਭਵਿੱਖ ਲਈ ਉਨ੍ਹਾਂ ਦੀ ਸੰਸਥਾ ਵੱਲੋਂ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ ਅਤੇ ਇੱਥੇ ਉਚੇਰੀ ਸਿੱਖਿਆ ਪ੍ਰਾਪਤ ਅਧਿਆਪਕ ਬੱਚਿਆਂ ਨੂੰ ਪੜ੍ਹਾ ਰਹੇ ਹਨ।ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਵੀ ਸਕਾਲਰਸ਼ਿਪ ਆਦਿ ਦਿੱਤੀ ਜਾਂਦੀ ਹੈ। ਇਸ ਮੌਕੇ ਸਾਬਕਾ ਵਿਧਾਇਕ ਸੁਨੀਲ ਦੱਤੀ, ਜੱਗਾ ਮਜੀਠੀਆ, ਅਭਿਨਵ ਸੇਖੜੀ, ਕੌਂਸਲਰ ਅਨਿਲ ਕੁਮਾਰ ਬੱਬੀ ਸੇਖੜੀ, ਭੋਲਾ ਪੁਰੀ, ਕਾ. ਰਮੇਸ਼ ਕੁਮਾਰ, ਸੰਨੀ ਸੇਖੜੀ, ਨਰਿੰਦਰ ਸੇਖੜੀ ਆਦਿ ਹਾਜ਼ਰ ਸਨ।

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਪੁਰਾਣੀ ਰੰਜਿਸ਼ ਨੂੰ ਲੈ ਕੇ ਦਾਤਰ ਮਾਰ ਕੀਤਾ ਨੌਜਵਾਨ ਦਾ ਕਤਲ

ਨਵਜੋਤ ਸਿੱਧੂ ਨੇ ਕਾਂਗਰਸ ਪਾਰਟੀ ਦੀ ਅਨੁਸ਼ਾਸ਼ਨੀ ਕਮੇਟੀ ਵਲੋਂ ਹੋਣ ਵਾਲੀ ਮੀਟਿੰਗ ਦੇ ਸਬੰਧ ’ਚ ਜਵਾਬ ਦਿੰਦੇ ਹੋਏ ਕਿਹਾ ਕਿ ਪਾਰਟੀ ਦੇ ਕਿਸੇ ਫ਼ੈਸਲੇ ’ਤੇ ਉਹ ਕੋਈ ਟਿਪਣੀ ਨਹੀਂ ਕਰਨਾ ਚਾਹੁੰਗੇ। ਮੈਂ ਆਪਣੇ ਉਨ੍ਹਾਂ  ਮੁੱਦਿਆਂ ’ਤੇ ਅੱਜ ਵੀ ਖੜ੍ਹਾ ਹਾਂ, ਜੋ ਮੈਂ ਸ਼ੁਰੂ ਤੋਂ ਲੜਦਾ ਆਇਆ। ਨਵੀਂ ਪਾਰਟੀ ਬਣਾਉਣ ਨੂੰ ਝੂਠ ਅਤੇ ਅਫਵਾਹ ਕਰਾਰ ਦਿੰਦੇ ਹੋਏ ਨਵਜੋਤ ਸਿੱਧੂ ਨੇ ਕਿਹਾ ਕਿ ਉਹ ਜਦੋਂ ਵੀ ਪਾਰਟੀ ਦਾ ਐਲਾਨ ਕਰਨਗੇ, ਡੰਕੇ ਦੀ ਚੋਟ ’ਤੇ ਕਰਨਗੇ।  
 


author

rajwinder kaur

Content Editor

Related News